ਰੇਸ਼ਮ ਸਿੰਘ ਅਨਮੋਲ ਨੇ ਦਿਲਜੀਤ ਦੋਸਾਂਝ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰੜਾ ਜਵਾਬ, ਜਾਣੋ ਗਾਇਕ ਨੇ ਕੀ ਕਿਹਾ
Resham Singh Anmol on Diljit Dosanjh: ਮਸ਼ਹੂਰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ (Resham Singh Anmol) ਇਨ੍ਹੀਂ ਦਿਨੀਂ ਕਿਸਾਨਾਂ ਦੇ ਹੱਕ 'ਚ (Farmers Protest) ਆਵਾਜ਼ ਬੁਲੰਦ ਕਰਨ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ। ਹਾਲ ਹੀ 'ਚ ਰੇਸ਼ਮ ਸਿੰਘ ਅਨਮੋਲ ਨੇ ਦਿਲਜੀਤ ਦੋਸਾਂਝ ਨੂੰ ਅੰਬਾਨੀਆਂ ਲਈ ਪਰਫਾਰਮ ਕਰਨ ਲਈ ਟ੍ਰੋਲ ਕਰ ਰਹੇ ਲੋਕਾਂ ਨੂੰ ਜਵਾਬ ਦਿੱਤਾ ਹੈ। ਜਾਣੋ ਗਾਇਕ ਨੇ ਕੀ ਕਿਹਾ ਹੈ।
ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਰੇਸ਼ਮ ਸਿੰਘ ਅਨਮੋਲ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਦੇ ਵਿੱਚ ਰੇਸ਼ਮ ਸਿੰਘ ਅਨਮੋਲ, ਅਨੰਤ ਅੰਬਾਨੀ ਤੇ ਰਾਧਿਕ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਪਰਫਾਰਮ ਕਰਨ ਉੱਤੇ ਟ੍ਰੋਲ ਕਰਨ ਵਾਲਿਆਂ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਨੇ ਕਿਹਾ ਕਿ ਤੁਸੀਂ ਕਿਸੇ ਕਲਾਕਾਰ ਨੂੰ ਕਿਉਂ ਟ੍ਰੋਲ ਕਰਦੇ ਹੋ। ਇਸ ਪੋਸਟ ਨੂੰ ਸ਼ੇਅਰ ਕਰਦਿਆ ਗਾਇਕ ਨੇ ਕੈਪਸ਼ਨ ਵਿੱਚ ਲਿਖਿਆ, 'ਕਲਾਕਾਰਾਂ ਦਾ ਸਤਿਕਾਰ ਕਰੋ ਜਦੋਂ ਉਹ ਜਿਉਂਦੇ ਹਨ, ਸਿਰਫ ਉਦੋਂ ਨਹੀਂ ਜਦੋਂ ਉਹ ਇਸ ਦੁਨੀਆਂ ਦਾ ਹਿੱਸਾ ਨਹੀਂ ਹਨ ????।'
ਗਾਇਕ ਨੇ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਿਆਂ ਕਿਹਾ, 'ਅਜਿਹੇ ਹੀ ਲੋਕ ਸਨ ਜੋ ਪਹਿਲਾਂ ਸਿੱਧੂ ਬਾਈ ਨੂੰ ਉਨ੍ਹਾਂ ਦੇ ਗੀਤਾਂ ਲਈ ਤੇ ਪਾਰਟੀਬਾਜ਼ੀ ਕਰਕੇ ਟ੍ਰੋਲ ਕਰਦੇ ਸਨ , ਉਨ੍ਹਾਂ ਦੇ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਉਨ੍ਹਾਂ ਬਾਰੇ ਚੰਗਾ ਬੋਲਦੇ ਅਤੇ ਉਨ੍ਹਾਂ ਦੇ ਨਾਅਰੇ ਲਾਂਉਦੇ ਹਨ।
ਰੇਸ਼ਮ ਸਿੰਘ ਨੇ ਵੀਡੀਓ ਵਿੱਚ ਅੱਗੇ ਕਿਹਾ ਕਿ ਤੁਸੀਂ ਇਹ ਵੇਖਿਆ ਕਿ ਦਿਲਜੀਤ ਦੋਸਾਂਝ ਉੱਥੇ ਪਰਫਾਰਮ ਕਰਨ ਗਿਆ ਅਤੇ ਤੁਸੀਂ ਉਸ ਨੂੰ ਮਾੜਾ ਤੇ ਗੱਦਾਰ ਕਹਿਣ ਲੱਗ ਪਏ ਹੋ, ਪਰ ਤੁਸੀਂ ਇਹ ਨਹੀਂ ਵੇਖਿਆ, ਜਿੱਥੇ ਰਿਹਾਨਾ ਵਰਗੇ ਵੱਡੇ ਕਲਾਕਾਰ ਪਹੁੰਚੇ ਉੱਥੇ ਇੱਕ ਪੰਜਾਬੀ ਮੁੰਡੇ ਨੇ ਆਪਣੀ ਥਾਂ ਬਣਾਈ। ਉਸ ਕੈਚੋਲਾ ਵਰਗੇ ਵਿਸ਼ਵ ਪੱਧਰ ਉੱਤੇ ਪੰਜਾਬੀ ਗੀਤਾਂ ਨੂੰ ਵੱਡੀ ਪਛਾਣ ਦਿੱਤੀ ਹੈ। ਆਪਣੀ ਪੰਜਾਬੀ ਮਾਂ ਬੋਲੀ ਨੂੰ ਵੱਡਾ ਸਨਮਾਨ ਦਿਲਵਾਇ। ਦਿਲਜੀਤ ਨੇ ਮਹਿਜ਼ ਬਤੌਰ ਕਲਾਕਾਰ ਆਪਣਾ ਕੰਮ ਕੀਤਾ ਹੈ ਤੇ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ, ਇਸ ਲਈ ਕਿਰਪਾ ਕਰਕੇ ਕਿਸੇ ਵੀ ਕਲਾਕਾਰ ਦਾ ਅਪਮਾਨ ਨਾਂ ਕਰੋ ਤੇ ਉਸ ਉੱਤੇ ਇਲਜ਼ਾਮ ਨਾਂ ਲਗਾਓ।
ਹੋਰ ਪੜ੍ਹੋ: ਹੇਮਾ ਮਾਲਿਨੀ ਨੇ ਉਜੈਨ ਪਹੁੰਚੇ ਕੇ ਕੀਤੇ ਬਾਬਾ ਮਹਾਕਾਲ ਦੇ ਦਰਸ਼ਨ, ਪਤੀ ਧਰਮਿੰਦਰ ਦੀ ਸਿਹਤਯਾਬੀ ਲਈ ਕੀਤੀ ਪ੍ਰਾਰਥਨਾਫੈਨਜ਼ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਗਾਇਕ ਦੀਆਂ ਗੱਲਾਂ ਦਾ ਸਮਰਥਨ ਕਰਦੇ ਨਜ਼ਰ ਆਏ। ਕਈ ਯੂਜ਼ਰਸ ਨੇ ਕਿਹਾ ਕਿ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਲਾਕਾਰ ਦਾ ਕੰਮ ਹੈ ਆਪਣੀ ਕਲਾ ਦਾ ਪਰਦਰਸ਼ਨ ਕਰਨਾ ਹੈ, ਇਸ ਲਈ ਕਿਸੇ ਵੀ ਕਲਾਕਾਰ ਨੂੰ ਟ੍ਰੋਲ ਕਰਨਾ ਸਰਾਸਰ ਗ਼ਲਤ ਹੈ।
-