ਗਾਇਕ ਰੇਸ਼ਮ ਸਿੰਘ ਅਨਮੋਲ ਨੇ ਨਿੱਕੇ ਸਿੱਧੂ ਦੀਆਂ ਮੁਬਾਰਕਾਂ ਦਿੰਦੇ ਹੋਏ ਫੈਨਜ਼ ਨੂੰ ਕੀਤੀ ਇਹ ਖਾਸ ਅਪੀਲ
Resham Singh Anmol on Sidhu Brother : ਨਿੱਕੇ ਸਿੱਧੂ ਦੇ ਆਉਣ ਨਾਲ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਉਸ ਦੀ ਹਵੇਲੀ 'ਚ ਮੁੜ ਖੁਸ਼ੀਆਂ ਆ ਗਈਆਂ ਹਨ। ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਨੂੰ ਲਗਾਤਾਰ ਹਰ ਪਾਸਿਓ ਵਧਾਈਆਂ ਮਿਲ ਰਹੀਆਂ ਹਨ। ਹਾਲ ਹੀ 'ਚ ਗਾਇਕ ਰੇਸ਼ਮ ਸਿੰਘ ਅਨਮੋਲ (Resham Singh Anmol) ਨੇ ਵੀ ਸਿੱਧੂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਤੇ ਸਿੱਧੂ ਦੇ ਫੈਨਜ਼ ਨੂੰ ਖਾਸ ਅਪੀਲ ਕੀਤੀ ਹੈ।
ਦੱਸ ਦਈਏ ਕਿ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਨੇ 17 ਮਾਰਚ ਨੂੰ ਆਪਣੇ ਛੋਟੇ ਪੁੱਤ ਦਾ ਸਵਾਗਤ ਕੀਤਾ ਹੈ। ਆਮ ਲੋਕਾਂ ਤੇ ਫੈਨਜ਼ ਤੋਂ ਲੈ ਕੇ ਕਈ ਪਾਲੀਵੁੱਡ ਸਿਤਾਰੇ ਵੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਵਧਾਈਆਂ ਦੇ ਰਹੇ ਹਨ।
ਹਾਲ ਹੀ ਵਿੱਚ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਨਿੱਕੇ ਸਿੱਧੂ ਦੀ ਵੀਡੀਓ ਸ਼ੇਅਰ ਕਰਕੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੂੰ ਵਧਾਈ ਦਿੱਤੀ। ਗਾਇਕ ਰੇਸ਼ਮ ਸਿੰਘ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ' he Legend is back ❤️???? ਮੁਬਾਰਕਾਂ..ਸ਼ੁਭਦੀਪ ਦੇ ਵਾਪਿਸ ਆਉਣ ਦੀਆਂ..????????Dyo Mubarkan Parivar nu ♥️♥️।'
ਰੇਸ਼ਮ ਸਿੰਘ ਅਨਮੋਲ ਨੇ ਨਿੱਕੇ ਸਿੱਧੂ ਦੇ ਜਨਮ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ, 'I am crying with happiness ❤️। ਇਸ ਦੇ ਨਾਲ ਹੀ ਰੇਸ਼ਮ ਸਿੰਘ ਅਨਮੋਲ ਨੇ ਆਪਣੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਅੱਜ ਸਾਨੂੰ ਸਭ ਨੂੰ ਲੱਗਦਾ ਹੈ ਕਿ ਸਾਡਾ ਬਾਈ ਸਿੱਧੂ ਸਾਡੇ ਕੋਲੇ ਵਾਪਸ ਆ ਗਿਆ ਹੈ। ਸਾਨੂੰ ਬਹੁਤ ਖੁਸ਼ੀ ਹੈ। ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਜੀ ਤੇ ਸਿੱਧੂ ਬਾਈ ਦੇ ਸਾਰੇ ਹੀ ਫੈਨਜ਼ ਨੂੰ ਬਹੁਤ ਬਹੁਤ ਮੁਬਾਰਕਾਂ।
ਰੇਸ਼ਮ ਸਿੰਘ ਅਨਮੋਲ ਨੇ ਸਾਰੇ ਹੀ ਫੈਨਜ਼ ਨੂੰ ਅਪੀਲ ਕਰਦਿਆਂ ਕਿਹਾ ਜਿਵੇਂ ਅਸੀਂ ਸਾਰਿਆਂ ਨੇ ਆਪਣੇ ਸਿੱਧੂ ਬਾਈ ਦੀ ਵਾਪਸੀ ਲਈ ਰੱਬ ਤੋਂ ਅਰਦਾਸ ਕੀਤੀ ਹੈ, ਉਵੇਂ ਹੀ ਅਸੀਂ ਇਹ ਨਿਯਮ ਬਣਾ ਲਈਏ ਕਿ ਰੋਜ਼ਾਨਾ ਸਭ ਦੇ ਲਈ ਅਰਦਾਸ ਕਰੀਏ ਭਾਵੇਂ ਕੁਝ ਮਿਨਟ ਕੱਢ ਕੇ ਹੀ ਕਰੀਏ। ਕਿਰਪਾ ਕਰਕੇ ਕਿਸੇ ਵੀ ਕਲਾਕਾਰ ਦੀ ਨਿੰਦਿਆ ਨਾਂ ਕਰੀਏ ਉਸ ਨੂੰ ਟ੍ਰੋਲ ਨਾਂ ਕਰੀਏ, ਜਿਉਂਦੇ ਲੋਕਾਂ ਦੀ ਕਦਰ ਕਰੀਏ ਤੇ ਸਰਬੱਤ ਦੇ ਭਲੇ ਲਈ ਵਾਹਿਗੁਰੂ ਕੋਲੋਂ ਅਰਦਾਸ ਕਰੀਏ। '
ਹੋਰ ਪੜ੍ਹੋ : ਐਲਵਿਸ਼ ਯਾਦਵ ਦੇ ਰੇਵ ਪਾਰਟੀ 'ਚ ਸੱਪ ਦੇ ਜ਼ਹਿਰ ਸਪਲਾਈ ਮਾਮਲੇ 'ਚ ਹੋਇਆ ਇੱਕ ਹੋਰ ਵੱਡਾ ਖੁਲਾਸਾ, ਜਾਨਣ ਲਈ ਪੜ੍ਹੋਫੈਨਜ਼ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਰੇਸ਼ਮ ਦੀ ਤਾਰੀਫਾਂ ਦੇ ਪੁੱਲ੍ਹ ਬੰਨਦੇ ਨਜ਼ਰ ਆਏ। ਇੱਕ ਯੂਜ਼ਰ ਨੇ ਲਿਖਿਆ, 'ਸੱਚ ਤੇ ਹੱਕ ਲਈ ਚੰਗੇ ਵਿਚਾਰ ਰੱਖਣ ਵਾਲਾ ਸਾਡਾ ਬਾਈ ਰੇਸ਼ਮ ਸਿੰਘ ਅਨਮੋਲ, ਲਵ ਯੂ ਬਾਈ ♥️।' ਇੱਕ ਹੋਰ ਨੇ ਲਿਖਿਆ-'ਵਾਹਿਗੁਰੂ ਤੇਰਾ ਸ਼ੁਕਰ ਹੈ ????।'
-