ਪ੍ਰਸਿੱਧ ਲੇਖਕ, ਸੰਗੀਤ ਅਤੇ ਸੱਭਿਆਚਾਰਕ ਖੇਤਰ ‘ਚ ਕੰਮ ਕਰਨ ਵਾਲੇ ਸਰਬਜੀਤ ਵਿਰਦੀ ਦਾ ਦਿਹਾਂਤ, ਗਾਇਕ ਸੁਖਵਿੰਦਰ ਸੁੱਖੀ ਨੇ ਜਤਾਇਆ ਦੁੱਖ
ਪੰਜਾਬੀ ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਇਹ ਹੈ ਕਿ ਸੰਗੀਤ, ਸੱਭਿਆਚਾਰ ਅਤੇ ਦੇ ਖੇਤਰ ‘ਚ ਕੰਮ ਕਰਨ ਵਾਲੀ ਸ਼ਖਸੀਅਤ ਸਰਬਜੀਤ ਵਿਰਦੀ ਦਾ ਦਿਹਾਂਤ ਹੋ ਗਿਆ ਹੈ। ਜਿਸ ਦੇ ਬਾਰੇ ਗਾਇਕ ਸੁਖਵਿੰਦਰ ਸੁੱਖੀ (Sukhwinder Sukhi) ਨੇ ਇੱਕ ਭਾਵੁਕ ਨੋਟ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਬਜੀਤ ਵਿਰਦੀ ਦੇ ਸੰਗੀਤ ਅਤੇ ਸੱਭਿਆਚਾਰ ਦੇ ਖੇਤਰ ‘ਚ ਪਾਏ ਗਏ ਯੋਗਦਾਨ ਨੂੰ ਵੀ ਯਾਦ ਕੀਤਾ ਹੈ। ਹਾਲਾਂ ਕਿ ਸਰਬਜੀਤ ਵਿਰਦੀ ਦਾ ਦਿਹਾਂਤ ਕੁਝ ਦਿਨ ਪਹਿਲਾਂ ਹੋਇਆ ਸੀ ।
ਹੋਰ ਪੜ੍ਹੋ : ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਦੀ ਸੁਰੱਖਿਆ ‘ਚ ਤਾਇਨਾਤ ਹੈ ਇਹ ਸਰਦਾਰ, ਵੇਖੋ ਵੀਡੀਓ
ਜਿਸ ਬਾਰੇ ਗਾਇਕ ਨੇ ਕੁਝ ਦਿਨ ਪਹਿਲਾਂ ਇਸ ਪੋਸਟ ਨੂੰ ਸਾਂਝਾ ਕੀਤਾ ਸੀ।ਗਾਇਕ ਸੁਖਵਿੰਦਰ ਸੁੱਖੀ ਨੇ ਲਿਖਿਆ ਬਹੁਤ ਦੁੱਖ ਹੋਇਆ ਜਦੋਂ ਪਤਾ ਲੱਗਿਆ ਕਿ ਸੰਗੀਤ ਅਤੇ ਸੱਭਿਆਚਾਰਕ ਖੇਤਰ ਲਈ ਅਣਥੱਕ ਮਿਹਨਤ ਕਰਨ ਵਾਲੀ ਸਖਸ਼ੀਅਤ ਸਰਬਜੀਤ ਵਿਰਦੀ ਇਸ ਦੁਨੀਆ ਵਿੱਚ ਨਹੀਂ ਰਹੇ। ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ। ਵਿਰਦੀ ਸਾਹਿਬ ਹਮੇਸ਼ਾ ਸਾਡੇ ਦਿਲ ਵਿੱਚ ਜਿਉਂਦੇ ਰਹਿਣਗੇ।ਪ੍ਰਮਾਤਮਾ ਇਹਨਾਂ ਦੀ ਰੂਹ ਚਰਨਾਂ ਵਿੱਚ ਨਿਵਾਸ ਬਖਸ਼ੇ’।ਜਿਉਂ ਹੀ ਸੁਖਵਿੰਦਰ ਸੁੱਖੀ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਹਰ ਕਿਸੇ ਨੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ।
ਸੁਖਵਿੰਦਰ ਸੁੱਖੀ ਦਾ ਵਰਕ ਫ੍ਰੰਟ
ਸੁਖਵਿੰਦਰ ਸੁੱਖੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਾਲ ਹੀ ‘ਚ ਉਹ ਇੱਕ ਫ਼ਿਲਮ ‘ਚ ਵੀ ਨਜ਼ਰ ਆਏ ਸਨ ।
- PTC PUNJABI