ਪ੍ਰਸਿੱਧ ਗਾਇਕ ਤੇ ਸੰਗੀਤ ਨਿਰਦੇਸ਼ਕ ਮੋਹਿੰਦਰਜੀਤ ਸਿੰਘ ਦਾ ਦਿਹਾਂਤ
ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਅਤੇ ਗਾਇਕ ਮੋਹਿੰਦਰਜੀਤ ਸਿੰਘ (Mohinderjit Singh) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ । ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਕੋੋਕਿਲਾਬੇਨ ਧੀਰੂਬਾਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿੱਥੇ ਉਨ੍ਹਾਂ ਦਾ ਕਈ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ।ਖਬਰਾਂ ਮੁਤਾਬਕ ਉਨ੍ਹਾਂ ਨੇ ਬੀਤੀ 26 ਜੁਲਾਈ ਨੂੰ ਅੰਤਿਮ ਸਾਹ ਲਏ । ਉਨ੍ਹਾਂ ਨੇ ਕਈ ਫ਼ਿਲਮਾਂ ਅਤੇ ਟੀਵੀ ਸੀਰੀਅਲਸ ਦੇ ਲਈ ਸੰਗੀਤ ਦਿੱਤਾ ਸੀ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਸੰਗੀਤ ਦੇਣ ਦੇ ਲਈ ਵੀ ਉਹ ਜਾਣੇ ਜਾਂਦੇ ਹਨ ।
ਹੋਰ ਪੜ੍ਹੋ : ਬੱਬੂ ਮਾਨ ਦੀ ਫ਼ਿਲਮ ‘ਸੁੱਚਾ ਸੂਰਮਾ’ ਦਾ ਮੋਸ਼ਨ ਪੋਸਟਰ ਆਇਆ ਸਾਹਮਣੇ, ਜਾਣੋ ਕਦੋਂ ਹੋ ਰਹੀ ਰਿਲੀਜ਼
ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ । ਪਿਛਲੇ ਛੇ ਮਹੀਨਿਆਂ ਤੋਂ ਉਹ ਬਿਮਾਰੀ ਦਾ ਸਾਹਮਣਾ ਕਰ ਰਹੇ ਸਨ ਤੇ ਇਲਾਜ ਕਰਵਾ ਰਹੇ ਸਨ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ।ਉਨ੍ਹਾਂ ਨੇ ਰਫੀ, ਆਸ਼ਾ ਭੌਂਸਲੇ, ਮੰਨਾ ਡੇ, ਸੁਮਨ ਕਲਿਆਣਪੁਰ, ਮਹਿੰਦਰ ਕਪੂਰ, ਜਗਜੀਤ ਸਿੰਘ ਵਰਗੇ ਪ੍ਰਸਿੱਧ ਸੰਗੀਤਕਾਰਾਂ ਅਤੇ ਪਲੇਬੈਕ ਗਾਇਕਾਂ ਲਈ ਸੰਗੀਤ ਤਿਆਰ ਕੀਤਾ ਹੈ। ਫ਼ਿਲਮ ਮੜੀ ਦਾ ਦੀਵਾ ‘ਚ ਵੀ ਉਨ੍ਹਾਂ ਨੇ ਸੰਗੀਤ ਦਿੱਤਾ ਸੀ ।
ਇਸ ਤੋਂ ਇਲਾਵਾ iਖ਼ਲਮ ਹਿੰਡੋਲਾ ਤੇ ਦੀਕਸ਼ਾ ਵੀ ਇਨ੍ਹਾਂ ਫ਼ਿਲਮਾਂ ‘ਚ ਸ਼ਾਮਿਲ ਹੈ। ਉਨ੍ਹਾਂ ਨੇ ਜਗਜੀਤ ਸਿੰਘ ਅਤੇ ਅਨੂਪ ਜਲੋਟਾ ਦੇ ਕਰੀਅਰ ‘ਚ ਅੱਗੇ ਵੱਧਣ ‘ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ ।ਉਨ੍ਹਾਂ ਨੇ ਪੰਡਤ ਹੁਸਨ ਲਾਲ, ਭਗਤ ਰਾਮ ਅਤੇ ਪੰਡਤ ਵਿਨੈ ਚੰਦਰ ਦੀ ਅਗਵਾਈ ‘ਚ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਸਨ ।
- PTC PUNJABI