ਕਰਨ ਔਜਲਾ ਦੀ ਵੀਡਿਓ ਵੇਖ ਕੇ, ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦਾ ਆਇਆ ਮੈਸੇਜ, ਵੇਖੋ ਵੀਡੀਓ
Karan Aujla News: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੀ ਇੱਕ ਵੀਡੀਓ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ , ਇਹ ਵੀਡੀਓ ਦੀਵਾਲੀ ਦੇ ਸਮੇਂ ਦੀ ਹੈ ਜਦੋਂ ਗਾਇਕ ਲੋੜਵੰਦਾਂ ਦੀ ਮਦਦ ਕਰਨ ਪਹੁੰਚੇ ਸੀ। ਇਸ ਵੀਡੀਓ ਨੂੰ ਲੈ ਕੇ ਗਾਇਕ ਟ੍ਰੋਲ ਕੀਤਾ ਜਾ ਰਿਹਾ ਸੀ ਜਿਸ 'ਤੇ ਗਾਇਕ ਨੇ ਜਵਾਬ ਦਿੰਦੇ ਹੋਏ ਇੱਕ ਹੋਰ ਵੀਡੀਓ ਸਾਂਝੀ ਕੀਤੀ ਸੀ। ਗਾਇਕ ਦੀ ਵੀਡੀਓ 'ਤੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਆਪਣੇ ਪ੍ਰਤੀਕਰਮ ਦਿੱਤਾ ਹੈ।
ਕਰਨ ਔਜਲਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ। ਗਾਇਕ ਨੇ ਕਿਹਾ ਕਿ ਜੋ ਲੋਕ ਉਨ੍ਹਾਂ ਟ੍ਰੋਲ ਕਰ ਰਹੇ ਹਨ ਇਹ ਵੀਡੀਓ ਉਨ੍ਹਾਂ ਲਈ ਹੈ। ਗਾਇਕ ਨੇ ਇਸ ਵੀਡੀਓ ਵਿੱਚ ਦੱਸਿਆ ਕਿ ਕਿਵੇਂ ਉਹ ਕੈਨੇਡਾ ਤੋਂ ਦੁਬਈ ਸ਼ਿਫਟ ਹੋ ਗਏ। ਦੀਵਾਲੀ ਦੇ ਮੌਕੇ 'ਤੇ ਉਹ ਨਾਂ ਤਾਂ ਪੰਜਾਬ 'ਚ ਸਨ ਤੇ ਨਾਂ ਹੀ ਕੈਨੇਡਾ ਵਿੱਚ ਸਨ। ਇਸ ਵਾਰ ਉਨ੍ਹਾਂ ਨੇ ਦੀਵਾਲੀ ਦਾ ਤਿਉਹਾਰ ਆਪਣੇ ਦੁਬਈ ਵਾਲੇ ਨਵੇਂ ਘਰ 'ਚ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਮਨਾਇਆ।
ਕਰਨ ਔਜਲਾਨ ਨੇ ਆਪਣੀ ਵੀਡੀਓ ਵਿੱਚ ਕਿਹਾ ਕਿ ਦੀਵਾਲੀ ਵਾਲੇ ਦਿਨ ਉਹ ਆਪਣੇ ਪੁਰਾਣੇ ਘਰ ਨੂੰ ਮਿਸ ਕਰ ਰਹੇ ਸੀ। ਇਸ ਲਈ ਉਨ੍ਹਾਂ ਨੇ ਤੇ ਉਨ੍ਹਾਂ ਦੀ ਟੀਮ ਨੇ ਇਸ ਦਿਨ ਖ਼ਾਸ ਤੇ ਹੋਰਨਾਂ ਲੋਕਾਂ ਲਈ ਵੀ ਚੰਗਾ ਬਨਾਉਣ ਬਾਰੇ ਸੋਚਿਆ। ਇਸ ਮਗਰੋਂ ਉਨ੍ਹਾਂ ਨੇ ਹਜ਼ਾਰ ਕੁ ਲੋਕਾਂ ਲਈ ਲੰਗਰ ਤਿਆਰ ਕਰਵਾਇਆ, ਪੈਕ ਕਰਵਾਇਆ ਤੇ ਲੇਬਰ ਕੈਂਪਸ ਵਿੱਚ ਪਹੁੰਚੇ। ਜਿੱਥੇ ਪੰਜਾਬ ਤੇ ਪਾਕਿਸਤਾਨ ਤੇ ਹੋਰਨਾਂ ਸੂਬੇ ਤੋਂ ਆਏ ਲੋਕ ਕੰਮ ਕਰਦੇ ਹਨ।
ਕਰਨ ਦਾ ਕਹਿਣਾ ਹੈ ਕਿ ਉੱਥੇ ਕਈ ਲੋਕਾਂ ਨੇ ਉਨ੍ਹਾਂ ਨੂੰ ਪਛਾਣਿਆ ਤੇ ਕਈਆਂ ਨੇ ਨਹੀਂ ਵੀ ਪਛਾਣਿਆ। ਉਨ੍ਹਾਂ ਨੇ ਪੰਜਾਬੀ ਤੇ ਪਾਕਿਸਤਾਨੀ ਲੋਕਾਂ ਨਾਲ ਬੈਠ ਕੇ ਲੰਗਰ ਛਕਿਆ ਤੇ ਉਨ੍ਹਾਂ ਨਾਲ ਚੰਗਾ ਸਮਾਂ ਬਤੀਤ ਕੀਤਾ। ਇਹ ਤਸਵੀਰਾਂ ਜਦੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਤਾਂ ਕੁਝ ਲੋਕਾਂ ਨੇ ਉਨ੍ਹਾਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਕਰਨ ਔਜਲਾ ਨੇ ਦੱਸਿਆ ਉਨ੍ਹਾਂ ਦੀ ਇਸ ਵੀਡੀਓ ਉੱਤੇ ਖਾਲਸਾ ਏਡ ਦੀ ਮੁਖੀ ਰਵੀ ਸਿੰਘ ਖਾਲਸਾ ਨੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਉਨ੍ਹਾਂ ਖਾਸ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਵੀ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆਪਣਾ ਕੰਮ ਕਰਦੇ ਰਹੋ ਲੋਕਾਂ ਨੂੰ ਕਹਿਣ ਦਿਓ, ਤੁਸੀਂ ਚੰਗਾ ਕੰਮ ਕਰ ਰਹੇ ਹੋ ਤੇ ਇਸ ਨੂੰ ਗੁਰੂ ਜੀ ਦਾ ਹੁਕਮ ਮਨ ਵੱਧ ਕੇ ਅੱਗੇ ਜਾਰੀ ਰੱਖੋ, ਕਿਸੇ ਵੀ ਤਰ੍ਹਾਂ ਦੀਆਂ ਗੱਲਾਂ 'ਤੇ ਧਿਆਨ ਦਿਓ।
ਹੋਰ ਪੜ੍ਹੋ: Health Tips: ਜੇਕਰ ਚਾਹੁੰਦੇ ਹੋ ਪ੍ਰਦੂਸ਼ਣ ਤੋਂ ਬੱਚਣਾ ਤਾਂ ਅੱਜ ਹੀ ਆਪਣੀ ਡਾਈਟ ਸ਼ਾਮਿਲ ਕਰੋ ਇਹ ਚੀਜ਼ਾਂ
ਕਰਨ ਔਜਲਾ ਨੇ ਕਿਹਾ ਕਿ ਰਵੀ ਸਿੰਘ ਖਾਲਸਾ ਜੀ ਦੇ ਮੈਸੇਜ਼ ਨਾਲ ਉਨ੍ਹਾਂ ਨੂੰਹੌਸਲਾ ਅਫਜ਼ਾਈ ਮਿਲੀ ਹੈ। ਉਨ੍ਹਾਂ ਨੇ ਚੰਗਾ ਕੰਮ ਕੀਤਾ ਤੇ ਇਸ ਲਈ ਜੇਕਰ ਕੋਈ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ, ਉਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਸਗੋਂ ਉਨ੍ਹਾਂ ਵੱਲੋਂ ਇਹ ਵੀਡੀਓ ਹੋਰਨਾਂ ਲੋਕਾਂ ਨੂੰ ਚੰਗੇ ਕੰਮਾਂ ਪ੍ਰਤੀ ਪ੍ਰੇਰਿਤ ਕਰਨ ਲਈ ਪਾਈ ਸੀ।
- PTC PUNJABI