ਰਣਜੀਤ ਬਾਵਾ ਦੀ ਨਵੀਂ ਐਲਬਮ 'ਅੰਬਰਸਰ ਦਾ ਟੇਸ਼ਣ' ਹੋਈ ਰਿਲੀਜ਼, ਇੱਥੇ ਦੇਖੋ ਗੀਤਾਂ ਦੀ ਪੂਰੀ ਲਿਸਟ
Ranjit Bawa Album 'Amabrsar da teshan': ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਗੀਤਾਂ ਤੇ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਲਈ ਮਸ਼ਹੂਰ ਹਨ। ਮਿੱਟੀ ਦਾ ਬਾਵਾ ਤੋਂ ਬਾਅਦ ਮੁੜ ਰਣਜੀਤ ਇੱਕ ਵਾਰ ਫਿਰ ਤੋਂ ਆਪਣੀ ਨਵੀਂ ਐਲਬਮ 'ਅੰਬਰਸਰ ਦਾ ਟੇਸ਼ਣ' ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਹਨ।
ਦੱਸ ਦਈਏ ਕਿ ਰਣਜੀਤ ਬਾਵਾ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰਕੇ ਆਪਣੀ ਨਵੀਂ ਐਲਬਮ ਦੇ ਰਿਲੀਜ਼ ਹੋਣ ਦੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਗਾਇਕ ਰਣਜੀਤ ਬਾਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, 'ਲਾਓ ਜੀ ਦਿਸੋਟੋ ਐਲਬਮ ਤੁਹਾਡੇ ਹਵਾਲੇ ਆ 🙏🏻ਬੱਸ ਇਕ ਗਨੇ ਦਾ ਕਾਲਾ ਕਾਲਾ ਬੋਲ ਸੁਨਯੋ 🫶🏻 ਮੈਂ ਦਿਲੋਂ ਵਾਅਦਾ ਕਰਦਾ ਜੇ ਤੁਸੀ ਚਾਂਗਾ ਸੰਗੀਤ ਸੁੰਨਾ ਪਾਸੰਦ ਕਰਦੇ ਹੋ ਤੇ ਤੁਸੀ ਦਿਲੋਂ ਖੁਸ਼ ਹੋਵੋਗੇ 🙏🏻 #Amabrsardateshan।'
ਦੱਸ ਦਈਏ ਕਿ ਰਣਜੀਤ ਬਾਵਾ ਦੀ ਇਸ ਐਲਬਮ ਦੇ ਵਿੱਚ ਕੁੱਲ 6 ਗੀਤ ਹਨ। ਇਨ੍ਹਾਂ ਦੇ ਟਾਈਟਲ ਹਨ ਲੱਧੀ/ ਦੁੱਲਾ, ਕਾਲੀਆਂ ਰਾਤਾਂ, ਅੰਬਰਸਰ ਦਾ ਟੇਸ਼ਣ, ਪਿੰਡਾਂ ਵਾਲੇ, ਸਕੇ ਭਰਾ, ਪੰਜਾਬ ਦੀ ਗੱਲ ਆਦਿ ਸ਼ਾਮਲ ਹਨ।
ਹੋਰ ਪੜ੍ਹੋ : Mother's day special: ਜਾਣੋਂ ਉਨ੍ਹਾਂ ਅਭਿਨੇਤਰਿਆਂ ਬਾਰੇ ਜਿਨ੍ਹਾਂ ਨੇ ਪੰਜਾਬੀ ਫਿਲਮਾਂ 'ਚ ਬਖੂਬੀ ਨਿਭਾਇਆ 'ਮਾਂ' ਦਾ ਕਿਰਦਾਰ
ਫੈਨਜ਼ ਗਾਇਕ ਦੇ ਇਨ੍ਹਾਂ ਗੀਤਾਂ ਨੂੰ ਕਾਫੀ ਪਸੰਦ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਗਾਇਕ ਦੇ ਗੀਤਾਂ ਦੀ ਤਾਰੀਫ ਕਰਦੇ ਹੋਏ ਕਹਿ ਰਹੇ ਨੇ ਅੱਜ ਦੇ ਸਮੇਂ ਵਿੱਚ ਬਹੁਤ ਹੀ ਘੱਟ ਗਾਇਕ ਰੂਹਾਨੀ ਗਾਇਕੀ ਕਰਦੇ ਹਨ ਤੇ ਕਈਆਂ ਨੇ ਲਿਖਿਆ, ' ਪੰਜਾਬ ਦੀ ਗੱਲ ਤੋਂ ਬਿਨਾ ਬਾਵਾ ਦੇ ਗੀਤ ਅਧੂਰੇ ਹਨ।'
- PTC PUNJABI