ਰਾਣਾ ਰਣਬੀਰ ਦਾ ਨਾਟਕ ‘ਮਾਸਟਰ ਜੀ’ ਸਟੇਜ ‘ਤੇ ਕੀਤਾ ਗਿਆ ਪੇਸ਼, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਕੀਤੀ ਤਾਰੀਫ
ਰਾਣਾ ਰਣਬੀਰ (Rana Ranbir) ਵਿਦੇਸ਼ ‘ਚ ਆਪਣੇ ਨਾਟਕ ‘ਮਾਸਟਰ ਜੀ’ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਤੋਂ ਬਾਅਦ ਹੁਣ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਪਰਫਾਰਮ ਕਰ ਰਹੇ ਹਨ । ਬੀਤੇ ਦਿਨ ਬਰਨਾਲਾ ਸ਼ਹਿਰ ‘ਚ ‘ਮਾਸਟਰ ਜੀ’ ਨਾਟਕ ਦਾ ਮੰਚਨ ਕੀਤਾ ਗਿਆ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਰੁਪਿੰਦਰ ਰੂਪੀ, ਅਨੀਤਾ ਦੇਵਗਨ, ਰੁਪਿੰਦਰ ਰੂਪੀ, ਰਘਬੀਰ ਬੋਲੀ ਸਣੇ ਕਈ ਕਲਾਕਾਰਾਂ ਨੇ ਸ਼ਿਰਕਤ ਕੀਤੀ ਅਤੇ ਰੱਜ ਕੇ ਉਨ੍ਹਾਂ ਦੇ ਇਸ ਨਾਟਕ ਦੀ ਤਾਰੀਫ ਕੀਤੀ ।
ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਲੰਮਾ ਚੌੜਾ ਕੈਪਸ਼ਨ ਵੀ ਲਿਖਿਆ ਹੈ । ਉਨ੍ਹਾਂ ਨੇ ਲਿਖਿਆ ‘ਪਰਸੋਂ ਰਾਤੀਂ ਬਰਨਾਲੇ “ ਸਟੇਜਾਂ ਦੇ ਪੁੱਤ “ਰਾਣੇ ਬਾਈ ਨੂੰ ਮੈਂ ਇਸੇ ਟਾਈਟਲ ਨਾਲ ਸੰਬੋਧਨ ਕਰਦਾ ਹੁੰਨਾਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਹਰਮਨ ਪਿਆਰਾ ਨਾਟਕ “ ਮਾਸਟਰ ਜੀ “ ਦੇਖਣ ਦਾ ਮੌਕਾ ਮਿਲਿਆ ।
ਨਾਟਕ ਕਾਹਦਾ ਮੈਂ ਕਹਾਂਗਾ ਕਿ ਸੱਚਮੁੱਚ ਇੱਕ ਕਲਮ ਦੇ ਮਾਸਟਰ , ਕਾਮੇਡੀ ਦੇ ਮਾਸਟਰ , ਅਦਾਕਾਰੀ ਦੇ ਮਾਸਟਰ ਤੇ ਸੋਹਣੇ ਸ਼ਬਦਾਂ ਦੇ ਮਾਸਟਰ ਦੀ ਕਲਾਸ ਵਿੱਚ ਬੈਠਣ ਦਾ ਮੌਕਾ ਮਿਲਿਆ ।
ਇਸ ਕਲਾਸ ਵਿੱਚ ਅੱਖਾਂ ਵੀ ਗਿੱਲੀਆਂ ਹੋਈਆਂ , ਹੱਸੇ ਵੀ , ਆਪਣੇ ਆਪ ਨਾਲ ਵੀ ਗੱਲ ਕਰਨ ਲਈ ਹਲੂਣਾ ਮਿਲਿਆ ਤੇ ਕਦੇ ਕਦੇ ਵੀਰ ਰਸ ਵੀ ਜੋਸ਼ ਭਰ ਦਿੰਦਾ ਸੀ’ । ਰਘਵੀਰ ਬੋਲੀ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਲਿਖਿਆ ।
- PTC PUNJABI