ਰਾਣਾ ਰਣਬੀਰ ਨੇ ਧੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਧੀ ਦੇ ਵਿਆਹ ‘ਤੇ ਦੁਆਵਾਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ

ਰਾਣਾ ਰਣਬੀਰ ਦੀ ਧੀ ਸੀਰਤ ਦਾ ਵਿਆਹ ਹੋ ਗਿਆ ਹੈ । ਜਿਸ ਤੋਂ ਬਾਅਦ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਧੀ ਨੂੰ ਦੁਆਵਾਂ ਦੇਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ । ਇਸ ਦੇ ਨਾਲ ਹੀ ਰਾਣਾ ਰਣਬੀਰ ਨੇ ਲਿਖਿਆ ‘ਕੁਲ ਸੰਸਾਰ ਚੋਂ ਮੁਬਾਰਕਾਂ ਤੇ ਦੁਆਵਾਂ ਦੇਣ ਵਾਲਿਓ ਤੁਹਾਡੀ ਫ਼ਤਿਹ ਹੋਵੇ'।

Reported by: PTC Punjabi Desk | Edited by: Shaminder  |  June 27th 2023 09:42 AM |  Updated: June 27th 2023 09:42 AM

ਰਾਣਾ ਰਣਬੀਰ ਨੇ ਧੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਧੀ ਦੇ ਵਿਆਹ ‘ਤੇ ਦੁਆਵਾਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ

 ਰਾਣਾ ਰਣਬੀਰ (Rana Ranbir) ਦੀ ਧੀ ਸੀਰਤ (Seerat Wedding) ਦਾ ਵਿਆਹ ਹੋ ਗਿਆ ਹੈ । ਜਿਸ ਤੋਂ ਬਾਅਦ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਧੀ ਨੂੰ ਦੁਆਵਾਂ  ਦੇਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ । ਇਸ ਦੇ ਨਾਲ ਹੀ ਰਾਣਾ ਰਣਬੀਰ ਨੇ ਲਿਖਿਆ ‘ਕੁਲ ਸੰਸਾਰ ਚੋਂ ਮੁਬਾਰਕਾਂ ਤੇ ਦੁਆਵਾਂ ਦੇਣ ਵਾਲਿਓ ਤੁਹਾਡੀ ਫ਼ਤਿਹ ਹੋਵੇ। ਖੁਸ਼ ਰਹੋ। ਮਿਹਰਬਾਨੀ। ਸ਼ੁਕਰਾਨ।ਸੀਰਤ ਲਾਡੋ ਤੂੰ ਕੋਈ ਬੇਗਾਨਾ ਧਨ ਨਹੀਂ। ਅਸੀਂ ਤੇਰਾ ਕੰਨਿਆ ਦਾਨ ਨਹੀਂ ਕੀਤਾ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਆਪਣੇ ਹਨੀਮੂਨ ਦਾ ਕਿੱਸਾ ਕੀਤਾ ਸਾਂਝਾ, ਕਿਹਾ 37 ਜਣਿਆਂ ਨੂੰ ਨਾਲ ਲੈ ਕੇ ਮਨਾਉਣ ਗਏ ਸੀ ਹਨੀਮੂਨ

ਧੀ ਪੁੱਤ ਜਾਂ ਕੋਈ ਵੀ ਮਨੁੱਖ ਦਾਨ ਨਹੀਂ ਕੀਤਾ ਜਾ ਸਕਦਾ। ਅਸੀਂ ਤੇਰੀ ਪਸੰਦ, ਤੇਰੇ ਕਰਨ ਨਾਲ, ਤੇਰਾ ਆਨੰਦ ਕਾਰਜ ਬਹੁਤ ਚਾਵਾਂ ਨਾਲ ਰਚਾਇਆ ਹੈ। ਆਪਣੀ ਜ਼ਿੰਦਗੀ ਸੋਹਣੀ ਜੀਓ। ਬਹੁਤ ਪਿਆਰ। ਸਭ ਦੇ ਬੱਚੇ ਖੁਸ਼ ਰਹਿਣ। ਤੰਦਰੁਸਤ ਰਹਿਣ’।

  ਰਾਣਾ ਰਣਬੀਰ ਨੂੰ ਮਿਲ ਰਹੀਆਂ ਵਧਾਈਆਂ 

ਸੀਰਤ ਦੇ ਵਿਆਹ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ ।ਗਾਇਕ ਸ਼ੈਰੀ ਮਾਨ ਨੇ ਸੀਰਤ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ‘ਤੇ ਵਧਾਈ ਦਿੱਤੀ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਅਦਾਕਾਰ ਰਘੁਬੀਰ ਬੋਲੀ ਨੇ ਰਾਣਾ ਰਣਬੀਰ ਨੂੰ ਵਧਾਈ ਦਿੰਦੇ ਹੋਏ ਲਿਖਿਆ ਮੁਬਾਰਕਾਂ ਵੀਰੇ ਬਹੁਤ ਬਹੁਤ…ਖੁਸ਼ ਰਹੋ।

ਸੀਰਤ ਪੁੱਤਰ ਵਾਹਿਗੁਰੂ ਖੁਸ਼ੀਆਂ ਦੇਵੇ’।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੀਰਤ ਨੇ ਵੀ ਕਈ ਵੀਡੀਓਜ਼ ਅਤੇ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਵਿਆਹ ‘ਚ ਸਤਿੰਦਰ ਸੱਤੀ, ਕਮਲਜੀਤ ਨੀਰੂ, ਸਰਦਾਰ ਸੋਹੀ ਸਣੇ ਕਈ ਅਦਾਕਾਰਾਂ ਨੇ ਸ਼ਿਰਕਤ ਕੀਤੀ ਸੀ । ਸੀਰਤ ਨੇ ਵਿਆਹ ਦੀਆਂ ਲੱਗਪੱਗ ਸਾਰੀਆਂ ਰਸਮਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਵੀਡੀਓਜ਼ ਸਾਂਝੇ ਕੀਤੇ ਸਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network