ਰਾਣਾ ਰਣਬੀਰ ਪਤਨੀ ਸਮੇਤ ਪਹੁੰਚੇ ਸਤਿੰਦਰ ਸਰਤਾਜ ਦੇ ਕੋਲ, ਗਾਇਕ ਬਾਰੇ ਆਖੀ ਇਹ ਗੱਲ

ਇੱਕ ਅਦਾਕਾਰੀ ਤੇ ਲੇਖਨ ਦਾ ਮਹਾਰਥੀ ਤੇ ਦੂਜਾ ਸੁਰਾਂ ਅਤੇ ਸ਼ਾਇਰੀ ਦਾ ਸਰਤਾਜ । ਜੀ ਹਾਂ ਪੰਜਾਬੀ ਇੰਡਸਟਰੀ ਦੀਆਂ ਇਹ ਦੋ ਹਸਤੀਆਂ ਇੱਕੋ ਛੱਤ ਥੱਲੇ ਇੱਕਠੀਆਂ ਹੋਈਆਂ ਤਾਂ ਨਜ਼ਾਰਾ ਵੇਖਦਿਆਂ ਹੀ ਬਣ ਰਿਹਾ ਸੀ । ਮੌਕਾ ਸੀ ਵਿਦੇਸ਼ ‘ਚ ਸਤਿੰਦਰ ਸਰਤਾਜ ਦੇ ਹੋਏ ਲਾਈਵ ਸ਼ੋਅ ਦਾ।

Reported by: PTC Punjabi Desk | Edited by: Shaminder  |  July 08th 2024 12:14 PM |  Updated: July 08th 2024 12:14 PM

ਰਾਣਾ ਰਣਬੀਰ ਪਤਨੀ ਸਮੇਤ ਪਹੁੰਚੇ ਸਤਿੰਦਰ ਸਰਤਾਜ ਦੇ ਕੋਲ, ਗਾਇਕ ਬਾਰੇ ਆਖੀ ਇਹ ਗੱਲ

ਅਦਾਕਾਰ ਰਾਣਾ ਰਣਬੀਰ (Rana Ranbir) ਆਪਣੀ ਪਤਨੀ ਦੇ ਨਾਲ ਸਤਿੰਦਰ ਸਰਤਾਜ ਦੀ ਮਹਿਫ਼ਿਲਮ ‘ਚ ਪਹੁੰਚੇ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਣਾ ਰਣਬੀਰ ਆਪਣੀ ਪਤਨੀ ਦੇ ਨਾਲ ਇਸ ਮਹਿਫ਼ਿਲ ‘ਚ ਪੁੱਜੇ ਸਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾਂ ਕਰਦੇ ਹੋਏ ਅਦਾਕਾਰ ਨੇ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਰਾਣਾ ਰਣਬੀਰ ਨੇ ਲਿਖਿਆ ‘ਸਿਆਟਲ, ਵਾਸ਼ਿੰਗਟਨ (ਅਮਰੀਕਾ) ਚ ਪੰਜ ਜੁਲਾਈ ਦੀ ਸ਼ਾਮ। ਡਾਕਟਰ ਸਤਿੰਦਰ ਸਰਤਾਜ ਦੀ ਸ਼ਾਇਰੀ ਅਤੇ ਗਾਇਣ ਦਾ ਸਰੋਤਿਆਂ ਨਾਲ ਭਰੇ ਹਾਲ ਚ ਸੰਗੀਤਕ ਜਾਦੂ।

ਹੋਰ ਪੜ੍ਹੋ  : ਬਿੱਗ ਬੌਸ ਓਟੀਟੀ 3 ‘ਚ ਅਰਮਾਨ ਮਲਿਕ ਨੇ ਵਿਸ਼ਾਲ ਨੂੰ ਮਾਰਿਆ ਥੱਪੜ, ਵਿਸ਼ਾਲ ਨੇ ਅਰਮਾਨ ਦੀ ਪਤਨੀ ਨੂੰ ਲੈ ਕੇ ਆਖੀ ਸੀ ਇਸ ਤਰ੍ਹਾਂ ਦੀ ਗੱਲ

ਗਰਮੀ ਦੀ ਰੁੱਤ ਚ ਇਤਰੀ ਹਵਾ। ਪਿਆਸੇ ਲਈ ਸ਼ਰਬਤੀ ਪਾਣੀ। ਰੌਲੇ ਦੇ ਵਕ਼ਤ ਚ ਸਕੂਨ ਦੀ ਮਹਫ਼ਿਲ। ਸੰਜੀਦਗੀ ਦੇ ਟੇਸ਼ਨ ਤੋਂ ਸ਼ਾਇਰੀ, ਸੁਰ ਲੈ ਕੇ ਤੁਰੀ, ਮਾਸੂਮੀਅਤ ਦੇ ਪਿੰਡ ਪੁੱਜ ਕੇ ਉਸਨੇ ਮਸਤੀ ਨੂੰ ਆਪਣੇ ਨਾਲ ਰਲਾਇਆ ਤੇ ਫੇਰ ਰੌਣਕ ਦੇ ਵਿਹੜੇ ਜਾ ਕੇ ਚਿਮਟਾ ਫੜ ਕੇ ਨੱਚਣ ਲੱਗੀ। ਸਾਡੇ ਵਕਤ ਚ ਸਤਿੰਦਰ ਸਰਤਾਜ ਦਾ ਹੋਣਾ ਸ਼ੁਭ ਵਰਤਾਰਾ ਹੈ।

ਉਹਨਾਂ ਦੀਆਂ ਕਲਾਕਾਰੀਆਂ ਲਈ ਪੰਜਾਬੀਆਂ ਦਾ ਸੁਹਿਰਦ ਇਕੱਠ ਹੋਣਾ ਬਹੁਤ ਵੱਡੀ ਨਿਰਾਸ਼ਾ ਚੋ ਬਾਹਰ ਆਉਣ ਲਈ ਹੋਕਾ ਦਿੰਦਾ ਹੈ। ਬਾਹਲਾ ਪਿਆਰ ਸਰਤਾਜ ਵੀਰ ਤੁਹਾਨੂੰ ਤੇ ਤੁਹਾਡੇ ਸੰਗੀਤ ਪਰਿਵਾਰ ਨੂੰ। ਪ੍ਰਬੰਧਕਾਂ ਨੂੰ ਸ਼ਾਬਾਸ਼ੇ। ਅਨਮੋਲ ਤੇ ਨਵੀ ਦਾ ਧੰਨਵਾਦ ਇਹ ਸੋਹਣੀ ਮਹਫ਼ਿਲ ਸੁਨਾਉਣ ਦਿਖਾਉਣ ਲਈ। ਪੰਜਾਬੀਓ! ਸਾਡੇ ਕੋਲ ਬਹੁਤ ਕੁਝ ਚੰਗਾ ਹੈ। ਵਧਾਈ। ਰਾਣਾ ਰਣਬੀਰ’। ਰਾਣਾ ਰਣਬੀਰ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ।

ਰਾਣਾ ਰਣਬੀਰ ਦਾ ਵਰਕ ਫ੍ਰੰਟ 

ਰਾਣਾ ਰਣਬੀਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕਈ ਫ਼ਿਲਮਾਂ ਦੀ ਕਹਾਣੀ ਵੀ ਲਿਖੀ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਤੌਰ ਕਾਮੇਡੀਅਨ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network