ਅਦਾਕਾਰ ਰਾਹੁਲ ਦੇਵ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਸਿੰਗਲ ਪਿਤਾ ਬਣ ਬੇਟੇ ਦਾ ਕੀਤਾ ਪਾਲਣ ਪੋਸ਼ਣ
ਅਦਾਕਾਰ ਰਾਹੁਲ ਦੇਵ (Rahul Dev)ਦਾ ਅੱਜ ਜਨਮ ਦਿਨ (Birthday)ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ । ਰਾਹੁਲ ਦੇਵ ਦਾ ਜਨਮ 27 ਸਤੰਬਰ 1967 ‘ਚ ਹੋਇਆ । ਉਨ੍ਹਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਦਾ ਛੋਟਾ ਭਰਾ ਮੁਕੁਲ ਦੇਵ ਵੀ ਵਧੀਆ ਅਦਾਕਾਰ ਹੈ ਅਤੇ ਪੰਜਾਬੀ ਦੇ ਨਾਲ ਨਾਲ ਹਿੰਦੀ ਫ਼ਿਲਮਾਂ ‘ਚ ਵੀ ਸਰਗਰਮ ਹੈ ।
ਹੋਰ ਪੜ੍ਹੋ : ਚੌਥੀ ਪਾਤਸ਼ਾਹੀ ਗੁਰੁ ਰਾਮਦਾਸ ਜੀ ਦਾ ਅੱਜ ਹੈ ਗੁਰਤਾ ਗੱਦੀ ਦਿਵਸ, ਦਰਸ਼ਨ ਔਲਖ ਨੇ ਪੋਸਟ ਸਾਂਝੀ ਕਰ ਸੰਗਤਾਂ ਨੂੰ ਦਿੱਤੀ ਵਧਾਈ
ਰਾਹੁਲ ਦੇਵ ਦਾ ਕਰੀਅਰ
ਰਾਹੁਲ ਦੇਵ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ੨੦੦੦ ‘ਚ ਫ਼ਿਲਮ ‘ਚੈਂਪੀਅਨ’ ਦੇ ਵਿੱਚ ਬਤੌਰ ਖਲਨਾਇਕ ਨਜ਼ਰ ਆਏ ਸਨ । ੨੦੦੧ ‘ਚ ਹੋਏ ਫ਼ਿਲਮ ਫੇਅਰ ‘ਚ ਉਨ੍ਹਾਂ ਨੂੰ ਸਰਬੋਤਮ ਖਲਨਾਇਕ ਪੁਰਸਕਾਰ ਦੇ ਲਈ ਵੀ ਚੁਣਿਆ ਗਿਆ ਸੀ । ਉਨ੍ਹਾਂ ਨੇ ਫ਼ਿਲਮ ‘ਧਰਤੀ’ ‘ਚ ਵੀ ਖਲਨਾਇਕ ਦੇ ਤੌਰ ‘ਤੇ ਕੰਮ ਕੀਤਾ । ਇਸ ਤੋਂ ਬਾਅਦ ਉਨ੍ਹਾਂ ਨੇ ਸਾਊਥ ਇੰਡਸਟਰੀ ਦਾ ਰੁਖ ਕੀਤਾ ਅਤੇ ਕਈ ਮਲਿਆਲਮ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਹਾਲ ਹੀ ਰਾਹੁਲ ਦੇਵ ਫ਼ਿਲਮ ‘ਮਸਤਾਨੇ’ ‘ਚ ਵੀ ਨਜ਼ਰ ਆਏ ਸਨ ।
ਨਿੱਜੀ ਜ਼ਿੰਦਗੀ
ਰਾਹੁਲ ਦੇਵ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬੜੇ ਹੀ ਉਤਰਾਅ ਚੜ੍ਹਾਅ ਵਾਲੀ ਰਹੀ ਹੈ । ਉਨ੍ਹਾਂ ਦੀ ਪਤਨੀ ਰੀਨਾ ਦੀ ੨੦੦੯ ‘ਚ ਕੈਂਸਰ ਦੇ ਨਾਲ ਮੌਤ ਹੋ ਗਈ ਸੀ । ਉਨ੍ਹਾਂ ਦਾ ਇੱਕ ਬੇਟਾ ਵੀ ਹੈ । ਜਿਸ ਨੂੰ ਰਾਹੁਲ ਦੇਵ ਨੇ ਹੀ ਪਾਲਿਆ ਹੈ ।
ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਸਿੰਗਲ ਪਿਤਾ ਹੋਣ ਦੇ ਦਰਦ ਨੂੰ ਵੀ ਬਿਆਨ ਕੀਤਾ ਸੀ ।ਜਿਸ ਤੋਂ ਬਾਅਦ ਰਾਹੁਲ ਦੇਵ ਦਾ ਮਾਡਲ ਮੁਗਧਾ ਗੋਡਸੇ ਦੇ ਨਾਲ ਰਿਲੇਸ਼ਨਸ਼ਿਪ ਦੀਆਂ ਖਬਰਾਂ ਵੀ ਆਈਆਂ ਸਨ।ਬੀਤੇ ਸਾਲ ਰਾਹੁਲ ਦੇਵ ਨੇ ਅਧਿਕਾਰਕ ਤੌਰ ‘ਤੇ ਮੁਗਧਾ ਦੇ ਨਾਲ ਰਿਲੇਸ਼ਨਸ਼ਿਪ ਦੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਸੀ ਅਤੇ ਆਪਣੇ ਮਜ਼ਬੂਤ ਰਿਸ਼ਤੇ ਦੇ ਬਾਰੇ ਦੱਸਿਆ ਸੀ ।
- PTC PUNJABI