ਆਰ ਨੇਤ ਨੇ ਆਪਣੇ ਜਨਮ ਦਿਨ ‘ਤੇ ਧੀਆਂ ਦੇ ਲਈ ਕੀਤਾ ਅਜਿਹਾ ਉਪਰਾਲਾ, ਹਰ ਪਾਸੇ ਹੋ ਰਹੀ ਤਾਰੀਫ

ਆਰ ਨੇਤ ਜ਼ਮੀਨ ਨਾਲ ਜੁੜੇ ਗਾਇਕ ਹਨ । ਉਹ ਆਪਣੇ ਲੋਕਾਂ ਦੀ ਮਦਦ ਦੇ ਲਈ ਅਕਸਰ ਅੱਗੇ ਆਉਂਦੇ ਹਨ । ਇਨ੍ਹੀਂ ਦਿਨੀਂ ਗਾਇਕ ਦਾ ਇੱੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  August 17th 2023 10:30 AM |  Updated: August 17th 2023 10:30 AM

ਆਰ ਨੇਤ ਨੇ ਆਪਣੇ ਜਨਮ ਦਿਨ ‘ਤੇ ਧੀਆਂ ਦੇ ਲਈ ਕੀਤਾ ਅਜਿਹਾ ਉਪਰਾਲਾ, ਹਰ ਪਾਸੇ ਹੋ ਰਹੀ ਤਾਰੀਫ

ਆਰ ਨੇਤ (R Nait) ਜ਼ਮੀਨ ਨਾਲ ਜੁੜੇ ਗਾਇਕ ਹਨ । ਉਹ ਆਪਣੇ ਲੋਕਾਂ ਦੀ ਮਦਦ ਦੇ ਲਈ ਅਕਸਰ ਅੱਗੇ ਆਉਂਦੇ ਹਨ । ਇਨ੍ਹੀਂ ਦਿਨੀਂ ਗਾਇਕ ਦਾ ਇੱੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ । ਬੀਤੇ ਦਿਨ ਗਾਇਕ ਦਾ ਜਨਮ ਦਿਨ ਸੀ । ਇਸ ਮੌਕੇ ‘ਤੇ ਗਾਇਕ ਨੇ ਗਰੀਬ ਅਤੇ ਜ਼ਰੂਰਤਮੰਦ ਅੱਠ ਕੁੜੀਆਂ ਦੇ ਵਿਆਹਾਂ ਦੇ ਲਈ ਇੱਕ ਸਮਾਗਮ ਕਰਵਾਇਆ ।

ਹੋਰ ਪੜ੍ਹੋ :  ਅਦਾਕਾਰਾ ਜ਼ਰੀਨ ਖ਼ਾਨ ਨੂੰ ਹੋਇਆ ਡੇਂਗੂ, ਹਸਪਤਾਲ ‘ਚ ਭਰਤੀ ਹੋਈ ਅਦਾਕਾਰਾ

ਇਸ ਸਮਾਗਮ ਦੌਰਾਨ ਗਾਇਕ ਦੇ ਮਾਪੇ ਵੀ ਧੀਆਂ ਵਾਂਗ ਇਨ੍ਹਾਂ ਕੁੜੀਆਂ ਦੇ ਵਿਆਹ ਦੇ ਕੰਮ ਕਾਜ ਕਰਦੇ ਹੋਏ ਨਜ਼ਰ ਆਏ । ਗਾਇਕ ਦੇ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ । 

ਫੈਨਸ ਨੇ ਵੀ ਦਿੱਤੀ ਹੱਲਾਸ਼ੇਰੀ 

ਆਰ ਨੇਤ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਤਾਰੀਫ ਕੀਤੀ ਜਾ ਰਹੀ ਹੈ ਅਤੇ ਫੈਨਸ ਵੀ ਉਨ੍ਹਾਂ ਨੂੰ ਦੁਆਵਾਂ ਦੇ ਰਹੇ ਹਨ । ਇਸ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਗਰੀਬ ਕੁੜੀਆਂ ਦੇ ਵਿਆਹ ਕੀਤੇ ਬਾਈ ਨੇ, ਰੱਬ ਤਰੱਕੀਆਂ ਦੇਵੇ ਆਰ ਨੇਤ ਵੀਰੇ ਨੂੰ’।ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਗਰੀਬੀ ਚੋਂ ਨਿਕਲ ਕੇ ਗਰੀਬ ਪਰਿਵਾਰ ਦੇ ਨਾਲ ਖੜਨਾ ਵੱਡੀ ਗੱਲ ਏ, ਲਵ ਯੂ ਬਰੋ’।ਇੱਕ ਹੋਰ ਨੇ ਲਿਖਿਆ ‘ਲਵ ਯੂ ਜੱਟਾ’। 

ਆਰ ਨੇਤ ਦਾ ਵਰਕ ਫ੍ਰੰਟ 

ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਦੱਬਦਾ ਕਿੱਥੇ ਆ, ਸਟ੍ਰਗਲਰ, ਮੇਰੀ ਮਾਂ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network