ਪੰਜਾਬ ‘ਚ ਘੱਟਦੇ ਜੰਗਲਾਤ ਖੇਤਰ ਨੂੰ ਵੇਖਦੇ ਹੋਏ ਇਸ ਸੰਸਥਾ ਨੇ ਪੰਜਾਬ ‘ਚ 1 ਅਰਬ ਬੂਟੇ ਲਗਾਉਣ ਦਾ ਮਿੱਥਿਆ ਟੀਚਾ,ਸਿੰਮੀ ਚਾਹਲ ਰੂਪੀ ਗਿੱਲ ਸਣੇ ਕਈ ਕਲਾਕਾਰਾਂ ਦੇ ਨਾਂਅ ‘ਤੇ ਲਗਾਏ ਬੂਟੇ
ਗਲੋਬਲ ਵਾਰਮਿੰਗ ਲਗਾਤਾਰ ਵੱਧਦੀ ਜਾ ਰਹੀ ਹੈ। ਜਿਸ ਨੂੰ ਲੈ ਕੇ ਵਾਤਾਵਰਨ ਵਿਗਿਆਨੀ ਵੀ ਚਿੰਤਿਤ ਹਨ । ਪਰ ਵਾਤਾਵਰਨ ‘ਚ ਵੱਧਦੀ ਗਲੋਬਲ ਵਾਰਮਿੰਗ ਨੂੰ ਲੈ ਕੇ ਵਾਤਾਵਰਨ ਪ੍ਰੇਮੀ ਵੀ ਚਿੰਤਾ ਜਤਾ ਰਹੇ ਨੇ ਅਤੇ ਆਪੋ ਆਪਣੇ ਪੱਧਰ ‘ਤੇ ਵਾਤਾਵਰਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ । ਪੰਜਾਬ ਦੀ ਇੱਕ ਸੰਸਥਾ ਰਾਊਂਡ ਗਲਾਸ ਫਾਊਂਡੇਸ਼ਨ (Roundglass Foundation) ਪੰਜਾਬ ‘ਚ ਸਰਗਰਮ ਹੈ। ਜਿਸ ਨੇ ਪੰਜਾਬ ‘ਚ ਇੱਕ ਅਰਬ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਹੈ। ਇਸ ਸੰਸਥਾ ਦੇ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਸੰਸਥਾ ਪਿੰਡਾਂ ‘ਚ ਮਿੰਨੀ ਜੰਗਲ ਵੀ ਲਗਾਉਂਦੀ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੇ ਬੱਚਿਆਂ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ
ਹੁਣ ਤੱਕ ਸੰਸਥਾ ਕਈ ਸੈਲੀਬ੍ਰੇਟੀਜ਼ ‘ਤੇ ਨਾਂਅ ‘ਤੇ ਲਗਾ ਚੁੱਕੀ ਰੁੱਖ
ਹੁਣ ਤੱੱਕ ਰਾਊਂਡ ਗਲਾਸ ਫਾਊਂਡੇਸ਼ਨ ਸੰਸਥਾ ਦੇ ਵੱਲੋਂ ਕਈ ਸੈਲੀਬ੍ਰੇਟੀਜ਼ ਦੇ ਨਾਂਅ ‘ਤੇ ਪੌਦੇ ਲਗਾ ਚੁੱਕੀ ਹੈ। ਜਿਸ ‘ਚ ਸਿੰਮੀ ਚਾਹਲ, ਗੁਰਨਜ਼ਰ ਚੱਠਾ, ਹਿਮਾਂਸ਼ੀ ਖੁਰਾਣਾ, ਸ਼ਿਵਜੋਤ, ਰੁਪਿੰਦਰ ਰੂਪੀ ਸਣੇ ਕਈ ਕਲਾਕਾਰਾਂ ਦੇ ਨਾਂਅ ‘ਤੇ ਬੂਟੇ ਲਗਾ ਚੁੱਕੀ ਹੈ ਤੇ ਲਗਾਤਾਰ ਯਤਨਸ਼ੀਲ ਹੈ। ਆਪਣੇ ਵਾਅਦੇ ਅਨੁਸਾਰ ਨਿਮਰਤ ਖਹਿਰਾ ਦੇ ਵੱਲੋਂ ਪੰਜ ਸੌ ਬੂਟੇ ਲਗਾਏ ਗਏ ਹਨ ।
ਪਟਿਆਲਾ ਦੇ ਮਿੱਠਾਪੁਰ ‘ਚ ਲਗਾਏ ਗਏ ਇਨ੍ਹਾਂ ਬੂਟਿਆਂ ਦੀ ਮੁਹਿੰਮ ਨੂੰ ਨਿਮਰਤ ਖਹਿਰਾ ਨੇ ਵੀ ਸਮਰਥਨ ਦਿੱਤਾ ਹੈ। ਲੋੜ ਹੈ ਸਾਰੇ ਪੰਜਾਬੀ ਕਲਾਕਾਰਾਂ ਨੂੰ ਇਸ ਮੁਹਿੰਮ ‘ਚ ਅੱਗੇ ਆਉਣ ਦੀ ਤਾਂ ਕਿ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਬਣਾਇਆ ਜਾ ਸਕੇ ।
- PTC PUNJABI