ਪੰਜਾਬ ਦੇ ਦਰਿਆਵਾਂ ਨੂੰ ਸਾਫ ਕਰਨ ਲਈ ਪੰਜਾਬੀ ਨੌਜਵਾਨਾਂ ਨੇ ਚਲਾਈ ਮੁਹਿੰਮ, ਲੋਕਾਂ ਦਾ ਵੀ ਮਿਲ ਰਿਹਾ ਭਰਵਾਂ ਹੁੰਗਾਰਾ
ਵਾਤਾਵਰਨ ‘ਚ ਵੱਧਦਾ ਤਾਪਮਾਨ ਤੇ ਕੁਦਰਤ ਦੇ ਨਾਲ ਹੁੰਦੀ ਛੇੜਛਾੜ ਦੇ ਕਾਰਨ ਅੱਜ ਸਾਨੂੰ ਕਈ ਕਦੇ ਸੋਕੇ, ਕਦੇ ਅੰਤਾਂ ਦੀ ਗਰਮੀ ਤੇ ਕਦੇ ਹੜ੍ਹ ਵਰਗੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਪੰਜਾਬ ਦੇ ਜਾਏ ਆਪਣੇ ਪੰਜਾਬ ਤੇ ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਦੇ ਲਈ ਲਾਮਬੱਧ ਹੋ ਰਹੇ ਹਨ । ਕੁਝ ਪੰਜਾਬੀ ਨੌਜਵਾਨਾਂ ਨੇ ਵਾਟਰ ਵਾਰੀਅਰਸ (water warriors punjab) ਨਾਂਅ ਦੀ ਸੰਸਥਾ ਬਣਾਈ ਹੈ। ਇਹ ਸੰਸਥਾ ਪੰਜਾਬ ਦੇ ਦਰਿਆਵਾਂ ‘ਚ ਗੰਦਗੀ ਸਾਫ ਕਰਨ ਦਾ ਕੰਮ ਕਰ ਰਹੀ ਹੈ ਅਤੇ ਹੌਲੀ ਹੌਲੀ ਲੋਕ ਵੀ ਇਸ ਸੰਸਥਾ ਦੇ ਨਾਲ ਜੁੜ ਰਹੇ ਹਨ ।
ਹੋਰ ਪੜ੍ਹੋ : ਮਰਹੂਮ ਗਾਇਕ ਰਾਜ ਬਰਾੜ ਤੇ ਬਿੰਦੂ ਬਰਾੜ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪਤਨੀ ਨੇ ਭਾਵੁਕ ਪੋਸਟ ਕੀਤੀ ਸਾਂਝੀ
ਇਹ ਪੰਜਾਬੀ ਨੌਜਵਾਨ ਮੁੰਡੇ ‘ਤੇ ਕੁੜੀਆਂ ਇਨ੍ਹੀਂ ਦਿਨੀ ਸਤਲੁਜ ਦਰਿਆ ਦੀ ਸਫਾਈ ਕਰ ਰਹੇ ਹਨ ਅਤੇ ਲੋਕ ਵੀ ਇਨ੍ਹਾਂ ਦੀ ਇਸ ਮੁਹਿੰਮ ‘ਚ ਸ਼ਾਮਿਲ ਹੋਣ ਦੇ ਨਾਲ ਨਾਲ ਪੂਰਾ ਸਹਿਯੋਗ ਵੀ ਦੇ ਰਹੇ ਹਨ ।
ਪਰ ਇਨ੍ਹਾਂ ਨੌਜਵਾਨਾਂ ਨੂੰ ਕਈ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ।ਕਿਉਂਕਿ ਜਿੰਨੀ ਇਹ ਸਫ਼ਾਈ ਕਰ ਰਹੇ ਹਨ ਤਾਂ ਕੁਝ ਲੋਕ ਦਰਿਆ ‘ਚ ਗੰਦ ਪਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਤੇ ਜੇ ਇਹ ਨੌਜਵਾਨ ਇਨ੍ਹਾਂ ਲੋਕਾਂ ਨੂੰ ਅਜਿਹਾ ਕਰਨ ਤੋਂ ਵਰਜਦੇ ਹਨ ਤਾਂ ਅੱਗਿਓਂ ਗੁੱਸੇ ਦੇ ਨਾਲ ਲਾਲ ਪੀਲੇ ਹੋ ਜਾਂਦੇ ਹਨ ।
ਜ਼ਰੂਰਤ ਹੈ ਸਾਨੂੰ ਸਭ ਨੂੰ ਇਨ੍ਹਾਂ ਨੌਜਵਾਨਾਂ ਦੇ ਨਾਲ ਰਲ ਕੇ ਕੰਮ ਕਰਨ ਦੀ । ਕਿਉਂਕਿ ਜਲ ਹੈ ਤਾਂ ਕੱਲ੍ਹ ਹੈ ਅਤੇ ਸਾਡੇ ਗੁਰੁ ਸਾਹਿਬਾਨ ਨੇ ਵੀ ਕੁਦਰਤ ਦੇ ਨਾਲ ਪ੍ਰੇਮ ਕਰਨਾ ਹੀ ਸਿਖਾਇਆ ਹੈ।
- PTC PUNJABI