ਭਾਰਤ-ਕੈਨੇਡਾ ਵਿਵਾਦਾਂ ਵਿਚਾਲੇ ਇਸ ਗਾਇਕ ਨੇ ਰੱਦ ਕੀਤਾ ਆਪਣਾ ਕੈਨੇਡਾ ਟੂਰ
Punjabi Singer Shankar Sahney: ਭਾਰਤ ਅਤੇ ਕੈਨੇਡਾ ਦੇ ਵਿਚਕਾਰ ਲਗਾਤਾਰ ਤਣਾਅ ਵਧਿਆ ਹੋਇਆ ਹੈ। ਇਨ੍ਹਾਂ ਵਿਗੜਦੇ ਹੋਏ ਹਲਾਤਾਂ ਦੇ ਵਿਚਾਲੇ ਪੰਜਾਬੀ ਗਾਇਕ ਸ਼ੰਕਰ ਸਾਹਨੀ ਨੇ ਆਪਣਾ ਕੈਨੇਡਾ ਟੂਰ ਰੱਦ ਕਰ ਦਿੱਤਾ ਹੈ।
ਦੱਸ ਦਈਏ ਕਿ ਪਿਛਲੇ ਮਹੀਨੇ ਸ਼ੰਕਰ ਸਾਹਨੀ ਦੀ ਐਲਬਮ ਟੋਰਾਂਟੋ ਰਿਲੀਜ਼ ਹੋਈ ਸੀ। ਐਲਬਮ ਰਿਲੀਜ਼ ਹੋਣ ਤੋਂ ਬਾਅਦ ਉਹ ਅਕਤੂਬਰ ਮਹੀਨੇ ਕੈਨੇਡਾ ਜਾਣ ਵਾਲੇ ਸੀ। ਪਰ ਉਨ੍ਹਾਂ ਨੇ ਆਪਣੀ ਯੋਜਨਾ ਬਦਲ ਦਿੱਤੀ ਅਤੇ ਉੱਥੇ ਜਾਣਾ ਮੁਲਤਵੀ ਕਰ ਦਿੱਤਾ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗਾਇਕ ਸ਼ੰਕਰ ਨੇ ਕੈਨੇਡਾ ਦੇ ਪੀਐਮ ਦੇ ਗੈਰ-ਜ਼ਿੰਮੇਵਾਰਾਨਾ ਬਿਆਨ ਨੂੰ ਦੋਵਾਂ ਦੇਸ਼ਾਂ ਦੇ ਵਿਗੜ ਰਹੇ ਸਬੰਧਾਂ ਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਇਸ ਪੂਰੇ ਵਿਵਾਦ 'ਤੇ ਅੱਗੇ ਕਿਹਾ ਕਿ ਰੈਪਰ ਸ਼ੁਭ ਵਰਗੇ ਕਲਾਕਾਰ ਨੂੰ ਅਜਿਹੇ ਵਿਵਾਦਾਂ 'ਚ ਨਹੀਂ ਪੈਣਾ ਚਾਹੀਦਾ ਕਿਉਂਕਿ ਅਸੀਂ ਆਪਣੀ ਕਲਾ ਰਾਹੀਂ ਨਾਮ ਕਮਾਉਂਦੇ ਹਾਂ। ਅਜਿਹੀਆਂ ਘਟਨਾਵਾਂ ਉਥੋਂ ਦੇ ਦੋ ਭਾਈਚਾਰਿਆਂ ਦਰਮਿਆਨ ਦੁਸ਼ਮਣੀ ਨੂੰ ਹੋਰ ਵਧਾ ਦੇਣਗੀਆਂ।
ਹੋਰ ਪੜ੍ਹੋ: ਇਸ ਪੰਜਾਬੀ ਗਾਇਕ ਦੀ ਪਤਨੀ ਆਈ ਕੁੱਲ੍ਹੜ ਪੀਜ਼ਾ ਕਪਲ ਦੇ ਹੱਕ 'ਚ, ਕਿਹਾ, 'ਅਸੀਂ ਇਜੱਤਾਂ ਬਚਾਉਣ ਵਾਲੇ ਹਾਂ ਨਾਂ ਕਿ ਕਿਸੇ ਨੂੰ ਮੇਹਣੇ ਮਾਰਨ ਵਾਲੇ'
ਪੰਜਾਬੀ ਗਾਇਕ ਸ਼ੰਕਰ ਸਾਹਨੀ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਹੈ ਜਿਨ੍ਹਾਂ ਨੇ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਉਥੋਂ ਦੇ ਲੋਕ ਵੀ ਸਾਡੇ ਆਪਣੇ ਹਨ। ਉਨ੍ਹਾਂ ਦੀਆਂ ਜੜ੍ਹਾਂ ਭਾਰਤੀ ਹਨ, ਅਤੇ ਸਾਡੇ ਵਿਦਿਆਰਥੀ ਉੱਥੇ ਚਲੇ ਗਏ ਹਨ। ਜੋ ਲੋਕ ਉੱਥੇ ਗਏ ਹਨ ਉਨ੍ਹਾਂ ਨੇ ਹਮੇਸ਼ਾ ਰਾਸ਼ਟਰ ਨੂੰ ਮਾਲੀਆ ਮਦਦ ਕੀਤੀ ਹੈ। ਦੋਵਾਂ ਕੌਮਾਂ ਵਿਚਾਲੇ ਵਿਚਾਰਾਂ ਦਾ ਮਤਭੇਦ ਮੰਦਭਾਗਾ ਹੈ। ਇਸ ਨੂੰ ਇੱਕ ਮੇਜ਼ 'ਤੇ ਸੁਲਝਾਉਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਸਾਡੇ ਲੱਖਾਂ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ।
- PTC PUNJABI