ਨਿੰਜਾ ਦੇ ਬੇਟੇ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੀਤ ਬਲਜੀਤ, ਕੇ ਐੱਸ ਮੱਖਣ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ

ਗਾਇਕ ਨਿੰਜਾ ਨੇ ਬੀਤੇ ਦਿਨੀਂ ਆਪਣੇ ਪੁੱਤਰ ਦਾ ਜਨਮ ਦਿਨ ਮਨਾਇਆ । ਇਸ ਮੌਕੇ ਨਿੰਜਾ ਦੇ ਵੱਲੋਂ ਇੱਕ ਪਾਰਟੀ ਰੱਖੀ ਗਈ ਸੀ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਪਹੁੰਚ ਕੇ ਰੌਣਕਾਂ ਲਗਾਈਆਂ । ਇਸ ਮੌਕੇ ਗਾਇਕ ਅਤੇ ਗੀਤਕਾਰ ਵੀਤ ਬਲਜੀਤ, ਕੇ ਐੱਸ ਮੱਖਣ ਸਣੇ ਕਈ ਹਸਤੀਆਂ ਨਜ਼ਰ ਆਈਆਂ ।

Reported by: PTC Punjabi Desk | Edited by: Shaminder  |  September 13th 2023 11:35 AM |  Updated: September 13th 2023 11:35 AM

ਨਿੰਜਾ ਦੇ ਬੇਟੇ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੀਤ ਬਲਜੀਤ, ਕੇ ਐੱਸ ਮੱਖਣ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ

ਗਾਇਕ ਨਿੰਜਾ (Ninja)ਨੇ ਬੀਤੇ ਦਿਨੀਂ ਆਪਣੇ ਪੁੱਤਰ ਦਾ ਜਨਮ ਦਿਨ ਮਨਾਇਆ । ਇਸ ਮੌਕੇ ਨਿੰਜਾ ਦੇ ਵੱਲੋਂ ਇੱਕ  ਪਾਰਟੀ ਰੱਖੀ ਗਈ ਸੀ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਪਹੁੰਚ ਕੇ ਰੌਣਕਾਂ ਲਗਾਈਆਂ । ਇਸ ਮੌਕੇ ਗਾਇਕ ਅਤੇ ਗੀਤਕਾਰ ਵੀਤ ਬਲਜੀਤ, ਕੇ ਐੱਸ ਮੱਖਣ ਸਣੇ ਕਈ ਹਸਤੀਆਂ ਨਜ਼ਰ ਆਈਆਂ । ਨਿੰਜਾ ਨੇ ਇਸ ਬਰਥਡੇ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

ਹੋਰ ਪੜ੍ਹੋ :  ਧਰਮਿੰਦਰ ਨੇ ਸਾਂਝਾ ਕੀਤਾ ਆਪਣੇ ਪਾਲਤੂ ਕੁੱਤੇ ਦੇ ਨਾਲ ਵੀਡੀਓ, ਫੈਨਸ ਨੂੰ ਆ ਰਿਹਾ ਪਸੰਦ

ਜਿਸ ‘ਚ ਗਾਇਕ ਦੇ ਬੇਟੇ ਦੇ ਜਨਮ ਦਿਨ ‘ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰੇ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਜੋੜੀ ਆਪਣੇ ਬੇਟੇ ਦੇ ਨਾਲ ਗ੍ਰੈਂਡ ਐਂਟਰੀ ਕਰਦੀ ਹੋਈ ਪਾਰਟੀ ‘ਚ ਦਿਖਾਈ ਦਿੱਤੀ । 

ਨਿੰਜਾ ਨੇ ਬੇਟੇ ਦੇ ਨਾਲ ਕਟਵਾਇਆ ਕੇਕ

ਕੁਝ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿੰਜਾ ਦਾ ਬੇਟਾ ਆਪਣੇ ਮੰਮੀ ਪਾਪਾ ਦੇ ਨਾਲ ਕੇਕ ਕੱਟਦਾ ਹੋਇਆ ਦਿਖਾਈ ਦੇ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ‘ਨਿਸ਼ਾਨ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।

ਮੈਂ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਖੁਸ਼ ਹਾਂ । ਜਿਨ੍ਹਾਂ ਨੇ ਮੇਰੇ ਬੱਚੇ ਨੂੰ ਏਨਾਂ ਪਿਆਰ ਅਤੇ ਦੁਆਵਾਂ ਭੇਜੀਆਂ’। ਨਿੰਜਾ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ ਫੈਨਸ ਨੂੰ ਪਸੰਦ ਆ ਰਹੀਆਂ ਹਨ ਅਤੇ ਫੈਨਸ ਵੀ ਬੱਚੇ ਦੀਆਂ ਤਸਵੀਰਾਂ ‘ਤੇ ਰਿਐਕਸ਼ਨ ਦਿੰਦੇ ਹੋਏ ਦੁਆਵਾਂ ਦੇ ਰਹੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network