Ninja: ਪੰਜਾਬੀ ਗਾਇਕ ਨਿੰਜਾ ਨੇ ਫਿਲਮ 'ਫੇਰ ਮਾਮਲਾ ਗੜਬੜ ਹੈ' ਤੋਂ ਸਾਂਝਾ ਕੀਤਾ ਨਵਾਂ ਲੁੱਕ, ਫਿਲਮ 'ਚ ਨਿਭਾਉਣਗੇ ਇਹ ਕਿਰਦਾਰ

ਮਸ਼ਹੂਰ ਪੰਜਾਬੀ ਗਾਇਕ ਨਿੰਜਾ ਵੱਲੋਂ ਬੈਕ-ਟੂ-ਬੈਕ ਕਈ ਫਿਲਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਜ਼ਿੰਦਗੀ ਜ਼ਿੰਦਾਬਾਦ ਤੋਂ ਬਾਅਦ ਨਿੰਜਾ ਨੇ ਆਪਣੀ ਇੱਕ ਹੋਰ ਨਵੀਂ ਫਿਲਮ 'ਫੇਰ ਮਾਮਲਾ ਗੜਬੜ ਹੈ' ਦਾ ਐਲਾਨ ਕੀਤਾ ਹੈ ਤੇ ਇਸ ਤੋਂ ਆਪਣਾ ਪਹਿਲਾ ਲੁੱਕ ਫੈਨਜ਼ ਨੂੰ ਵਿਖਾਇਆ ਹੈ।

Reported by: PTC Punjabi Desk | Edited by: Pushp Raj  |  August 21st 2023 12:37 PM |  Updated: August 21st 2023 12:37 PM

Ninja: ਪੰਜਾਬੀ ਗਾਇਕ ਨਿੰਜਾ ਨੇ ਫਿਲਮ 'ਫੇਰ ਮਾਮਲਾ ਗੜਬੜ ਹੈ' ਤੋਂ ਸਾਂਝਾ ਕੀਤਾ ਨਵਾਂ ਲੁੱਕ, ਫਿਲਮ 'ਚ ਨਿਭਾਉਣਗੇ ਇਹ ਕਿਰਦਾਰ

FER MAMLA GADBAD HAI Release Date: ਮਸ਼ਹੂਰ ਪੰਜਾਬੀ ਗਾਇਕ  ਨਿੰਜਾ ਇੱਕ ਤੋਂ ਬਾਅਦ ਇੱਕ ਨਵੇਂ ਪ੍ਰੋਜੈਕਟਸ ਨਾਲ ਫੈਨਜ਼ ਨੂੰ ਹੈਰਾਨ ਕਰਦੇ ਹੋਏ ਨਜ਼ਰ ਆ ਰਹੇ ਹਨ।  ਦੱਸ ਦੇਈਏ ਕਿ ਨਿੰਜਾ ਵੱਲੋਂ ਬੈਕ-ਟੂ-ਬੈਕ ਕਈ ਫਿਲਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਜ਼ਿੰਦਗੀ ਜ਼ਿੰਦਾਬਾਦ ਤੋਂ ਬਾਅਦ ਨਿੰਜਾ ਨੇ ਆਪਣੀ ਇੱਕ ਹੋਰ ਨਵੀਂ ਫਿਲਮ 'ਫੇਰ ਮਾਮਲਾ ਗੜਬੜ ਹੈ'  ਦਾ  ਐਲਾਨ ਕੀਤਾ ਹੈ  ਤੇ ਇਸ ਤੋਂ ਆਪਣਾ ਪਹਿਲਾ ਲੁੱਕ ਫੈਨਜ਼ ਨੂੰ ਵਿਖਾਇਆ ਹੈ।  

ਦੱਸ ਦਈਏ ਕਿ ਨਿੰਜਾ ਆਪਣੀ ਚੰਗੀ ਗਾਇਕੀ ਦੇ ਨਾਲ-ਨਾਲ ਹੁਣ ਅਦਾਕਾਰੀ ਦੇ ਖੇਤਰ ਵਿੱਚ ਵੀ ਕੰਮ ਕਰ ਰਹੇ ਹਨ। ਹਾਲ ਹੀ ਵਿੱਚ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਨਵੀਂ ਫਿਲਮ 'ਫੇਰ ਮਾਮਲਾ ਗੜਬੜ ਹੈ' ਦੀ ਰਿਲੀਜ਼ ਡੇਟ ਦੱਸਦੇ ਹੋਏ ਆਪਣਾ ਫਰਸਟ ਲੁੱਕ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। 

 ਇਸ ਵਿਚਾਲੇ ਫਿਲਮ ਫੇਰ ਮਾਮਲਾ ਗੜਬੜ ਤੋਂ ਨਿੰਜਾ ਦਾ ਲੁੱਕ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਤੁਸੀ ਵੀ ਹੈਰਾਨ ਰਹਿ ਜਾਵੋਗੇ। ਪੰਜਾਬੀ ਗਾਇਕ ਨਿੰਜਾ ਨੂੰ ਤੁਸੀ ਵੀ ਕਦੇ ਅਜਿਹੀ ਲੁੱਕ ਵਿੱਚ ਨਹੀਂ ਦੇਖਿਆ ਹੋਵੇਗਾ। ਪਰ ਜੋ ਵੀ ਹੈ ਨਿੰਜਾ ਦੇ ਇਸ ਲੁੱਕ ਨੇ ਫਿਲਮ ਨੂੰ ਲੈ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। 

ਦਰਅਸਲ, ਫਿਲਮ ਫੇਰ ਮਾਮਲਾ ਗੜਬੜ ਹੈ ਤੋਂ ਨਿੰਜਾ ਦਾ ਲੁੱਕ ਅਦਾਕਾਰ ਬਨਿੰਦਰਜੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਹੈ। ਨਿੰਜਾ ਦੀ ਫਿਲਮ ਤੋਂ ਲੁੱਕ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, Ninja as Jagga, ਫਿਲਮ ਫੇਰ ਮਾਮਲਾ ਗੜਬੜ ਹੈ 6 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

ਜੇਕਰ ਫਿਲਮ ਜ਼ਿੰਦਗੀ ਜ਼ਿੰਦਾਬਾਦ ਦੀ ਕਰਿਏ ਤਾਂ ਇਹ 27 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫਿਲਮ ਫੇਰ ਮਾਮਲਾ ਗੜਬੜ ਹੈ ਦੀ ਗੱਲ ਕਰਿਏ ਤਾਂ ਇਸ ਵਿੱਚ ਅਦਾਕਾਰਾ Prreit Kamal ਪੰਜਾਬੀ ਕਲਾਕਾਰ ਨਿੰਜਾ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਵੇਗੀ। 

ਹੋਰ ਪੜ੍ਹੋ: AP Dhillon,Banita Sandhuਬਨੀਤਾ ਸੰਧੂ ਨੇ ਏਪੀ ਢਿੱਲੋਂ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ 

ਇਸ ਤੋਂ ਇਲਾਵਾ ਨਿੰਜਾ ਨੇ ਹਾਲ ਹੀ ਵਿੱਚ ਆਪਣਾ ਨਵਾਂ ਗੀਤ ਰਾਜਾ ਰਾਣੀ ਵੀ ਰਿਲੀਜ਼ ਕੀਤਾ ਸੀ। ਫਿਲਹਾਲ ਦਰਸ਼ਕ ਨਿੰਜਾ ਦੀਆਂ ਦੋਵਾਂ ਫਿਲਮਾਂ ਨੂੰ ਲੈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਦੋਵੇਂ ਫਿਲਮਾਂ ਪਰਦੇ ਉੱਪਰ ਕੀ ਕਮਾਲ ਦਿਖਾਉਣਗੀਆਂ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।  

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network