ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਅਖਤਰ ਦਾ ਹੋਇਆ ਵਿਆਹ, ਨਵੀਆਂ ਤਸਵੀਰਾਂ ਆਈਆਂ ਸਾਹਮਣੇ
ਜੈਸਮੀਨ ਅਖਤਰ (Jasmeen Akhtar)ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ । ਉਸ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ । ਉਸ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਜਿਸ ‘ਚ ਜੈਸਮੀਨ ਅਖਤਰ ਲਾੜੀ ਦੇ ਲਿਬਾਸ ‘ਚ ਸੱਜੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਜਿਉਂ ਹੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਸ ਨੂੰ ਵਧਾਈਆ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਹੋਰ ਪੜ੍ਹੋ : ਨੇਹਾ ਮਰਦਾ ਦੇ ਘਰ ਦਸ ਸਾਲਾਂ ਬਾਅਦ ਗੂੰਜੀ ਕਿਲਕਾਰੀ, ਬਾਲਿਕਾ ਵਧੂ ਫੇਮ ਅਦਾਕਾਰਾ ਦੇ ਘਰ ਧੀ ਨੇ ਲਿਆ ਜਨਮ
ਜੈਸਮੀਨ ਅਖਤਰ ਨੇ ਬੀਤੇ ਦਿਨ ਵੀ ਸ਼ੁਰੂ ਕੀਤੀਆਂ ਸਨ ਤਸਵੀਰਾਂ
ਜੈਸਮੀਨ ਅਖਤਰ ਨੇ ਬੀਤੇ ਦਿਨ ਵੀ ਆਪਣੀਆਂ ਵਿਆਹ ਦੀਆਂ ਰਸਮਾਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ । ਇਸ ਵੀਡੀਓ ‘ਚ ਉਸ ਦੇ ਵੱਟਣਾ ਲਗਾਉਣ ਅਤੇ ਮਹਿੰਦੀ ਦੀਆਂ ਰਸਮਾਂ ਕੀਤੀਆ ਜਾ ਰਹੀਆਂ ਸਨ। ਜੈਸਮੀਨ ਅਖਤਰ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ ਅਤੇ ਉਸ ਦੀ ਭੈਣ ਗੁਰਲੇਜ ਅਖਤਰ ਵੀ ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਗਾਇਕਾ ਹੈ ।
ਜੈਸਮੀਨਅਖਤਰ ਨੇ ਵੀ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਕੁਝ ਸਮਾਂ ਪਹਿਲਾਂ ਉਸ ਦੇ ਭਰਾ ਦਾ ਵੀ ਵਿਆਹ ਹੋਇਆ ਸੀ । ਜਿਸ ਦੀਆਂ ਤਸਵੀਰਾਂ ਗਾਇਕਾ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
ਗੁਰਲੇਜ ਅਖਤਰ ਦੀ ਛੋਟੀ ਭੈਣ ਹੈ ਜੈਸਮੀਨ
ਜੈਸਮੀਨ ਅਖਤਰ ਗੁਰਲੇਜ ਅਖਤਰ ਦੀ ਛੋਟੀ ਭੈਣ ਹੈ ਅਤੇ ਗਾਇਕਾ ਦਾ ਪੂਰਾ ਪਰਿਵਾਰ ਹੀ ਗਾਇਕੀ ਦੇ ਖੇਤਰ ਨੂੰ ਸਮਰਪਿਤ ਹੈ । ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ ।
- PTC PUNJABI