ਗਾਇਕ ਵੱਡਾ ਗਰੇਵਾਲ ਦੇ ਨਾਲ ਸੜਕ ਹਾਦਸਾ, ਗਾਇਕ ਦੇ ਸਾਥੀ ਫੱਟੜ
ਗਾਇਕ ਵੱਡਾ ਗਰੇਵਾਲ (Vadda Grewal) ਸੜਕ ਹਾਦਸੇ ‘ਚ ਜ਼ਖਮੀ ਹੋ ਗਏ ਹਨ। ਜਿਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਜੱਟ ਐਂਡ ਜੂਲੀਅਟ-3’ ਵੇਖਣ ਗਏ ਸਨ ਸੀ ਖੁਸ਼ੀ ਖੁਸ਼ੀ ਬਸ ਫਿਰ ਹੋ ਗਈ ਘਟਨਾ ਜਿਸ ਦਾ ਡਰ ਸੀ ।ਦਿਲਜੀਤ ਦੋਸਾਂਝ ਜੀ ਕਮੈਂਟ ਕਰਨਗੇ ਵੀਡੀਓ ਵਿੱਚ ਸਾਨੂੰ ਹੌਸਲਾ ਮਿਲੂ। ਪਲੀਜ ਨੀਰੂ ਬਾਜਵਾ ਜੀ ਨੂੰ ਵੀ ਕਮੈਂਟ ਕਰਨਾ ਚਾਹੀਦਾ ਸਾਡੇ ਪਿੰਡ ਵਾਲਿਆਂ ਦਾ ਹੌਸਲਾ ਬੁਲੰਦ ਕਰਨ ਲਈ । ਕਿਰਪਾ ਕਰਕੇ ਕਮੈਂਟ ਜ਼ਰੂਰ ਕਰਿਓ ਜ਼ਰੂਰ ਹੌਸਲਾ ਹੀ ਹੁੰਦਾ’। ਇਸ ਹਾਦਸੇ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦੇ ਕੁਝ ਸਾਥੀ ਵੀ ਹਾਦਸੇ ‘ਚ ਫੱਟੜ ਹੋਏ ਹਨ ।
ਹੋਰ ਪੜ੍ਹੋ : ਇਸ ਮਸ਼ਹੂਰ ਅਦਾਕਾਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ, ਆਪਣੇ ਦਿਲ ਦੇ ਕਰੀਬ ਮੈਕਸੀ ਦੇ ਦਿਹਾਂਤ ਕਾਰਨ ਗਮ ‘ਚ ਡੁੱਬੀ
ਵੱਡਾ ਗਰੇਵਾਲ ਦਾ ਵਰਕ ਫ੍ਰੰਟ
ਵੱਡਾ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਸ ਤੋਂ ਬਾਅਦ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
ਜਿਸ ‘ਚ ਜ਼ਿੰਦਗੀ ਜਿੰਦਾਬਾਦ, ਕਾਕਾ ਪ੍ਰਧਾਨ, ਪੋਸਤੀ ਸਣੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ ।ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣਗੇ ।
- PTC PUNJABI