ਇਸ ਗੀਤਕਾਰ ਦੇ ਗੀਤਾਂ ਦੀ ਇੰਡਸਟਰੀ ‘ਚ ਬੋਲਦੀ ਹੈ ਤੂਤੀ, ਨਛੱਤਰ ਗਿੱਲ, ਅਮਰਿੰਦਰ ਗਿੱਲ, ਕੁਲਵਿੰਦਰ ਢਿੱਲੋਂ ਸਣੇ ਕਈ ਵੱਡੇ ਗਾਇਕਾਂ ਨੇ ਗਾਏ ਨਿੰਮਾ ਲੋਹਾਰਕਾ ਦੇ ਗੀਤ

ਕਈ ਵਾਰ ਗਾਇਕਾਂ ਦੇ ਗੀਤ ਉਨ੍ਹਾਂ ਦੀ ਪਛਾਣ ਬਣ ਜਾਂਦੇ ਹਨ। ਪਰ ਇਨ੍ਹਾਂ ਗੀਤਾਂ ਨੂੰ ਲਿਖਣ ਵਾਲੇ ਕਦੇ ਵੀ ਸਾਹਮਣੇ ਨਹੀਂ ਆ ਪਾਉਂਦੇ । ਅੱਜ ਅਸੀਂ ਤੁਹਾਨੂੰ ਅਜਿਹੇ ਗੀਤਕਾਰ ਦੇ ਬਾਰੇ ਦੱਸਣ ਜਾ ਰਹੇ ਹਨ ।ਜਿਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ ।

Reported by: PTC Punjabi Desk | Edited by: Shaminder  |  May 15th 2024 04:34 PM |  Updated: May 15th 2024 04:34 PM

ਇਸ ਗੀਤਕਾਰ ਦੇ ਗੀਤਾਂ ਦੀ ਇੰਡਸਟਰੀ ‘ਚ ਬੋਲਦੀ ਹੈ ਤੂਤੀ, ਨਛੱਤਰ ਗਿੱਲ, ਅਮਰਿੰਦਰ ਗਿੱਲ, ਕੁਲਵਿੰਦਰ ਢਿੱਲੋਂ ਸਣੇ ਕਈ ਵੱਡੇ ਗਾਇਕਾਂ ਨੇ ਗਾਏ ਨਿੰਮਾ ਲੋਹਾਰਕਾ ਦੇ ਗੀਤ

ਕਈ ਵਾਰ ਗਾਇਕਾਂ ਦੇ ਗੀਤ ਉਨ੍ਹਾਂ ਦੀ ਪਛਾਣ ਬਣ ਜਾਂਦੇ ਹਨ। ਪਰ ਇਨ੍ਹਾਂ ਗੀਤਾਂ ਨੂੰ ਲਿਖਣ ਵਾਲੇ ਕਦੇ ਵੀ ਸਾਹਮਣੇ ਨਹੀਂ ਆ ਪਾਉਂਦੇ । ਅੱਜ ਅਸੀਂ ਤੁਹਾਨੂੰ ਅਜਿਹੇ ਗੀਤਕਾਰ ਦੇ ਬਾਰੇ ਦੱਸਣ ਜਾ ਰਹੇ ਹਨ ।ਜਿਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ । ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਨਿੰਮਾ ਲੋਹਾਰਕਾ (Nimma Loharka)ਦੀ ।

ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਅਮਰਿੰਦਰ ਗਿੱਲ ਦਾ ਗਾਇਆ ਗੀਤ ਕੀ ਸਮਝਾਈਏ ਸੱਜਣਾ, ਰੱਬ ਵਰਗੀ ਮਾਂ ਮੇਰੀ ਦੇ, ਦਿਲ ਦਿੱਤਾ ਨਹੀਂ ਸੀ, ਇੰਦਰਜੀਤ ਨਿੱਕੂ ਵੱਲੋਂ ਗਾਇਆ ਪੰਜੇਬਾਂ ਵਾਲੀ ਕੌਣ ਏ,ਕੁਲਵਿੰਦਰ ਢਿੱਲੋਂ ਵੱਲੋਂ ਗਾਇਆ ਬਦਲੇ ਸੱਜਣ ਸਣੇ ਅਣਗਿਣਤ ਹਿੱਟ ਗੀਤ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।  

ਹਥਿਆਰਾਂ ਅਤੇ ਬਦਮਾਸ਼ੀ ਵਾਲੇ ਗੀਤ ਲਿਖਣਾ ਨਹੀਂ ਕਰਦੇ ਪਸੰਦ 

ਨਿੰਮਾ ਲੋਹਾਰਕਾ ਨੂੰ ਹਥਿਆਰਾਂ ਅਤੇ ਬਦਮਾਸ਼ੀ ਵਾਲੇ ਗੀਤ ਪਸੰਦ ਨਹੀਂ ਹਨ ਅਤੇ ਉਹ ਇਸ ਤਰ੍ਹਾਂ ਦੇ ਗੀਤ ਲਿਖਣਾ ਪਸੰਦ ਵੀ ਨਹੀਂ ਕਰਦੇ ।

ਅਮਰਿੰਦਰ ਗਿੱਲ ਦੇ ਨਾਲ ਕੀਤੇ ਗੀਤ ‘ਕੀ ਸਮਝਾਈਏ ਸੱਜਣਾ ਏਹਨਾਂ ਨੈਣ ਕਮਲਿਆਂ ਨੂੰ’ ਬਾਰੇ ਦਿਲਚਸਪ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਉਸ ਵੇਲੇ ਮੈਂ ਹਜ਼ੂਰ ਸਾਹਿਬ ਜਾ ਰਿਹਾ ਸੀ ਅਤੇ ਉਸੇ ਵੇਲੇ ਅਮਰਿੰਦਰ ਗਿੱਲ ਦਾ ਫੋਨ ਮੇਰੇ ਕੋਲ ਆਇਆ ਅਤੇ ਮੈਨੂੰ ਅਮਰਿੰਦਰ ਗਿੱਲ ਨੇ ਕੁਝ ਸੁਨਾਉਣ ਦੇ ਲਈ ਕਿਹਾ।

ਪਰ ਮੈਂ ਅਮਰਿੰਦਰ ਗਿੱਲ ਨੂੰ ਕਿਹਾ ਸੀ ਕਿ ਮੈਂ ਤਾਂ ਇਸ ਵੇਲੇ ਹਜ਼ੂਰ ਸਾਹਿਬ ਜਾ ਰਿਹਾ ਹਾਂ ।ਫਿਰ ਮੈਂ ਫੋਨ ਰੱਖਿਆ ਤੇ ਇੱਕਦਮ ਉਸੇ ਵੇਲੇ ਮੇਰੇ ਦਿਮਾਗ ‘ਚ ਇਸ ਗੀਤ ਦੀਆਂ ਲਾਈਨਾਂ ਉੱਕਰ ਆਈਆਂ ਤੇ ਮੈਂ ਅਮਰਿੰਦਰ ਗਿੱਲ ਨੂੰ ਗੀਤ ਦੇ ਬੋਲ ਸੁਣਾਏ ਅਤੇ ਤਰਜ਼ ਵੀ ਸੁਣਾਈ ਅਤੇ ਇਸ ਤਰ੍ਹਾਂ ਇਹ ਗੀਤ ਤਿਆਰ ਹੋਇਆ ਸੀ।

 

ਹੋਰ ਪੜ੍ਹੋ 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network