Mastaney Box Office Collection: ਫ਼ਿਲਮ 'ਮਸਤਾਨੇ' ਨੂੰ ਮਿਲਿਆ ਭਰਵਾਂ ਹੁੰਗਾਰਾ, ਜਾਣੋ ਬਾਕਸ ਆਫਿਸ 'ਤੇ ਕਿੰਝ ਰਿਹਾ ਫਿਲਮ ਦਾ ਪਹਿਲਾ ਦਿਨ
Mastaney Box Office Collection: ਪੰਜਾਬੀ ਫਿਲਮ ਇੰਡਸਟਰੀ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਮਸਤਾਨੇ' (Mastaney) ਆਖਿਰਕਾਰ 25 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ | ਜ਼ਿਕਰਯੋਗ ਹੈ ਕਿ ਫ਼ਿਲਮ ਦਾ ਉਤਸ਼ਾਹ ਸਿਰਫ਼ ਪੰਜਾਬੀ ਬੋਲਣ ਵਾਲੇ ਦਰਸ਼ਕਾਂ ਸਣੇ ਹੋਰਨਾਂ ਕਈ ਭਾਸ਼ਾਵਾਂ ਵਾਲੇ ਲੋਕਾਂ ਵਿੱਚ ਵੀ ਵੇਖਣ ਨੂੰ ਮਿਲਿਆ, ਕਿਉਂਕਿ ਇਹ ਹਿੰਦੀ, ਤੇਲਗੂ ਅਤੇ ਤਾਮਿਲ ਸਮੇਤ ਸਾਰੀਆਂ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਹੈ। ਆਓ ਜਾਣਦੇ ਹਾਂ ਬਾਕਸ ਆਫਿਸ 'ਤੇ ਕਿੰਝ ਰਿਹਾ ਫ਼ਿਲਮ ਮਸਤਾਨੇ ਦਾ ਪਹਿਲਾ ਦਿਨ।
ਹੁਣ ਫਿਲਮ ਦਾ ਪਹਿਲੇ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ | ਭਾਵੇਂ ਕਿ ਫਿਲਮ ਦੇ ਪਹਿਲੇ ਦਿਨ ਦੇ ਅੰਕੜੇ ਕੁੱਝ ਖਾਸ ਨਹੀਂ ਹਨ ਪਰ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦੇ ਵੱਧਣ ਦੀ ਉਮੀਦ ਹੈ | ਪਹਿਲੇ ਦਿਨ ਫਿਲਮ ਨੇ 2.30 ਕਰੋੜ ਦੀ ਕਮਾਈ ਕੀਤੀ ਹੈ | ਫ਼ਿਲਮ ਦੀ ਕਮਾਈ ਜਿਆਦਾ ਨਹੀਂ ਹੈ, ਪਰ ਜਿਸ ਤਰੀਕੇ ਨਾਲ ਲੋਕਾਂ ਵਿੱਚ ਇਸ ਫਿਲਮ ਨੂੰ ਲੈ ਕੇ ਉਤਸ਼ਾਹ ਹੈ ਤਾਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਫਿਲਮ ਕਮਾਈ ਦੇ ਚੰਗੇ ਅੰਕੜੇ ਪਾਰ ਕਰੇਗੀ |
ਫ਼ਿਲਮ 'ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਰਾਹੁਤ ਦੇਵ, ਕਰਮਜੀਤ ਅਨਮੋਲ, ਹੰਨੀ ਮੱਟੂ, ਬਨਿੰਦਰ ਬੰਨੀ, ਅਵਤਾਰ ਗਿੱਲ ਤੇ ਆਰਿਫ ਜ਼ਕਾਰੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸ਼ਰਨ ਆਰਟ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਕਰਮਜੀਤ ਸਿੰਘ ਜੌਹਲ ਤੇ ਰਾਜਵਿੰਦਰ ਸਿੰਘ ਢਿੱਲੋਂ ਹਨ।
'ਮਸਤਾਨੇ' ਸਿੱਖ ਕੌਮ ਦੀ ਅਣਗਿਣਤ ਵਿਰਾਸਤ ਨੂੰ ਉਜਾਗਰ ਕਰਦੀ ਹੈ, ਨਿਆਂ ਤੇ ਆਜ਼ਾਦੀ ਦੇ ਰਾਖਿਆਂ ਵਜੋਂ ਉਨ੍ਹਾਂ ਦੇ ਇਤਿਹਾਸ 'ਚ ਡੂੰਘਾਈ ਨਾਲ ਖੋਜ ਕਰਦੀ ਹੈ। 18ਵੀਂ ਸਦੀ 'ਚ ਸੈੱਟ ਕੀਤੀ ਗਈ ਇਹ ਫ਼ਿਲਮ ਦਰਸਾਉਂਦੀ ਹੈ ਕਿ ਸਿੱਖ ਕੀ ਹਨ ਤੇ ਉਹ ਸਾਰੀਆਂ ਮੁਸ਼ਕਿਲਾਂ ਦੇ ਵਿਰੁੱਧ ਕਿਸ ਲਈ ਖੜ੍ਹੇ ਸਨ। ਇਤਿਹਾਸ ਦੌਰਾਨ ਸਿੱਖਾਂ ਨੇ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਹੈ। ਆਪਣੇ ਵਿਸ਼ਵਾਸ ਦੀ ਰੱਖਿਆ ਕਰਨ ਤੇ ਦੂਜਿਆਂ ਦੇ ਹੱਕਾਂ ਦੀ ਰਾਖੀ ਈ ਡੂੰਘੀਆਂ ਕੁਰਬਾਨੀਆਂ ਕੀਤੀਆਂ ਹਨ।
ਹੋਰ ਪੜ੍ਹੋ: Mastaney Rewiev : ਫਿਲਮ 'ਮਸਤਾਨੇ' ਨੂੰ ਮਿਲ ਰਿਹਾ ਦਰਸ਼ਕਾਂ ਦਾ ਪਿਆਰ, 'ਜੋ ਬੋਲੇ ਸੋ ਨਹਿਾਲ' ਨਾਲ ਗੂੰਜੇ ਥੀਏਟਰ ਹਾਲ
ਸਿੱਖ ਇਤਿਹਾਸ ਦੀ ਭਰਪੂਰ ਕਹਾਣੀ ਮੁਸੀਬਤਾਂ ਦੇ ਸਾਹਮਣੇ ਨਿਆਂ, ਹਮਦਰਦੀ ਤੇ ਨਿਰਸਵਾਰਥਤਾ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਫਿਰ ਵੀ ਇਹ ਬਦਕਿਸਮਤੀ ਦੀ ਗੱਲ ਹੈ ਕਿ ਉਨ੍ਹਾਂ ਦੀਆਂ ਕਮਾਲ ਦੀਆਂ ਪ੍ਰਾਪਤੀਆਂ ਨੂੰ ਅਣਗੌਲਿਆ ਯੋਗਦਾਨਾਂ ਦੀ ਅਫਸੋਸਨਾਕ ਹਕੀਕਤ ਨੂੰ ਦਰਸਾਉਂਦੇ ਆਮ ਵਾਕੰਸ਼ ਸਿੱਖਾਂ ਦੇ 12 ਵਜ ਗਏ 'ਚ ਗੂੰਜਿਆ ਗਿਆ ਹੈ।
- PTC PUNJABI