ਬੁਰੇ ਹਾਲਾਤਾਂ ਚੋਂ ਗੁਜ਼ਰ ਰਿਹਾ ਮਰਹੂਮ ਗਾਇਕਾ ਗੁਰਮੀਤ ਬਾਵਾ ਦਾ ਪਰਿਵਾਰ,ਜਾਇਦਾਦ ‘ਤੇ ਲੋਕਾਂ ਨੇ ਕੀਤੇ ਕਬਜ਼ੇ, ਧੀ ਨੇ ਮੀਡੀਆ ਸਾਹਮਣੇ ਬਿਆਨ ਕੀਤਾ ਦਰਦ ‘ਮੈਨੂੰ ਪੈਸੇ ਨਹੀਂ ਮੈਨੂੰ ਕੰਮ ਦਿਓ’
ਪੰਜਾਬੀ ਗਾਇਕਾ ਗੁਰਮੀਤ ਬਾਵਾ (Gurmeet Bawa) ਦਾ ਪਰਿਵਾਰ ਆਰਥਿਕ ਮੰਦਹਾਲੀ ਦੇ ਦੌਰ ਚੋਂ ਗੁਜ਼ਰ ਰਿਹਾ ਹੈ। ਪਿਛਲੇ ਚਾਰ ਸਾਲਾਂ ਤੋਂ ਗੁਰਮੀਤ ਬਾਵਾ ਦੀ ਧੀ ਆਰਥਿਕ ਤੰਗੀ ਦੇ ਨਾਲ ਜੂਝ ਰਹੇ ਹਨ ।ਇਸ ਦਾ ਕਾਰਨ ਹੈ ਉਨ੍ਹਾਂ ਨੂੰ ਕੰਮ ਨਾ ਮਿਲਣਾ । ਕਿਉਂਕਿ ਕੰਮ ਨਾ ਮਿਲਣ ਕਾਰਨ ਉਨ੍ਹਾਂ ਦੇ ਘਰ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ । ਉਨ੍ਹਾਂ ਦੀਆਂ ਪੰਜ ਦੁਕਾਨਾਂ ਅੰਮ੍ਰਿਤਸਰ ‘ਚ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਵੱਲੋਂ ਕਿਰਾਏ ‘ਤੇ ਦਿੱਤਾ ਗਿਆ ਸੀ ਪਰ ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਦੀ ਧੀ ਨੂੰ ਦੁਕਾਨਾਂ ਵਾਲਿਆਂ ਨੇ ਨਾ ਤਾਂ ਕਿਰਾਇਆ ਦਿੱਤਾ ਅਤੇ ਨਾ ਹੀ ਉਹ ਪ੍ਰਾਪਰਟੀ ਤੋਂ ਕਬਜ਼ਾ ਹੀ ਛੱਡ ਰਹੇ ਹਨ ।ਜਿਸ ਤੋਂ ਬਾਅਦ ਗੁਰਮੀਤ ਬਾਵਾ ਨੁੰ ਖੁਦ ਮੀਡੀਆ ਦੇ ਸਾਹਮਣੇ ਆਉਣਾ ਪਿਆ ਅਤੇ ਉਸ ਨੇ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ।
ਪੰਜਾਬ ਸਰਕਾਰ ਨੇ ਦਿੱਤਾ ਭਰੋਸਾ
ਇਸ ਖ਼ਬਰ ਦੇ ਬਾਰੇ ਜਿਉਂ ਹੀ ਜਾਣਕਾਰੀ ਪੰਜਾਬ ਸਰਕਾਰ ਨੂੰ ਮਿਲੀ ਤਾਂ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਨੇ ਹਰ ਸੰਭਵ ਮਦਦ ਦਾ ਭਰੋਸਾ ਬਾਵਾ ਪਰਿਵਾਰ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਤੋਂ ਕਬਜ਼ਾ ਵੀ ਛੁਡਵਾਇਆ ਜਾਵੇਗਾ ।
ਵੱਡੇ ਗਾਇਕਾਂ ਨੂੰ ਆਉਣਾ ਚਾਹੀਦਾ ਅੱਗੇ
ਦਿਲਜੀਤ ਦੋਸਾਂਝ, ਗੁਰਦਾਸ ਮਾਨ, ਕਰਣ ਔਜਲਾ ਸਣੇ ਕਈ ਵੱਡੇ ਗਾਇਕਾਂ ਨੂੰ ਗੁਰਮੀਤ ਬਾਵਾ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਕਿਉਂਕਿ ਗੁਰਮੀਤ ਬਾਵਾ ਦੀਆਂ ਧੀਆਂ ਨੇ ਵੀ ਉਨ੍ਹਾਂ ਵਾਂਗ ਪੰਜਾਬੀ ਵਿਰਸੇ ਨੂੰ ਸਾਂਭਿਆ ਹੋਇਆ ਹੈ। ਗੁਰਮੀਤ ਬਾਵਾ ਦੀ ਧੀ ਕਿਸੇ ਤੋਂ ਵੀ ਆਰਿਥਕ ਮਦਦ ਨਹੀਂ ਚਾਹੁੰਦੇ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਮ ਦਿਵਾਇਆ ਜਾਵੇ ।
- PTC PUNJABI