ਦੋਸਤ ਤੋਂ ਬਾਅਦ ਪ੍ਰੀਤ ਸਿਆਂ ਦੇ ਜੀਜੇ ਦਾ ਹੋਇਆ ਦਿਹਾਂਤ, ਭਾਵੁਕ ਪੋਸਟ ਕੀਤੀ ਸਾਂਝੀ

ਪ੍ਰੀਤ ਸਿਆਂ ਹਾਲੇ ਇਸ ਗਮ ਤੋਂ ਉੱਭਰਿਆ ਵੀ ਨਹੀਂ ਸੀ ਕਿ ਜ਼ਿੰਦਗੀ ਨੇ ਇੱਕ ਵਾਰ ਮੁੜ ਤੋਂ ਉਸ ਨੂੰ ਇੱਕ ਹੋਰ ਵੱਡਾ ਸਦਮਾ ਦੇ ਦਿੱਤਾ ਹੈ। ਜੀ ਹਾਂ ਦੋਸਤ ਦੇ ਦਿਹਾਂਤ ਤੋਂ ਬਾਅਦ ਪ੍ਰੀਤ ਸਿਆਂ ਦੇ ਜੀਜੇ ਦਾ ਵੀ ਦਿਹਾਂਤ ਹੋ ਗਿਆ ਹੈ।

Reported by: PTC Punjabi Desk | Edited by: Shaminder  |  May 14th 2024 03:05 PM |  Updated: May 14th 2024 06:52 PM

ਦੋਸਤ ਤੋਂ ਬਾਅਦ ਪ੍ਰੀਤ ਸਿਆਂ ਦੇ ਜੀਜੇ ਦਾ ਹੋਇਆ ਦਿਹਾਂਤ, ਭਾਵੁਕ ਪੋਸਟ ਕੀਤੀ ਸਾਂਝੀ

ਪ੍ਰੀਤ ਸਿਆਂ (Preet syaan) ਦੇ ਖ਼ਾਸ ਦੋਸਤ ਗੁਰਪ੍ਰੀਤ ਸਿੰਘ ਸੋਨੀ ਨੇ ਕੁਝ ਦਿਨ ਪਹਿਲਾਂ ਹੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ।ਪ੍ਰੀਤ ਸਿਆਂ ਹਾਲੇ ਇਸ ਗਮ ਤੋਂ ਉੱਭਰਿਆ ਵੀ ਨਹੀਂ ਸੀ ਕਿ ਜ਼ਿੰਦਗੀ ਨੇ ਇੱਕ ਵਾਰ ਮੁੜ ਤੋਂ ਉਸ ਨੂੰ ਇੱਕ ਹੋਰ ਵੱਡਾ ਸਦਮਾ ਦੇ ਦਿੱਤਾ ਹੈ। ਜੀ ਹਾਂ ਦੋਸਤ ਦੇ ਦਿਹਾਂਤ ਤੋਂ ਬਾਅਦ  ਪ੍ਰੀਤ ਸਿਆਂ ਦੇ ਜੀਜੇ ਦਾ ਵੀ ਦਿਹਾਂਤ ਹੋ ਗਿਆ ਹੈ। ਜਿਸ ਦੀ ਇੱਕ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਯਾਦ ‘ਚ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਪ੍ਰੀਤ ਸਿਆਂ ਨੇ ਲਿਖਿਆ ‘ਕੱਲ੍ਹ  ਸਾਡਾ ਪ੍ਰਾਹੁਣਾ ਬਾਈ ਨਿਰਮਲ ਸਿੰਘ ਇਸ ਦੁਨਿਆਵੀ ਦੁਨੀਆਂ ਨੂੰ ਅਲਵਿਦਾ  ਕਹਿ ਗਏ ।

ਵੀਡੀਓ ਵੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ : 

ਬਹੁਤ ਹੀ ਨੇਕ ਦਿਲ ਇਨਸਾਨ ਸੀ ਸਾਡਾ ਬਾਈ ਅਸੀਂ ਨਿੱਕੇ ਹੁੰਦੇ ਬਾਈ ਕੋਲੇ ਜਾ ਕੇ ਦੋ ਦੋ ਤਿੰਨ ਤਿੰਨ ਦਿਨ ਰਹਿਣਾ ਸਾਡੀ ਭੈਣ ਨੇ ਵੀ ਕਹਿਣਾ ਵੀਰੇ ਜਾਓ ਨਾ ਮੇਰਾ ਦਿਲ ਨਹੀਂ ਲੱਗਣਾ ਤੇ ਸਾਡੇ ਪ੍ਰਾਹੁਣੇ ਨੇ ਵੀ ਕਦੇ ਮੱਥੇ ਵੱਟ ਨਹੀਂ ਪਾਇਆ ਸੀ ।

ਵਾਹਿਗੁਰੂ ਚਰਨਾਂ ‘ਚ ਨਿਵਾਸ ਬਖਸ਼ਣ ਵਿਛੜੀ ਰੂਹ ਨੂੰ’। ਜਿਉਂ ਹੀ ਪ੍ਰੀਤ ਸਿਆਂ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਸ ਦੇ ਨਾਲ ਅਫਸੋਸ ਪ੍ਰਗਟ ਕਰਦੇ ਹੋਏ ਫੈਨਸ ਵੀ ਦੁੱਖ ਜਤਾ ਰਹੇ ਹਨ । ਦੱਸ ਦਈਏ ਕਿ ਪ੍ਰੀਤ ਸਿਆਂ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗੁਰਪ੍ਰੀਤ ਸੋਨੀ ਕਾਫੀ ਮਸ਼ਹੂਰ ਜੋੜੀ ਸੀ । ਇਨ੍ਹਾਂ ਨੇ ਸੋਨੀ ਕਰਿਊ ਨਾਂਅ ਦਾ ਗਰੁੱਪ ਵੀ ਬਣਾਇਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network