ਗਾਇਕ ਪ੍ਰੀਤ ਹਰਪਾਲ ਨੇ ਸੰਨੀ ਦਿਓਲ 'ਤੇ ਸਾਧਿਆ ਨਿਸ਼ਾਨਾ, ਕਿਹਾ ਕਦੇ ਗੁਰਦਾਸਪੁਰ ਵੀ ਇੱਕ ਗੇੜਾ ਮਾਰ ਜਾਓ
Preet Harpal on Sunny Deol : ਸੰਨੀ ਦਿਓਲ ਸਟਾਰਰ ਫ਼ਿਲਮ 'ਗਦਰ 2' ਬਾਕਸ ਆਫਿਸ 'ਤੇ ਰੁਕਣ ਦਾ ਨਾਂ ਨਹੀਂ ਲੈ ਰਹੀ। ਫ਼ਿਲਮ ਨੇ ਹੁਣ ਤਕ 439.95 ਕਰੋੜਰੁਪਏ ਦੀ ਕਮਾਈ ਕਰ ਲਈ ਹੈ, ਜਿਸ ਨਾਲ ਇਹ ਭਾਰਤ 'ਚ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।ਗਦਰ 2' ਨੇ ਇਹ ਰਿਕਾਰਡ 'ਕੇ. ਜੀ. ਐੱਫ. 2' ਨੂੰ ਪਿੱਛੇ ਛੱਡ ਕੇ ਬਣਾਇਆ ਹੈ। ‘ਕੇ. ਜੀ. ਐੱਫ. 2' ਨੇ ਭਾਰਤ 'ਚ ਹਿੰਦੀ ਭਾਸ਼ਾ 'ਚ 434.70 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਿਸ ਨੂੰ 'ਗਦਰ 2' ਨੇ ਪਛਾੜ ਦਿੱਤਾ ਹੈ।
ਉਥੇ ਹੀ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ 'ਗਦਰ 2' ਸਬੰਧੀ ਇਕ ਪੋਸਟ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਸੰਨੀ ਦਿਓਲ ਲਈ ਇਕ ਖ਼ਾਸ ਗੱਲ ਲਿਖੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ।
ਦਰਅਸਲ, ਪ੍ਰੀਤ ਹਰਪਾਲ ਨੇ ਪੋਸਟ 'ਚ ਲਿਖਿਆ ਹੈ, "ਸੰਨੀ ਭਾਜੀ 'ਗਦਰ 2' ਲਈ ਮੁਬਾਰਕਾਂ ਆਪ ਜੀ ਨੂੰ... ਇੱਧਰੋਂ ਵਿਹਲੇ ਹੋ ਕੇ ਇੱਕ ਚੱਕਰ ਗੁਰਦਾਸਪੁਰ ਵੀ ਮਾਰ ਜਾਓ... ਬਹੁਤ ਇੱਜ਼ਤ ਮਾਣ ਦਿੱਤਾ, ਤੁਹਾਨੂੰ ਸਾਡੇ ਲੋਕਾਂ ਨੇ, ਇੰਨਾ ਦਾ ਧਿਆਨ ਵੀ ਰੱਖੋ।"
ਹੋਰ ਪੜ੍ਹੋ: Rakhi 2023: ਸੱਜੇ ਗੁੱਟ 'ਤੇ ਹੀ ਕਿਉਂ ਬੰਨ੍ਹਣੀ ਚਾਹੀਦੀ ਹੈ ਰੱਖੜੀ, ਜਾਣੋ ਇਸ ਦੇ ਕਾਰਨ ਤੇ ਪ੍ਰਭਾਵ
ਦੱਸ ਦੇਈਏ ਕਿ 'ਗਦਰ 2' ਦੇ ਅੱਗੇ ਹੁਣ 'ਬਾਹੂਬਲੀ 2' ਤੇ 'ਪਠਾਨ' ਹਨ। ਜੇਕਰ 'ਬਾਹੂਬਲੀ 2' ਦੀ ਗੱਲ ਕਰੀਏ ਤਾਂ ਇਸ ਨੇ ਭਾਰਤ 'ਚ ਹਿੰਦੀ ਭਾਸ਼ਾ 'ਚ 511 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ ਪਠਾਨ' ਦੀ ਕਮਾਈ 525.50 ਕਰੋੜ ਰੁਪਏ ਹੈ। 'ਗਦਰ 2' 'ਚ ਸੰਨੀ ਦਿਓਲ, ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ, ਸਿਮਰਤ ਕੌਰ ਤੇ ਮਨੀਸ਼ ਵਧਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਨਿਲ ਸ਼ਰਮਾ ਵਲੋਂ ਡਾਇਰੈਕਟ ਕੀਤਾ ਗਿਆ ਹੈ।
- PTC PUNJABI