Punjabi Cinema Divas: ਪਾਲੀਵੁੱਡ ਸਿਤਾਰਿਆਂ ਨੇ ਮਨਾਇਆ 'ਪੰਜਾਬੀ ਸਿਨੇਮਾ ਦਿਵਸ', ਐਮੀ ਵਿਰਕ ਨੇ ਗੀਤ ਗਾ ਕੇ ਲੁੱਟੀ ਮਹਿਫਿਲ, ਵੇਖੋ ਵੀਡੀਓ
Punjabi Cinema Divas: ਪੰਜਾਬੀ ਸਿਨੇਮਾ ਜਗਤ ਵਿੱਚ ਕਈ ਅਜਿਹੇ ਕਲਾਕਾਰ ਹਨ ਜੋ ਇੱਕ ਚੰਗੇ ਗਾਇਕ ਤੇ ਅਦਾਕਾਰ ਹਨ। ਇਨ੍ਹਾਂ ਕਲਾਕਾਰਾਂ ਨੇ ਮਹਿਜ਼ ਪਾਲੀਵੁੱਡ ਸਗੋਂ ਬਾਲੀਵੁੱਡ ਵਿੱਚ ਵੀ ਆਪਣੀ ਪਛਾਣ ਬਣਾਈ ਹੈ, ਜਿਸ ਨਾਲ ਪੰਜਾਬੀ ਸਿਨੇਮਾ ਜਗਤ ਨੂੰ ਇੱਕ ਵੱਖਰੀ ਪਛਾਣ ਮਿਲੀ ਹੈ। ਹਾਲ ਹੀ ਵਿੱਚ ਪਾਲੀਵੁੱਡ ਕਲਾਕਾਰਾਂ ਨੇ ਪੰਜਾਬੀ ਸਿਨੇਮਾ ਦਿਵਸ ਮਨਾਇਆ, ਜਿਸ ਵਿੱਚ ਵੱਡੀ ਗਿਣਤੀ 'ਚ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ।
ਦੱਸ ਦੇਈਏ ਕਿ ਪੰਜਾਬੀ ਸਿਨੇਮਾ ਦਿਵਸ ਮੌਕੇ ਖ਼ਾਸ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪੰਜਾਬੀ ਸਿਤਾਰਿਆਂ ਦੇ ਫੈਨ ਪੇਜ਼ ਤੋਂ ਵਾਈਰਲ ਹੋ ਰਹੀਆਂ ਹਨ। ਇਸ ਪੰਜਾਬੀ ਸਿਨੇਮਾ ਦਿਵਸ ਵਿੱਚ ਕਰਮਜੀਤ ਅਨਮੋਲ, ਐਮੀ ਵਿਰਕ, ਅਮਰ ਨੂਰੀ ਅਤੇ ਗੱਗੂ ਗਿੱਲ ਵਰਗੇ ਸਿਤਾਰੇ ਨਜ਼ਰ ਆਏ।
ਐਮੀ ਵਿਰਕ ਦੀ ਗੱਲ ਕਰਿਏ ਤਾਂ ਉਨ੍ਹਾਂ ਨੇ ਆਪਣੇ ਵੱਖਰੇ ਅਤੇ ਸਟਾਈਲਿਸ਼ ਲੁੱਕ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹ ਲਿਆ। ਚਿੱਟਾ ਕੁੜਤਾ ਪੰਜ਼ਾਮਾ ਅਤੇ ਨੀਲੀ ਪੱਗ ਨੇ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਸੋਹਣਾ ਬਣਾ ਦਿੱਤਾ। ਇਸ ਮੌਕੇ ਇੰਡਸਟਰੀ ਦੀਆਂ ਹੋਰ ਵੀ ਮਸ਼ਹੂਰ ਹਸਤੀਆਂ ਦਿਖਾਈ ਦਿੱਤੀਆਂ।
ਇਸ ਦੌਰਾਨ ਐਮੀ ਵਿਰਕ ਨੇ ਆਪਣ ਗਾਇਆ ਗੀਤ ਚੰਨ ਸਿਤਾਰੇ ਗਾ ਕੇ ਮਹਿਫਿਲ ਵਿੱਚ ਰੰਗ ਜਮਾ ਦਿੱਤਾ। ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਦਿੱਗਜ਼ ਗਾਇਕਾ ਤੇ ਅਦਾਕਾਰਾਂ ਨੂੰ ਉਨ੍ਹਾਂ ਦੇ ਚੰਗੇ ਕੰਮ ਲਈ ਸਨਮਾਨਿਤ ਵੀ ਕੀਤਾ ਗਿਆ।
ਹੋਰ ਪੜ੍ਹੋ: Shehnaaz Gill: ਸ਼ਹਿਨਾਜ਼ ਕੌਰ ਗਿੱਲ ਦਾ ਪਰਫੈਕਟ ਵੈਡਿੰਗ ਐਥਨਿਕ ਲੁੱਕ, ਵੇਖੋ ਤਸਵੀਰਾਂ
ਵਰਕਫਰੰਟ ਦੀ ਗੱਲ ਕਰਿਏ ਤਾਂ ਐਮੀ ਵਿਰਕ ਬਹੁਤ ਜਲਦ ਫਿਲਮ ਮੌੜ ਵਿੱਚ ਦਿਖਾਈ ਦੇਣਗੇ। ਇਸ ਫਿਲਮ ਵਿੱਚ ਉਨ੍ਹਾਂ ਨਾਲ ਅਦਾਕਾਰ ਬੀਨੂੰ ਢਿੱਲੋਂ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਦੱਸ ਦੇਈਏ ਕਿ ਐਮੀ ਵਿਰਕ ਅਤੇ ਬੀਨੂੰ ਢਿੱਲੋਂ ਸਟਾਰਰ ਫਿਲਮ 16 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
- PTC PUNJABI