ਪਾਲੀਵੁੱਡ ਅਦਾਕਾਰ ਜਗਜੀਤ ਸੰਧੂ ਨੇ ਖਰੀਦਿਆ ਨਵਾਂ ਟ੍ਰੈਕਟਰ, ਫੈਨਸ ਦੇ ਰਹੇ ਵਧਾਈ

ਪੰਜਾਬੀ ਅਦਾਕਾਰ ਜਗਜੀਤ ਸੰਧੂ ਨੇ ਨਵਾਂ ਟ੍ਰੈਕਟਰ ਖਰੀਦਿਆ ਹੈ । ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਜਗਜੀਤ ਸੰਧੂ ਆਪਣੇ ਨਵੇਂ ਟ੍ਰੈਕਟਰ ‘ਤੇ ਸਵਾਰ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  November 07th 2023 05:30 PM |  Updated: November 07th 2023 05:30 PM

ਪਾਲੀਵੁੱਡ ਅਦਾਕਾਰ ਜਗਜੀਤ ਸੰਧੂ ਨੇ ਖਰੀਦਿਆ ਨਵਾਂ ਟ੍ਰੈਕਟਰ, ਫੈਨਸ ਦੇ ਰਹੇ ਵਧਾਈ

ਪੰਜਾਬੀ ਅਦਾਕਾਰ ਜਗਜੀਤ ਸੰਧੂ ਨੇ ਨਵਾਂ ਟ੍ਰੈਕਟਰ ਖਰੀਦਿਆ ਹੈ । ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਜਗਜੀਤ ਸੰਧੂ ਆਪਣੇ ਨਵੇਂ ਟ੍ਰੈਕਟਰ ‘ਤੇ ਸਵਾਰ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਜਿਉੁਂ ਹੀ ਇਹ ਤਸਵੀਰ ਵਾਇਰਲ ਹੋਈ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।

ਹੋਰ ਪੜ੍ਹੋ :  ਪੰਜਾਬ ਦੇ ਇੱਕ ਸਕੂਲ ‘ਚ ਪੰਜਾਬੀ ਬੋਲਣ ‘ਤੇ ਵੀ ਜ਼ੁਰਮਾਨਾ ਕਰ ਰਿਹਾ ਸੀ ਸਕੂਲ, ਪਰਮਿੰਦਰ ਸਿੰਘ ਝੋਟਾ ਅਤੇ ਲੱਖਾ ਸਦਾਨਾ ਪਹੁੰਚੇ ਸਕੂਲ ‘ਚ, ਵੀਡੀਓ ਵਾਇਰਲ

ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਜਗਜੀਤ ਸੰਧੂ ਆਪਣੇ ਦੋਸਤ ਦੇ ਨਾਲ ਟ੍ਰੈਕਟਰ ‘ਤੇ ਨਜ਼ਰ ਆ ਰਹੇ ਹਨ । ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਸ਼ੁਕਰਾਨਾ’ । 

ਜਗਜੀਤ ਸੰਧੂ ਦਾ ਵਰਕ ਫ੍ਰੰਟ 

ਜਗਜੀਤ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਰੁਪਿੰਦਰ ਗਾਂਧੀ, ਸੁਫਨਾ, ਤੂਫਾਂਗ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਕਈ ਵੈੱਬ ਸੀਰੀਜ਼ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । ਜਗਜੀਤ ਸੰਧੂ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

ਉਹ ਲਗਾਤਾਰ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵਧ ਰਹੇ ਹਨ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਨਵੇਂ ਘਰ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ ।ਜਿਸ ਨੂੰ ਸਾਂਝਾ ਕਰਦੇ ਹੋਏ ਜਗਜੀਤ ਸੰਧੂ ਨੇ ਆਪਣੇ ਸੰਘਰਸ਼ ਦੀ ਕਹਾਣੀ ਨੂੰ ਵੀ ਬਿਆਨ ਕੀਤਾ ਸੀ ।     

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network