ਪੰਮੀ ਬਾਈ ਫ਼ਿਲਮ 'ਚੱਲ ਭੱਜ ਚੱਲੀਏ' 'ਚ ਆਉਣਗੇ ਨਜ਼ਰ, ਗਾਇਕ ਨੇ ਸ਼ੂਟਿੰਗ ਸੈੱਟ ਤੋਂ ਸਾਂਝੀ ਕੀਤੀ ਖਾਸ ਝਲਕ
Pammi Bai in film'Chall Bajj Chaliye': ਪੰਜਾਬੀ ਦੇ ਮਸ਼ਹੂਰ ਲੋਕ ਗਾਇਕ ਪੰਮੀ ਬਾਈ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਆਪਣੀ ਗਾਇਕੀ ਦਾ ਜਲਵਾ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਦਿਖਾਉਣ ਵਾਲੇ ਪੰਮੀ ਬਾਈ ਲੰਬੇ ਸਮੇਂ ਬਾਅਦ ਮੁੜ ਪੰਜਾਬੀ ਫ਼ਿਲਮਾਂ 'ਚ ਕੰਮ ਕਰਦੇ ਹੋਏ ਦਿਖਾਈ ਦੇਣਗੇ।
ਦੱਸਣਯੋਗ ਹੈ ਕਿ ਪੰਮੀ ਬਾਈ ਨਾਲ ਇਸ ਫ਼ਿਲਮ 'ਚ ਕਈ ਨਵੇਂ ਚਿਹਰੇ ਨਜ਼ਰ ਆਉਣਗੇ। ਦੱਸ ਦੇਈਏ ਕਿ ਪੰਮੀ ਬਾਈ ਵੱਲੋਂ ਫ਼ਿਲਮ ਦੇ ਸ਼ੂਟਿੰਗ ਸੈੱਟ ਤੋਂ ਆਪਣੀ ਖਾਸ ਝਲਕ ਸਾਂਝੀ ਕੀਤੀ ਗਈ ਹੈ। ਜੋ ਚਰਚਾ ਵਿੱਚ ਆ ਗਈ ਹੈ।
ਦਰਅਸਲ, ਪੰਜਾਬੀ ਗਾਇਕ ਪੰਮੀ ਬਾਈ ਵੱਲੋਂ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਦੇ ਨਾਲ-ਨਾਲ ਵੀਡੀਓ ਵੀ ਸਾਂਝੇ ਕੀਤੇ ਗਏ ਹਨ। ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਫ਼ਿਲਮ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਵੀਡੀਓ ਅਤੇ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕਰਦੇ ਹੋਏ ਪੰਮੀ ਬਾਈ ਨੇ ਲਿਖਿਆ, ਫ਼ਿਲਮ ਸੈਟ ਚੱਲ ਭੱਜ ਚੱਲੀਏ...। '
ਇਸ ਤੋਂ ਬਾਅਦ ਪੰਮੀ ਬਾਈ ਨੇ ਪੰਜਾਬੀ ਅਦਾਕਾਰ ਸਰਦਾਰ ਸੋਹੀ ਨਾਲ ਆਪਣੀ ਤਸਵੀਰ ਸਾਂਝੀ ਕੀਤੀ। ਇਸ ਤੋਂ ਇਲਾਵਾ ਉਹ ਅਦਾਕਾਰਾ ਨਿਰਮਲ ਰਿਸ਼ੀ ਨਾਲ ਵੀ ਦਿਖਾਈ ਦਿੱਤੇ। ਫ਼ਿਲਮ ਚੱਲ ਭੱਜ ਚੱਲੀਏ ਸੁਨੀਲ ਠਾਕੁਰ ਦੁਆਰਾ ਨਿਰਦੇਸ਼ਿਤ ਕੀਤੀ ਜਾਵੇਗੀ।
ਹੋਰ ਪੜ੍ਹੋ: Health Tips: ਆਪਣੀ ਡਾਈਟ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਜੋ ਦਿਲ ਦੀਆਂ ਬਿਮਾਰੀਆਂ ਤੋਂ ਕਰਦੀਆਂ ਨੇ ਬਚਾਅ
ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰਿਏ ਤਾਂ ਇਸ ਵਿੱਚ ਪੰਜਾਬੀ ਗਾਇਕ ਇੰਦਰ ਚਾਹਲ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਇਸ ਤੋਂ ਇਲਾਵਾ ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਰੁਬੀਨਾ ਦਿਲੈਕ ਪੰਜਾਬੀ ਫਿਲਮਾਂ ਵਿੱਚ ਡੈਬਿਊ ਕਰ ਰਹੀ ਹੈ। ਦੱਸ ਦੇਈਏ ਕਿ ਰੁਬੀਨਾ ਦਿਲੈਕ ਬਿੱਗ ਬੌਸ 14 ਦੀ ਜੇਤੂ ਰਹਿ ਚੁੱਕੀ ਹੈ। ਇਸ ਦੇ ਨਾਲ ਹੀ ਉਹ ਕਈ ਟੀਵੀ ਸੀਰੀਅਲਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਰੁਬੀਨਾ ਦਿਲੈਕ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਨਾਲ ਮਿਲ ਕੇ ਕੀ ਕਮਾਲ ਦਿਖਾਉਂਦੀ ਹੈ।
- PTC PUNJABI