Karan Aujla: ਕਰਨ ਔਜਲਾ ਦੀ ਪਤਨੀ ਪਲਕ ਦੀ ਵਿਗੜੀ ਸਿਹਤ! ਹੱਥ 'ਤੇ ਡਰਿੱਪ ਲੱਗੀ ਤਸਵੀਰ ਹੋ ਰਹੀ ਵਾਇਰਲ
Palak Aujla hospitalised: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਨ ਔਜਲਾ ਅਕਸਰ ਹੀ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਹਾਲ ਹੀ 'ਚ ਗਾਇਕ ਕਰਨ ਔਜਲਾ ਦੀ ਪਤਨੀ ਪਲਕ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਵੇਖ ਕੇ ਫੈਨਜ਼ ਪਰੇਸ਼ਾਨ ਹੋ ਰਹੇ ਹਨ।
ਕਰਨ ਔਜਲਾ ਦੀ ਪਤਨੀ ਪਲਕ ਨਾਲ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਸਵੀਰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਪਲਕ ਬੀਮਾਰ ਹੈ ਅਤੇ ਉਹ ਹਸਪਤਾਲ 'ਚ ਹੈ। ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਲਕ ਦੇ ਹੱਥਾਂ 'ਤੇ ਡਰਿੱਪ ਲੱਗੀ ਹੋਈ ਨਜ਼ਰ ਆ ਰਹੀ ਹੈ।
ਇਹ ਤਸਵੀਰ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਆਖਿਰ ਪਲਕ ਔਜਲਾ ਨੂੰ ਕੀ ਹੋਇਆ ਹੈ ਕੀ ਉਹ ਬਿਮਾਰ ਹੈ। ਇਸ ਦੇ ਨਾਲ ਨਾਲ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਇਹ ਜਿਹੜੀ ਤਸਵੀਰ ਸਾਹਮਣੇ ਆਈ ਹੈ, ਉਸ ਨੂੰ ਦੇਖ ਕੇ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਹ ਤਸਵੀਰ ਹਾਲ ਹੀ ਦੀ ਹੈ ਜਾਂ ਫਿਰ ਕੁੱਝ ਦਿਨ ਪੁਰਾਣੀ।
ਹੋਰ ਪੜ੍ਹੋ: ਕਰਣ ਦਿਓਲ ਦੀ ਰਿਸੈਪਸ਼ਨ 'ਚ ਪੁੱਜੇ ਸਲਮਾਨ ਖ਼ਾਨ, ਸੁਜੀਆਂ ਅੱਖਾਂ ਵੇਖ ਫਿਕਰਾਂ 'ਚ ਪਏ ਭਾਈਜਾਨ ਦੇ ਫੈਨਜ਼
ਦੱਸ ਦਈਏ ਕਿ ਗਾਇਕ ਕਰਨ ਔਜਲਾ ਨੇ ਇਸੇ ਸਾਲ ਮਾਰਚ ਵਿੱਚ ਪਲਕ ਨਾਲ ਵਿਆਹ ਕਰਾਇਆ ਹੈ। ਦੋਵਾਂ ਦੇ ਵਿਆਹ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਕਰਨ ਔਜਲਾ ਦਾ ਗਾਣਾ 'ਪੀਓਵੀ' ਰਿਲੀਜ਼ ਹੋਇਆ ਸੀ। ਇਸ ਗਾਣੇ ਰਾਹੀ ਗਾਇਕ ਨੇ ਆਪਣੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਸੀ।
- PTC PUNJABI