ਇੱਕ ਵਾਰ ਮੁੜ ਤੋਂ ਟ੍ਰੈਵਲ ਏਜੰਟਾਂ ‘ਤੇ ਭੜਕਿਆ ਭਾਨਾ ਸਿੱਧੂ, ਕਿਹਾ ਪੈਸੇ ਮੋੜ ਦਿਓ, ਨਹੀਂ ਤਾ….’
ਭਾਨਾ ਸਿੱਧੂ (Bhana Sidhu) ਇੱਕ ਵਾਰ ਮੁੜ ਤੋਂ ਸਰਗਰਮ ਹੋ ਗਏ ਹਨ । ਇਨ੍ਹੀਂ ਦਿਨੀਂ ਉਹ ਕਿਸਾਨ ਅੰਦੋਲਨ ‘ਚ ਪਹੁੰਚੇ ਹੋਏ ਹਨ । ਪਰ ਕਿਸਾਨ ਅੰਦੋਲਨ ਦੇ ਦੌਰਾਨ ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਅੱਜ ਮੇਰੇ ਕੋਲ ਇੱਕ ਮਾਤਾ ਜੀ ਆ ਕੇ ਰੋ ਰਹੇ ਸਨ । ਜਿਨ੍ਹਾਂ ਦੇ 35 ਲੱਖ ਰੁਪਏ ਟ੍ਰੈਵਲ ਏਜੰਟਾਂ ਨੇ ਨਹੀਂ ਮੋੜੇ ਹਨ । ਉਹ ਜਲਦ ਹੀ ਉਨ੍ਹਾਂ ਨੁੰ ਵਾਪਸ ਕੀਤੇ ਜਾਣ । ਨਹੀਂ ਤਾਂ ਪਹਿਲਾਂ ਤੋਂ ਵੀ ਜ਼ਿਆਦਾ ਜਲੂਸ ਇਨ੍ਹਾਂ ਟ੍ਰੈਵਲ ਏਜੰਟਾਂ ਦਾ ਨਿਕਲੇਗਾ । ਭਾਨਾ ਸਿੱਧੂ ਨੇ ਇਸ ਮੌਕੇ ‘ਤੇ ਕਿਹਾ ਕਿ ਹਾਲੇ ਉਨ੍ਹਾਂ ਦਾ ਧਿਆਨ ਕਿਸਾਨ ਅੰਦੋਲਨ ‘ਤੇ ਹੈ ਅਤੇ ਇੱਥੋਂ ਦੀ ਲੜਾਈ ਜਿੱਤਣ ਤੋਂ ਬਾਅਦ ਉਹ ਪੰਜਾਬ ਦੇ ਹਰ ਸ਼ਹਿਰ ‘ਚ ਮੁਹਿੰਮ ਚਲਾਉਣਗੇ ।ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਦੱਸਿਆ ਜਾਵੇਗਾ ਅਤੇ ਜੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਉਹ ਆਪਣੇ ਪੱਧਰ ‘ਤੇ ਮੁਹਿੰਮ ਚਲਾ ਕੇ ਪੈਸੇ ਵਾਪਸ ਦਿਵਾਉਣਗੇ।
ਹੋਰ ਪੜ੍ਹੋ : ਯੁਵਰਾਜ ਸਿੰਘ ਦੀ ਮਾਂ ਨੇ ਘਰੇਲੂ ਨੌਕਰਾਂ ‘ਤੇ ਚੋਰੀ ਦਾ ਲਗਾਇਆ ਇਲਜ਼ਾਮ, ਘਰ ਚੋਂ ਲੱਖਾਂ ਦੇ ਗਹਿਣੇ ਹੋਏ ਚੋਰੀ
ਭਾਨਾ ਸਿੱਧੂ ਹਾਲ ਹੀ ‘ਚ ਜੇਲ੍ਹ ‘ਚੋਂ ਰਿਹਾ ਹੋਇਆ ਹੈ । ਭਾਨੇ ਸਿੱਧੂ ਦੇ ਸਮਰਥਨ ‘ਚ ਉਸ ਦੇ ਪਿੰਡ ਕੋਟਦੂਨਾ ਅਤੇ ਫਿਰ ਸੰਗਰੂਰ ‘ਚ ਵੱਡੇ ਪੱਧਰ ‘ਤੇ ਲੋਕ ਇੱਕਠੇ ਹੋਏ ਸਨ ।ਜਿਸ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਨੇ ਵੀ ਇਸ ਇੱਕਠ ‘ਚ ਸ਼ਿਰਕਤ ਕੀਤੀ ਸੀ ।
ਭਾਨਾ ਸਿੱਧੂ ਲੋਕਾਂ ਦੇ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਹੈ । ਕਿਉਂਕਿ ਉਹ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕ ‘ਚ ਖੜਿਆ ਹੁੰਦਾ ਹੈ ।ਕਿਸੇ ਗਰੀਬ ਦਾ ਹੱਕ ਖੋਹਿਆ ਜਾਂਦਾ ਹੈ ਤਾਂ ਉਹ ਤੁਰੰਤ ਇਸ ਸ਼ਖਸ ਕੋਲ ਪਹੁੰਚ ਜਾਂਦਾ ਹੈ। ਭਾਨਾ ਸਿੱਧੂ ਅਜਿਹੇ ਲੋਕਾਂ ਦੇ ਲਈ ਖੜਦਾ ਹੈ ਜਿਨ੍ਹਾਂ ਦੇ ਪੈਸੇ ਕਿਸੇ ਨੇ ਦੱਬੇ ਹੋਣ । ਬੀਤੇ ਦਿਨੀਂ ਵੀ ਇੱਕ ਮਾਤਾ ਦੇ ਲੱਖਾਂ ਰੁਪਏ ਇਸ ਸ਼ਖਸ ਦੇ ਵੱਲੋਂ ਵਾਪਸ ਕਰਵਾਏ ਗਏ। ਜਿਸ ਤੋਂ ਬਾਅਦ ਉਸ ਮਾਤਾ ਨੇ ਭਾਨੇ ਸਿੱਧੂ ਨੂੰ ਆਪਣਾ ਪੁੱਤਰ ਬਣਾ ਲਿਆ ਹੈ। ਭਾਨੇ ਸਿੱਧੂ ਦੇ ਵੱਲੋਂ ਏਜੰਟਾਂ ਦੇ ਵੱਲੋਂ ਠੱਗੇ ਲੱਖਾਂ ਰੁਪਏ ਹੁਣ ਤੱਕ ਵਾਪਸ ਕਰਵਾ ਚੁੱਕਿਆ ਹੈ।
-