ਭਾਰਤ ਵਾਪਸ ਆਉਣ ‘ਤੇ ਅਰਸ਼ਦੀਪ ਨੇ ਮਾਪਿਆਂ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਟੀ- ਟਵੈਂਟੀ ‘ਚ ਭਾਰਤ ਨੇ ਸਾਊਥ ਅਫਰੀਕਾ ਨੂੰ ਫਾਈਨਲ ‘ਚ ਹਰਾ ਕੇ ਇਤਿਹਾਸ ਰਚਿਆ ਹੈ। ਇਸ ਕਾਰਨ ਪੂਰੇ ਦੇਸ਼ ‘ਚ ਜਸ਼ਨ ਦਾ ਮਹੌਲ ਹੈ। ਅੱਜ ਟੀਮ ਇੰਡੀਆ ਪਰਤ ਚੁੱਕੀ ਹੈ ਜਿਸ ਦਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਜਸ਼ਨ ਮਨਾਉਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ।

Reported by: PTC Punjabi Desk | Edited by: Shaminder  |  July 04th 2024 02:02 PM |  Updated: July 04th 2024 02:02 PM

ਭਾਰਤ ਵਾਪਸ ਆਉਣ ‘ਤੇ ਅਰਸ਼ਦੀਪ ਨੇ ਮਾਪਿਆਂ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਟੀ- ਟਵੈਂਟੀ ‘ਚ ਭਾਰਤ ਨੇ ਸਾਊਥ ਅਫਰੀਕਾ ਨੂੰ ਫਾਈਨਲ ‘ਚ ਹਰਾ ਕੇ ਇਤਿਹਾਸ ਰਚਿਆ ਹੈ। ਇਸ ਕਾਰਨ ਪੂਰੇ ਦੇਸ਼ ‘ਚ ਜਸ਼ਨ ਦਾ ਮਹੌਲ ਹੈ। ਅੱਜ ਟੀਮ ਇੰਡੀਆ ਪਰਤ ਚੁੱਕੀ ਹੈ ਜਿਸ ਦਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਜਸ਼ਨ ਮਨਾਉਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਜਿੱਥੇ ਖਿਡਾਰੀ ਇਸ ਜਿੱਤ ਨੂੰ ਲੈ ਕੇ ਪੱਬਾਂ ਭਾਰ ਹਨ, ਉੱਥੇ ਹੀ ਖਿਡਾਰੀਆਂ ਦੇ ਮਾਪੇ ਵੀ ਬਹੁਤ ਉਤਸ਼ਾਹਿਤ ਹਨ ।

ਹੋਰ ਪੜ੍ਹੋ  : ਕੈਂਸਰ ਦੇ ਨਾਲ ਜੂਝ ਰਹੀ ਹਿਨਾ ਖ਼ਾਨ ਦਾ ਵੀਡੀਓ ਹੋਇਆ ਵਾਇਰਲ, ਆਪਣੇ ਮਾਪਿਆਂ ਦੇ ਲਈ ਇਹ ਸਭ ਕੁਝ ਕਰਨਾ ਚਾਹੁੰਦੀ ਹੈ ਹਿਨਾ ਖ਼ਾਨ, ਵੇਖੋ ਵੀਡੀਓ

ਕਿਉਂਕਿ ਉਨ੍ਹਾਂ ਨੂੰ ਆਪਣੇ ਲਾਲਾਂ ‘ਤੇ ਬਹੁਤ ਮਾਣ ਹੈ ਅਤੇ ਮਾਣ ਹੋਵੇ ਵੀ ਕਿਉਂ ਨਾ ! ਮਾਪਿਆਂ ਦਾ ਨਾਂਅ ਜੋ ਇਨ੍ਹਾਂ ਨੇ ਸਾਰੀ ਦੁਨੀਆ ‘ਤੇ ਰੌਸ਼ਨ ਕੀਤਾ ਹੈ। ਅਰਸ਼ਦੀਪ ਦੇ ਮਾਪੇ ਵੀ ਆਪਣੇ ਪੁੱਤਰ ਦੀ ੁਇਸ ਉਪਲਬਧੀ ‘ਤੇ ਫੁੱਲੇ ਨਹੀਂ ਸਮਾ ਰਹੇ । ਇਸੇ ਲੜੀ ਦੇ ਤਹਿਤ ਕ੍ਰਿਕੇਟਰ ਅਰਸ਼ਦੀਪ ਦੇ ਮਾਪੇ ਵੀ ਪੱਬਾਂ ਭਾਰ ਹਨ ।

ਜਿਸ ਦੀਆਂ ਤਸਵੀਰਾਂ ਅਰਸ਼ਦੀਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਸ਼ਦੀਪ ਦੇ ਮਾਪੇ ਜਹਾਜ਼ ‘ਚ ਟਰਾਫੀ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ ।

ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਪਰਿਵਾਰ ਵੀ ਵਿਦੇਸ਼ ‘ਚ ਮੈਚ ਵੇਖਣ ਦੇ ਲਈ ਗਿਆ ਹੋਇਆ ਸੀ ।ਅਰਸ਼ਦੀਪ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਸਭ ਦੀ ਮੁਲਾਕਾਤ ਕਰਵਾਈ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network