ਮਦਰਸ ਡੇਅ ‘ਤੇ ਵੇਖੋ ਪੰਜਾਬੀ ਸਿਤਾਰਿਆਂ ਦੀਆਂ ਆਪਣੀਆਂ ਮਾਂਵਾਂ ਦੇ ਨਾਲ ਖ਼ਾਸ ਤਸਵੀਰਾਂ

ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ। ਜੀ ਹਾਂ ਮਾਂ ਸਿਰਫ਼ ਆਪਣੇ ਬੱਚੇ ਨੂੰ ਨੌ ਮਹੀਨੇ ਤੱਕ ਹੀ ਨਹੀਂ ਰੱਖਦੀ ਬਲਕਿ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਆਪਣੇ ਜਿਗਰ ਦਾ ਟੁਕੜਾ ਵੀ ਕੱਢ ਕੇ ਰੱਖ ਦਿੰਦੀ ਹੈ । ਮਦਰਸ ਡੇਅ ‘ਤੇ ਅੱਜ ਅਸੀਂ ਤੁਹਾਨੂੰ ਪੰਜਾਬੀ ਸਿਤਾਰਿਆਂ ਦਾ ਉਨ੍ਹਾਂ ਦੀ ਮਾਂ ਦੇ ਨਾਲ ਕਿਸ ਤਰ੍ਹਾਂ ਦੀ ਬਾਂਡਿੰਗ ਹੈ, ਉਸ ਬਾਰੇ ਦੱਸਾਂਗੇ ।

Reported by: PTC Punjabi Desk | Edited by: Shaminder  |  May 14th 2023 07:00 AM |  Updated: May 14th 2023 07:00 AM

ਮਦਰਸ ਡੇਅ ‘ਤੇ ਵੇਖੋ ਪੰਜਾਬੀ ਸਿਤਾਰਿਆਂ ਦੀਆਂ ਆਪਣੀਆਂ ਮਾਂਵਾਂ ਦੇ ਨਾਲ ਖ਼ਾਸ ਤਸਵੀਰਾਂ

ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ। ਜੀ ਹਾਂ ਮਾਂ ਸਿਰਫ਼ ਆਪਣੇ ਬੱਚੇ ਨੂੰ ਨੌ ਮਹੀਨੇ ਤੱਕ ਹੀ ਨਹੀਂ ਰੱਖਦੀ ਬਲਕਿ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਆਪਣੇ ਜਿਗਰ ਦਾ ਟੁਕੜਾ ਵੀ ਕੱਢ ਕੇ ਰੱਖ ਦਿੰਦੀ ਹੈ । ਇਨਸਾਨ ਭਾਵੇਂ ਕਿੰਨੇ ਵੀ ਵੱਡੇ ਮੁਕਾਮ ‘ਤੇ ਕਿਉਂ ਨਾ ਪਹੁੰਚ ਜਾਵੇ ਮਾਂ ਦੀ ਜ਼ਰੂਰਤ ਉਸ ਨੂੰ ਹਮੇਸ਼ਾ ਹੀ ਪੈਂਦੀ ਹੈ। ਮਦਰਸ ਡੇਅ (Mothers Day 2023) ‘ਤੇ ਅੱਜ ਅਸੀਂ ਤੁਹਾਨੂੰ ਪੰਜਾਬੀ ਸਿਤਾਰਿਆਂ ਦਾ ਉਨ੍ਹਾਂ ਦੀ ਮਾਂ ਦੇ ਨਾਲ ਕਿਸ ਤਰ੍ਹਾਂ ਦੀ ਬਾਂਡਿੰਗ ਹੈ। ਉਸ ਬਾਰੇ ਦੱਸਾਂਗੇ ।

ਨੀਰੂ ਬਾਜਵਾ ਦਾ ਮਾਂ ਨਾਲ ਹੈ ਬਹੁਤ ਲਗਾਅ

ਅਦਾਕਾਰਾ ਨੀਰੂ ਬਾਜਵਾ ਦਾ ਵੀ ਆਪਣੀ ਮਾਂ ਦੇ ਨਾਲ ਬਹੁਤ ਜ਼ਿਆਦਾ ਲਗਾਅ ਹੈ । ਮਾਂ ਦੇ ਨਾਲ ਅਕਸਰ ਅਦਾਕਾਰਾ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਪਿਤਾ ਤੋਂ ਬਾਅਦ ਉਨ੍ਹਾਂ ਦੀ ਮਾਂ ਹੀ ਸੀ ਜਿਨ੍ਹਾਂ ਨੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਸਾਰੀਆਂ ਭੈਣਾਂ ਨੂੰ ਉਨ੍ਹਾਂ ਦੇ ਕਰੀਅਰ ‘ਚ ਜ਼ਿੰਦਗੀ ‘ਚ ਅੱਗੇ ਵਧਣ ਦੇ ਲਈ ਪ੍ਰੇਰਿਆ।

ਕਾਮੇਡੀਅਨ ਕਪਿਲ ਸ਼ਰਮਾ ਮਾਂ ਦੇ ਨਾਲ ਕਰਦੇ ਹਨ ਮਸਤੀ 

ਕਾਮੇਡੀਅਨ ਕਪਿਲ ਸ਼ਰਮਾ ਦਾ ਵੀ ਆਪਣੀ ਮਾਂ ਦੇ ਨਾਲ ਬਹੁਤ ਜ਼ਿਆਦਾ ਲਗਾਅ ਹੈ ।ਉਹ ਆਪਣੀ ਮਾਂ ਦੇ ਨਾਲ ਅਕਸਰ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਹਨ ।

ਉਨ੍ਹਾਂ ਦੀ ਮਾਂ ਵੀ ਉਨ੍ਹਾਂ ਦੇ ਸ਼ੋਅ ‘ਚ ਆਪਣੇ ਪੁੱਤਰ ਦੀਆਂ ਸ਼ਰਾਰਤਾਂ ਬਾਰੇ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਬੀਤੇ ਦਿਨੀਂ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਉਨ੍ਹਾਂ ਦੀ ਮਾਂ ਹਰ ਸਮੇਂ ਸੈੱਟ ‘ਤੇ ਮੌਜੂਦ ਰਹਿੰਦੀ ਹੈ ।

ਮਾਂ ਨਾਲ ਸਰਗੁਨ ਮਹਿਤਾ ਦੇ ਡਾਂਸ ਵੀਡੀਓ ਹੁੰਦੇ ਰਹਿੰਦੇ ਹਨ ਵਾਇਰਲ

ਅਦਾਕਾਰਾ ਸਰਗੁਨ ਮਹਿਤਾ ਵੀ ਆਪਣੀ ਮਾਂ ਦੇ ਨਾਲ ਸਹੇਲੀਆਂ ਵਾਂਗ ਰਹਿੰਦੀ ਹੈ ਅਤੇ ਅਕਸਰ ਉਹ ਕਈ ਗੀਤਾਂ ‘ਤੇ ਮਾਂ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆਉਂਦੀ ਹੈ ।

ਗਾਇਕ ਹਾਰਡੀ ਸੰਧੂ ਦਾ ਵੀ ਆਪਣੀ ਮਾਂ ਦੇ ਨਾਲ ਬਹੁਤ ਜ਼ਿਆਦਾ ਲਗਾਅ ਹੈ ਅਤੇ ਅਕਸਰ ਉਹ ਆਪਣੀ ਮਾਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । 

ਅਫਸਾਨਾ ਖ਼ਾਨ ਦੀ ਮਾਂ ਨੇ ਬੱਚਿਆਂ ਲਈ ਕੀਤੀ ਕਰੜੀ ਮਿਹਨਤ 

ਅਫਸਾਨਾ ਖ਼ਾਨ ਜਿਸ ਮੁਕਾਮ ‘ਤੇ ਅੱਜ ਹੈ । ਉਸ ਦੇ ਲਈ ਉਸ ਦੀ ਮਾਂ ਨੇ ਮਿਹਨਤ ਮਜ਼ਦੂਰੀ ਕੀਤੀ ਅਤੇ ਆਪਣੇ ਬੱਚਿਆਂ ਨੂੰ ਚੰਗਾ ਜੀਵਨ ਦਿੱਤਾ । ਕਿਉਂਕਿ ਗਾਇਕਾ ਦੇ ਪਿਤਾ ਦਾ ਦਿਹਾਂਤ ਉਦੋਂ ਹੋ ਗਿਆ ਸੀ, ਜਦੋਂ ਉਹ ਬਹੁਤ ਜ਼ਿਆਦਾ ਛੋਟੀ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ । 

ਹੋਰ ਪੜ੍ਹੋ 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network