‘ਫਾਦਰਸ ਡੇਅ’ ‘ਤੇ ਵੇਖੋ ਪੰਜਾਬੀ ਕਲਾਕਾਰਾਂ ਦੀਆਂ ਆਪਣੇ ਪਿਤਾ ਦੇ ਨਾਲ ਖੂਬਸੂਰਤ ਤਸਵੀਰਾਂ, ਗਿੱਪੀ ਗਰੇਵਾਲ, ਰਣਜੀਤ ਬਾਵਾ, ਅਤੇ ਰਾਜਵੀਰ ਜਵੰਦਾ ਕਰ ਰਹੇ ਪਿਤਾ ਨੂੰ ਮਿਸ
ਪਿਓ ਸਿਰਾਂ ‘ਤੇ ਤਾਜ਼ ਮੁਹੰਮਦ ਮਾਂਵਾਂ ਠੰਢੀਆਂ ਛਾਂਵਾਂ…ਜੀ ਹਾਂ ਮਾਂ ਜਿੱਥੇ ਰੁੱਖਾਂ ਦੀ ਠੰਢੀ ਛਾਂ ਵਾਂਗ ਹੁੰਦੀ ਹੈ ।ਮਾਂ ਸਾਡੀ ਪਹਿਲੀ ਗੁਰੁ ਹੁੰਦੀ ਹੈ । ਜਿਸ ਦੀ ਉਂਗਲ ਫੜ ਕੇ ਬੱਚਾ ਬੋਲਣਾ, ਤੁਰਨਾ ਸਿੱਖਦਾ ਹੈ, ਉੱਥੇ ਹੀ ਪਿਤਾ ਸਿਰਾਂ ਦੇ ਤਾਜ਼ ਹੁੰਦੇ ਹਨ ।ਪਿਤਾ ਆਪਣੇ ਬੱਚਿਆਂ ਦੀ ਹਰ ਰੀਝ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰ ਦਿੰਦਾ ਹੈ । ਕਿਉਂਕਿ ਉਹ ਹਮੇਸ਼ਾ ਇਹੀ ਚਾਹੁੰਦਾ ਹੈ ਕਿ ਜਿਨ੍ਹਾਂ ਹਾਲਾਤਾਂ ਅਤੇ ਤੰਗੀਆਂ ਤੁਰਸ਼ੀਆਂ ‘ਚੋਂ ਉਹ ਨਿਕਲਿਆ ਹੈ ।ਉਸ ਦੇ ਬੱਚੇ ਵੀ ਕੱਲ੍ਹ ਨੂੰ ਅਜਿਹੇ ਹੀ ਹਾਲਾਤਾਂ ਦਾ ਸਾਹਮਣਾ ਕਰਨ ।
ਹੋਰ ਪੜ੍ਹੋ : ਕਰਣ ਦਿਓਲ ਦੇ ਵਿਆਹ ‘ਤੇ ਚਾਚੇ ਬੌਬੀ ਦਿਓਲ ਨੇ ਪਤਨੀ ਨਾਲ ਕੀਤਾ ਰੋਮਾਂਟਿਕ ਡਾਂਸ, ਵੇਖੋ ਵੀਡੀਓ
ਇਸ ਲਈ ਉਹ ਆਪਣੇ ਬੱਚਿਆਂ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਦੇ ਲਈ ਕਰੜੀ ਮਿਹਨਤ ਕਰਦਾ ਹੈ । ਪਿਤਾ ਦੀ ਅਹਿਮੀਅਤ ਉਹੀ ਇਨਸਾਨ ਸਮਝ ਸਕਦਾ ਹੈ । ਜਿਸ ਨੇ ਆਪਣੇ ਪਿਤਾ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ ।18 ਜੂਨ ਨੂੰ ਫਾਦਰਸ ਡੇਅ (Fathers Day 2023)ਮਨਾਇਆ ਜਾ ਰਿਹਾ ਹੈ । ਆਓ ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਪੰਜਾਬੀ ਕਲਾਕਾਰਾਂ ਦੀ ਆਪਣੇ ਪਿਤਾ ਦੇ ਨਾਲ ਬਾਂਡਿੰਗ ਬਾਰੇ ਦੱਸਣ ਜਾ ਰਹੇ ਹਾਂ।
ਅੰਮ੍ਰਿਤ ਮਾਨ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੰਮ੍ਰਿਤ ਮਾਨ ਦੀ । ਜਿਨ੍ਹਾਂ ਦੀ ਆਪਣੇ ਪਿਤਾ ਦੇ ਨਾਲ ਬਹੁਤ ਵਧੀਆ ਬਾਂਡਿੰਗ ਹੈ । ਉਹ ਹਮੇਸ਼ਾ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਿਤਾ ਜੀ ਦੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ‘ਬਾਪੂ’ ਗੀਤ ਵੀ ਕੱਢਿਆ ਹੈ, ਜਿਸ ‘ਚ ਪਿਤਾ ਦੀ ਮਹਿਮਾ ਕੀਤੀ ਗਈ ਹੈ ।
ਮਾਨਵ ਵਿੱਜ
ਅਦਾਕਾਰ ਮਾਨਵ ਵਿੱਜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ । ਉਹ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਸਰਗਰਮ ਹਨ । ਅਕਸਰ ਪਿਤਾ ਦੇ ਨਾਲ ਉਹ ਮਸਤੀ ਕਰਦੇ ਹੋਏ ਦਿਖਾਈ ਦਿੰਦੇ ਹਨ ।
ਰਣਜੀਤ ਬਾਵਾ
ਰਣਜੀਤ ਬਾਵਾ ਅਕਸਰ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਕਿਉਂਕਿ ਉਨ੍ਹਾਂ ਦੇ ਸਿਰੋਂ ਬਹੁਤ ਛੋਟੀ ਉਮਰੇ ਹੀ ਆਪਣੇ ਪਿਤਾ ਜੀ ਦਾ ਸਾਇਆ ਉੱਠ ਗਿਆ ਸੀ ।
ਰਾਜਵੀਰ ਜਵੰਦਾ
ਰਾਜਵੀਰ ਜਵੰਦਾ ਦੇ ਪਿਤਾ ਜੀ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ । ਪਰ ਪਿਤਾ ਦੀਆਂ ਗੱਲਾਂ ਅਕਸਰ ਉਨ੍ਹਾਂ ਨੂੰ ਯਾਦ ਆਉਂਦੀਆਂ ਹਨ । ਖ਼ਾਸ ਕਰਕੇ ਉਦੋਂ ਜਦੋਂ ਉਹ ਪੱਗ ਬੰਨਦੇ ਹਨ । ਕਿਉਂਕਿ ਉਨ੍ਹਾਂ ਦੇ ਪਿਤਾ ਨੇ ਹੀ ਉਨ੍ਹਾਂ ਨੂੰ ਪੋਚਵੀਂ ਪੱਗ ਬੰਨਣ ਦਾ ਤਰੀਕਾ ਸਿਖਾਇਆ ਸੀ ।ਪਰ ਉਨ੍ਹਾਂ ਨੂੰ ਆਪਣੇ ਪਿਤਾ ਜੀ ਦੇ ਦਿਹਾਂਤ ਵਾਲਾ ਦਿਨ ਨਹੀਂ ਭੁੱਲਦਾ । ਕਿਉਂਕਿ ਜਿਸ ਸਮੇਂ ਉਨ੍ਹਾਂ ਨੂੰ ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲੀ ਸੀ ਤਾਂ ਉਹ ਕਿਤੇ ਪਰਫਾਰਮ ਕਰ ਰਹੇ ਸਨ ।
ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਅੱਜ ਮਸ਼ਹੂਰ ਗਾਇਕ ਹੋਣ ਦੇ ਨਾਲ-ਨਾਲ ਪ੍ਰਸਿੱਧ ਪੰਜਾਬੀ ਅਦਾਕਾਰ ਵੀ ਹਨ । ਅੱਜ ਉਨ੍ਹਾਂ ਕੋਲ ਦੌਲਤ,ਸ਼ੌਹਰਤ ਸਭ ਕੁਝ ਹੈ । ਪਰ ਆਪਣੇ ਪਿਤਾ ਨੂੰ ਯਾਦ ਕਰਕੇ ਉਹ ਅਕਸਰ ਭਾਵੁਕ ਹੋ ਜਾਂਦੇ ਹਨ । ਅੱਜ ਤੋਂ ਕਈ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ ।
ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਦੀ ਬਰਸੀ ਵੀ ਸੀ । ਜਿਸ ‘ਤੇ ਉਨ੍ਹਾਂ ਨੇ ਆਪਣੇ ਪਿਤਾ ਜੀ ਦੀ ਤਸਵੀਰ ਸਾਂਝੀ ਕੀਤੀ ਸੀ ।
- PTC PUNJABI