ਨਿਸ਼ਾ ਬਾਨੋ ਵੀ ‘ਚਮਕੀਲਾ’ ਫ਼ਿਲਮ ‘ਚ ਆਏਗੀ ਨਜ਼ਰ, ਅਦਾਕਾਰਾ ਨੇ ਫ਼ਿਲਮ ਦੇ ਸੈੱਟ ਤੋਂ ਇਮਤਿਆਜ਼ ਅਲੀ ਦੇ ਨਾਲ ਤਸਵੀਰ ਸਾਂਝੀ ਕਰ ਕੀਤਾ ਧੰਨਵਾਦ

ਨਿਸ਼ਾ ਬਾਨੋ ਅਜਿਹੀ ਅਦਾਕਾਰਾ ਹੈ, ਜਿਸ ਨੇ ਪੰਜਾਬੀ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਜਲਦ ਹੀ ਅਦਾਕਾਰਾ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ਚਮਕੀਲਾ ‘ਚ ਨਜ਼ਰ ਆਉਣ ਵਾਲੀ ਹੈ ।

Reported by: PTC Punjabi Desk | Edited by: Shaminder  |  March 14th 2023 10:07 AM |  Updated: March 14th 2023 10:07 AM

ਨਿਸ਼ਾ ਬਾਨੋ ਵੀ ‘ਚਮਕੀਲਾ’ ਫ਼ਿਲਮ ‘ਚ ਆਏਗੀ ਨਜ਼ਰ, ਅਦਾਕਾਰਾ ਨੇ ਫ਼ਿਲਮ ਦੇ ਸੈੱਟ ਤੋਂ ਇਮਤਿਆਜ਼ ਅਲੀ ਦੇ ਨਾਲ ਤਸਵੀਰ ਸਾਂਝੀ ਕਰ ਕੀਤਾ ਧੰਨਵਾਦ

ਨਿਸ਼ਾ ਬਾਨੋ (Nisha Bano) ਅਜਿਹੀ ਅਦਾਕਾਰਾ ਹੈ, ਜਿਸ ਨੇ ਪੰਜਾਬੀ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਜਲਦ ਹੀ ਅਦਾਕਾਰਾ ਦਿਲਜੀਤ ਦੋਸਾਂਝ (Diljit Dosanjh)ਦੇ ਨਾਲ ਫ਼ਿਲਮ 'ਚਮਕੀਲਾ' (Chamkila) ‘ਚ ਨਜ਼ਰ ਆਉਣ ਵਾਲੀ ਹੈ । ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । 

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕਪਿਲ ਸ਼ਰਮਾ ਦੇ ਨਾਲ ਕੀਤੀ ਮਸਤੀ, ਕਿਹਾ ‘ਮੇਰਾ ਦਿਮਾਗ ਤਾਂ…..’

ਇਮਤਿਆਜ਼ ਅਲੀ ਦਾ ਕੀਤਾ ਧੰਨਵਾਦ 

ਨਿਸ਼ਾ ਬਾਨੋ ਨੇ ਫ਼ਿਲਮ ਚਮਕੀਲਾ ਦੇ ਸੈੱਟ ਤੋਂ ਇੱਕ ਤਸਵੀਰ ਸਾਂਝੀ ਕਰਦੇ ਹੋਏ ਫ਼ਿਲਮ ਮੇਕਰ ਇਮਤਿਆਜ਼ ਅਲੀ ਦਾ ਧੰਨਵਾਦ ਕੀਤਾ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਧੰਨਵਾਦ ਇਮਤਿਆਜ਼ ਅਲੀ ਸਰ, ਤੁਹਾਡੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਅਤੇ ਧੰਨਵਾਦ ਮੈਨੂੰ ਚਮਕੀਲਾ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਦਿੱਤਾ।

ਇਸ ਦੇ ਨਾਲ ਅਦਾਕਾਰਾ ਨੇ ਦਿਲਜੀਤ ਦੋਸਾਂਝ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਦਿਲਜੀਤ ਜੀ ਜਿੰਨੇ ਵੱਡੇ ਸਟਾਟ ਹੋ ਓਨੇ ਹੀ ਨਿਮਰ ਹੋ ਤੁਸੀਂ। ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਫੈਨਸ ਅਤੇ ਦੋਸਤਾਂ ਦਾ ਸਪੋਟ ਕਰਨ ‘ਤੇ ਧੰਨਵਾਦ ਵੀ ਕੀਤਾ ਹੈ । 

ਦਿਲਜੀਤ ਨਿਭਾ ਰਹੇ ਚਮਕੀਲੇ ਦੀ ਭੂਮਿਕਾ 

ਦੱਸ ਦਈਏ ਕਿ ‘ਚਮਕੀਲਾ’ ਫ਼ਿਲਮ ‘ਚ ਚਮਕੀਲੇ ਦੀ ਭੂਮਿਕਾ ਦਿਲਜੀਤ ਦੋਸਾਂਝ ਨਿਭਾ ਰਹੇ ਹਨ । ਇਸ ਫ਼ਿਲਮ ਨੂੰ ਲੈ ਕੇ ਫ਼ਿਲਮ ਦੀ ਸਟਾਰ ਕਾਸਟ ਵੀ ਬਹੁਤ ਐਕਸਾਈਟਿਡ ਹੈ ਅਤੇ ਦਰਸ਼ਕ ਵੀ ਦਿਲਜੀਤ ਨੂੰ ਚਮਕੀਲੇ ਦੀ ਭੂਮਿਕਾ ‘ਚ ਵੇਖਣ ਲਈ ਉਤਾਵਲੇ ਹਨ । 

ਚਮਕੀਲੇ ਤੇ ਅਮਰਜੋਤ ਦਾ ਹੋਇਆ ਸੀ ਕਤਲ

 ਚਮਕੀਲਾ ਅਤੇ ਅਮਰਜੋਤ ਦੋਗਾਣਾ ਜੋੜੀ ਸੀ । ਦੋਵਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਇਹ ਜੋੜੀ ਬਹੁਤ ਮਸ਼ਹੂਰ ਸੀ ਅਤੇ ਅੱਸੀ ਦੇ ਦਹਾਕੇ ‘ਚ ਕਈ ਹਿੱਟ ਗੀਤ ਦੋਵਾਂ ਨੇ ਦਿੱਤੇ ਸਨ । ਪਰ ਜਦੋਂ ਇਹ ਦੋਵੇਂ ਜਣੇ ਕਿਤੇ ਅਖਾੜਾ ਲਗਾਉਣ ਦੇ ਲਈ ਜਾ ਰਹੇ ਸਨ ਤਾਂ ਰਸਤੇ ‘ਚ ਦੋਵਾਂ ਦਾ ਕਤਲ ਕਰ ਦਿੱਤਾ ਗਿਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network