ਨਿਰਮਲ ਰਿਸ਼ੀ ਨੇ ਦੱਸੀ 'ਅਰਦਾਸ' ਦੀ ਮਹੱਤਤਾ, ਕਿਹਾ, ਦੁਖ ਹੋਵੇ ਸੁਖ ਹੋਵੇ ਹਰ ਵੇਲੇ ਕਰੋ ਸਰਬੱਤ ਦੀ ਅਰਦਾਸ

ਨਿਮਰਲ ਰਿਸ਼ੀ ਨੂੰ ਤੁਸੀਂ ਕਈ ਪੰਜਾਬੀ ਫਿਲਮਾਂ ਵਿੱਚ ਬੇਬੇ ਦਾ ਕਿਰਦਾਰ ਨਿਭਾਉਂਦੇ ਹੋਏ ਵੇਖ ਸਕਦੇ ਹੋ। ਹਾਲ ਹੀ ਵਿੱਚ ਨਿਮਰਤ ਰਿਸ਼ੀ ਨੇ ਆਪਣੀ ਆਉਣ ਵਾਲੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੇ ਪ੍ਰੀਮੀਅਰ ਦੌਰਾਨ ਰੋਜ਼ਾਨਾ ਨਿਤਨੇਮ ਤੇ ਅਰਦਾਸ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ।

Reported by: PTC Punjabi Desk | Edited by: Pushp Raj  |  June 30th 2024 11:00 AM |  Updated: June 30th 2024 11:00 AM

ਨਿਰਮਲ ਰਿਸ਼ੀ ਨੇ ਦੱਸੀ 'ਅਰਦਾਸ' ਦੀ ਮਹੱਤਤਾ, ਕਿਹਾ, ਦੁਖ ਹੋਵੇ ਸੁਖ ਹੋਵੇ ਹਰ ਵੇਲੇ ਕਰੋ ਸਰਬੱਤ ਦੀ ਅਰਦਾਸ

Nirmal Rishi Viral Video :  ਨਿਰਮਲ ਰਿਸ਼ੀ ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ ਅਭਿਨੇਤਰਿਆਂ ਚੋਂ ਇੱਕ ਹਨ। ਨਿਮਰਲ ਰਿਸ਼ੀ ਨੂੰ ਤੁਸੀਂ ਕਈ ਪੰਜਾਬੀ ਫਿਲਮਾਂ ਵਿੱਚ ਬੇਬੇ ਦਾ ਕਿਰਦਾਰ ਨਿਭਾਉਂਦੇ ਹੋਏ ਵੇਖ ਸਕਦੇ ਹੋ। ਹਾਲ ਹੀ ਵਿੱਚ ਨਿਮਰਤ ਰਿਸ਼ੀ ਨੇ ਆਪਣੀ ਆਉਣ ਵਾਲੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੇ ਪ੍ਰੀਮੀਅਰ ਦੌਰਾਨ ਰੋਜ਼ਾਨਾ ਨਿਤਨੇਮ ਤੇ ਅਰਦਾਸ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ।

ਅਦਾਕਾਰਾ ਨੇ ਆਪਣੇ ਇੰਟਰਵਿਊ ਦੇ ਦੌਰਾਨ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਬਾਰੇ ਗੱਲਬਾਤ ਕੀਤੀ। ਇਸ ਦੇ ਨਾਲ-ਨਾਲ ਨਿਰਮਲ ਰਿਸ਼ੀ ਨੇ ਕਿਹਾ ਕਿ ਜਦੋਂ ਅਸੀਂ ਪੈਦਾ ਹੁੰਦੇ ਹਾਂ ਤਾਂ ਵੀ ਅਰਦਾਸ ਹੁੰਦੀ ਹੈ ਤੇ ਜਦੋਂ ਅਸੀਂ ਮਰਦੇ ਹਾਂ ਉਸ ਵੇਲੇ ਵੀ ਅਰਦਾਸ ਹੁੰਦੀ ਹੈ। ਸਾਡੇ ਘਰਾਂ ਵਿੱਚ ਕੋਈ ਵੀ ਕੰਮ ਅਰਦਾਸ ਤੋਂ ਬਿਨਾਂ ਸ਼ੁਰੂ ਨਹੀਂ ਹੁੰਦਾ। 

ਨਿਰਮਲ ਰਿਸ਼ੀ ਅੱਗੇ ਕਹਿੰਦੇ ਹਨ ਕਿ ਮੈਂ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਹੋਏ ਆਪਣੇ ਜੀਵਨ ਦੇ ਕਈ ਸੰਘਰਸ਼ ਭਰੇ ਦਿਨ ਦੇਖੇ ਪਰ ਮੈਂ ਕਦੇ ਉਸ ਪਰਮਾਤਮਾ ਦਾ ਨਾਂਅ ਲੈਣਾ ਨਹੀਂ ਛੱਡਿਆ ਤੇ ਨਾਂ ਹੀ ਅਰਦਾਸ ਕਰਨੀ ਛੱਡੀ। ਜੇਕਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਤਾਂ ਅਸੀਂ ਉਸ ਅਕਾਲ ਪੁਰਖ ਕੋਲੋਂ ਆਪਣੇ ਲਈ ਕੁਝ ਨਾਂ ਕੁਝ ਮੰਗਦੇ ਰਹਿੰਦੇ ਹਨ। ਇਸ ਲਈ ਅੱਗੇ ਤੋਂ ਜਦੋਂ ਵੀ ਤੁਸੀਂ ਅਰਦਾਸ ਕਰੋ ਤਾਂ ਆਪਣਾ ਛੱਡ ਕੇ ਹੋਰਨਾਂ ਲੋਕਾਂ ਲਈ ਵੀ ਅਰਦਾਸ ਕਰਿਆ ਕਰੋ ਜੇਕਰ ਤੁਸੀਂ ਸਰਬੱਤ ਦੇ ਭਲੇ ਲਈ ਅਰਦਾਸ ਕਰੋਂਗੇ ਤਾਂ ਤੁਹਾਡਾ ਭਲਾ ਆਪਣੇ ਆਪ ਹੋ ਜਾਵੇਗਾ। ਇਸ ਲਈ ਸਾਡੀ ਜ਼ਿੰਦਗੀ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦੀ ਵਿਸ਼ੇਸ਼ ਮਹੱਤਤਾ ਹੈ। 

ਦੱਸ ਦਈਏ ਕਿ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਇੱਕ ਧਾਰਮਿਕ ਫਿਲਮ ਹੈ, ਜੋ ਕਿ ਇੱਕ ਪਰਿਵਾਰ ਦੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਕਿ ਹਰ ਹਾਲ ਵਿੱਚ ਰੱਬ ਉੱਤੇ ਪੂਰਾ ਭਰੋਸਾ ਰੱਖਦਾ ਹੈ। ਇਹ ਫਿਲਮ 13 ਸਤੰਬਰ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 

ਹੋਰ ਪੜ੍ਹੋ : ਕਰਨ ਔਜਲਾ ਦੀ ਨਵੀਂ EP 'Four Me' ਨੇ ਬਣਾਇਆ ਰਿਕਾਰਡ, ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ 'ਚ ਨੰਬਰ 1 ਟ੍ਰੈਂਡਿੰਗ 'ਤੇ ਛਾਏ ਗੀਤ

ਇਸ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ  ਕਰੀਏ ਤਾਂ ਇਸ ਵਿੱਚ ਗਿੱਪੀ ਗਰੇਵਾਲ, ਜੈਸਮੀਨ ਭਸੀਨ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ ਸਣੇ ਕਈ ਹੋਰ ਮਸ਼ਹੂਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਇਹ ਫਿਲਮ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਦੀ ਪ੍ਰਰੇਣਾ ਦਿੰਦਾ ਹੈ ਜੋ ਕਿ ਇਨਸਾਨੀਅਤ ਦੀ ਭਾਵਨਾ ਨੂੰ ਭਰਵਾਂ ਹੁੰਗਾਰਾ ਦਿੰਦੀ ਹੈ। ਫੈਨਜ਼ ਅਦਾਕਾਰ ਦੀ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network