ਨਿਮਰਤ ਖਹਿਰਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਸ ਤਰ੍ਹਾਂ ਦੇ ਮੁੰਡੇ ਦੇ ਨਾਲ ਵਿਆਹ ਕਰਵਾਉਣਾ ਪਸੰਦ ਕਰਦੀ ਹੈ ਗਾਇਕਾ

ਗਾਇਕਾ ਨਿਮਰਤ ਖਹਿਰਾ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਨਿਮਰਤ ਖਹਿਰਾ ਦਾ ਜਨਮ ਅੱਠ ਅਗਸਤ 1992 ਨੂੰ ਗੁਰਦਾਸਪੁਰ ‘ਚ ਹੋਇਆ ਸੀ । ਬਚਪਨ ਤੋਂ ਹੀ ਉਸ ਦੀ ਰੂਚੀ ਗਾਇਕੀ ਵੱਲ ਸੀ ਅਤੇ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਉਹ ਸਕੂਲ ‘ਚ ਹੋਣ ਵਾਲੇ ਸਮਾਗਮਾਂ ‘ਚ ਕਰਦੀ ਰਹਿੰਦੀ ਸੀ ।

Reported by: PTC Punjabi Desk | Edited by: Shaminder  |  August 08th 2024 10:24 AM |  Updated: August 08th 2024 10:24 AM

ਨਿਮਰਤ ਖਹਿਰਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਸ ਤਰ੍ਹਾਂ ਦੇ ਮੁੰਡੇ ਦੇ ਨਾਲ ਵਿਆਹ ਕਰਵਾਉਣਾ ਪਸੰਦ ਕਰਦੀ ਹੈ ਗਾਇਕਾ

ਗਾਇਕਾ ਨਿਮਰਤ ਖਹਿਰਾ (Nimrat khaira) ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਨਿਮਰਤ ਖਹਿਰਾ ਦਾ ਜਨਮ ਅੱਠ ਅਗਸਤ 1992 ਨੂੰ ਗੁਰਦਾਸਪੁਰ ‘ਚ ਹੋਇਆ ਸੀ । ਬਚਪਨ ਤੋਂ ਹੀ ਉਸ ਦੀ ਰੂਚੀ ਗਾਇਕੀ ਵੱਲ ਸੀ ਅਤੇ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਉਹ ਸਕੂਲ ‘ਚ ਹੋਣ ਵਾਲੇ ਸਮਾਗਮਾਂ ‘ਚ ਕਰਦੀ ਰਹਿੰਦੀ ਸੀ ।ਉਸ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਪੀਟੀਸੀ ਪੰਜਾਬੀ ਦੇ ਰਿਆਲਿਟੀ ਸ਼ੋਅ ਵਾਇਸ ਆਫ ਪੰਜਾਬ ‘ਚ ਵੀ ਕੀਤਾ ਸੀ ।

ਜਿਸ ਤੋਂ ਬਾਅਦ ਨਿਮਰਤ ਖਹਿਰਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਗਾਇਕੀ ਦੇ ਖੇਤਰ ‘ਚ ਨਿੱਤਰ ਪਈ । ਹਾਲਾਂਕਿ ਉਸ ਦੇ ਲਈ ਗਾਇਕੀ ਦੇ ਖੇਤਰ ‘ਚ ਆਪਣੀ ਪਛਾਣ ਬਣਾ ਪਾਉਣਾ ਏਨਾਂ ਆਸਾਨ ਨਹੀਂ ਸੀ । ਰਿਆਲਿਟੀ ਸ਼ੋਅ ‘ਚ ਪਛਾਣ ਮਿਲਣ ਦੇ ਬਾਵਜੂਦ ਉਹ ਇੰਡਸਟਰੀ ‘ਚ ਕੰਮ ਪਾਉਣ ਦੇ ਲਈ ਸੰਘਰਸ਼ ਕਰਦੀ ਰਹੀ ਸੀ । ਆਖਿਰਕਾਰ ਉਹ ਸਮਾਂ ਵੀ ਆਇਆ, ਜਿਸ ਦੇ ਲਈ ਨਿਮਰਤ ਖਹਿਰਾ ਬੇਸਬਰੀ ਦੇ ਨਾਲ ਉਡੀਕ ਕਰ ਰਹੀ ਸੀ । 2014 ‘ਚ ਉਸ ਨੂੰ ਇੱਕ ਗਾਣੇ ‘ਚ ਕੰਮ ਕਰਨ ਦਾ ਮੌਕਾ ਮਿਲਿਆ ।

ਹੋਰ ਪੜ੍ਹੋ  : ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ, ਕਿਹਾ ‘ਮੈਂ ਹਾਰ ਗਈ, ਮੁਆਫ਼ ਕਰਿਓ’

ਇਸ ਗੀਤ ਦੇ ਨਾਲ ਮਿਲੀ ਪਛਾਣ 

ਨਿਮਰਤ ਖਹਿਰਾ ਨੇ ਪਹਿਲਾ ਗੀਤ ‘ਰੱਬ ਕਰਕੇ’ ਕੀਤਾ । ਪਰ ਇਸ ਗਾਣੇ ਦੇ ਨਾਲ ਉਨ੍ਹਾਂ ਨੂੰ ਕੋਈ ਖ਼ਾਸ ਪਛਾਣ ਨਹੀਂ ਮਿਲੀ । ਜਿਸ ਤੋਂ ਬਾਅਦ ਉਸ ਦਾ ਇੱਕ ਹੋਰ ਗੀਤ ਆਇਆ ਜੋ ਕਿ ‘ਇਸ਼ਕ ਕਚਹਿਰੀ’ ਟਾਈਟਲ ਹੇਠ ਆਇਆ ਸੀ। ਇਸ ਗਾਣੇ ਨੇ ਰਾਤੋ ਰਾਤ ਉਸ ਨੂੰ ਸਟਾਰ ਬਣਾ ਦਿੱਤਾ ਅਤੇ ਇੰਡਸਟਰੀ ‘ਚ ਇਸੇ ਗੀਤ ਦੇ ਨਾਲ ਉਸ ਨੂੰ ਪਛਾਣ ਮਿਲੀ।  

25 ਕਰੋੜ ਜਾਇਦਾਦ ਦੀ ਮਾਲਕਣ

ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀ ਉਹ ਕਲਾਕਾਰ ਹੈ । ਜਿਸ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਜਗ੍ਹਾ ਬਣਾਈ ਹੈ। ਜਿੱਥੇ ਉਹ ਗਾਇਕੀ ਦੇ ਖੇਤਰ ‘ਚ ਸਰਗਰਮ ਹੈ, ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੀ ਹੈ। ਉਸ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਉਹ ਕਰੋੜਾਂ ਦੀ ਜਾਇਦਾਦ ਦੀ ਮਾਲਕ ਹੈ। ਮੀਡੀਆ ਰਿਪੋਰਟਸ ਮੁਤਾਬਕ ਉਸ ਦੀ ਕੁੱਲ ਜਾਇਦਾਦ ਤਿੰਨ ਮਿਲੀਅਨ ਡਾਲਰ ਯਾਨੀ ਕਿ25  ਕਰੋੜ ਰੁਪਏ ਦੀ ਮਾਲਕਣ ਹੈ। 

ਇਸ ਤਰ੍ਹਾਂ ਦੇ ਮੁੰਡੇ ਹਨ ਪਸੰਦ 

ਨਿਮਰਤ ਖਹਿਰਾ ਨੂੰ ਇੱਕ ਇੰਟਰਵਿਊ ਦੌਰਾਨ ਜਦੋਂ ਕਿਸੇ ਨੇ ਵਿਆਹ ਬਾਰੇ ਪੁੱਛਿਆ ਤਾਂ ਗਾਇਕਾ ਨੇ ਕਿਹਾ ਸੀ ਕਿ ਉਸ ਨੂੰ ਅਜਿਹੇ ਮੁੰਡੇ ਪਸੰਦ ਹਨ ਜੋ ਸਾਰੀਆਂ ਕੁੜੀਆਂ ਦੀ ਇੱਜ਼ਤ ਕਰਨ ਅਤੇ ਅਜਿਹੇ ਮੁੰਡੇ ਦੇ ਨਾਲ ਹੀ ਉਹ ਵਿਆਹ ਕਰਵਾਉਣਾ ਪਸੰਦ ਕਰਨਗੇ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network