ਨਿਮਰਤ ਖਹਿਰਾ ਤੇ ਬਾਲੀਵੁੱਡ ਗਾਇਕ ਅਰਮਾਨ ਮਲਿਕ ਜਲਦ ਹੀ ਨਵੇਂ ਪ੍ਰੋਜੈਕਟ 'ਚ Collab ਕਰਦੇ ਆਉਣਗੇ ਨਜ਼ਰ

ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਜੋੜੀ' ਲਗਾਤਾਰ ਬਾਕਸ ਆਫਿਸ 'ਤੇ ਧਮਾਲਾਂ ਪਾ ਰਹੀ ਹੈ। ਹਾਲ ਹੀ 'ਚ ਗਾਇਕਾ ਨਾਲ ਜੁੜੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਲਦ ਹੀ ਪੰਜਾਬੀ ਗਾਇਕਾ ਨਿਮਰਤ ਖਹਿਰਾ, ਮਸ਼ਹੂਰ ਬਾਲੀਵੁੱਡ ਗਾਇਕ ਅਰਮਾਨ ਮਲਿਕ ਦੇ ਨਾਲ ਨਵੇਂ ਪ੍ਰੋਜੈਕਟ 'ਚ ਇੱਕਠੇ ਕੰਮ ਕਰਦੀ ਹੋਈ ਨਜ਼ਰ ਆਵੇਗੀ।

Reported by: PTC Punjabi Desk | Edited by: Pushp Raj  |  May 19th 2023 01:57 PM |  Updated: May 19th 2023 01:58 PM

ਨਿਮਰਤ ਖਹਿਰਾ ਤੇ ਬਾਲੀਵੁੱਡ ਗਾਇਕ ਅਰਮਾਨ ਮਲਿਕ ਜਲਦ ਹੀ ਨਵੇਂ ਪ੍ਰੋਜੈਕਟ 'ਚ Collab ਕਰਦੇ ਆਉਣਗੇ ਨਜ਼ਰ

Nimrat Khaira and Armaan Malik to collab: ਅਸੀਂ ਆਮ ਤੌਰ 'ਤੇ ਬਾਲੀਵੁੱਡ ਇੰਡਸਟਰੀ ਜਾਂ ਪੰਜਾਬੀ ਇੰਡਸਟਰੀ ਦੇ ਵੱਖ-ਵੱਖ ਗਾਇਕਾਂ ਦੇ ਗੀਤਾਂ ਨੂੰ ਸੁਣਦੇ ਹਾਂ,  ਪਰ ਇਹ ਬਹੁਤ ਘੱਟ ਹੁੰਦਾ ਹੈ ਜਦੋਂ ਸਾਨੂੰ ਦੋ ਵੱਖ-ਵੱਖ ਇੰਡਸਟਰੀ ਦੇ ਦੋ ਮਸ਼ਹੂਰ  ਗਾਇਕਾਂ ਨੂੰ ਇੱਕ ਪ੍ਰੋਜੈਕਟ ਲਈ ਸਹਿਯੋਗ ਕਰਨ ਦਾ ਮੌਕਾ ਮਿਲਦਾ ਹੈ। ਹੁਣ, ਅਜਿਹਾ ਬਹੁਤ ਜਲਦੀ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋ ਸੁਪਰਸਟਾਰ, ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਮਾਨ ਮਲਿਕ ਅਤੇ ਪਾਲੀਵੁੱਡ ਦੀ ਸਭ ਤੋਂ ਰੂਹਾਨੀ ਗਾਇਕਾਂ ਵਿੱਚੋਂ ਇੱਕ ਨਿਮਰਤ ਖਹਿਰਾ ਇੱਕ ਗੀਤ ਲਈ ਇਕੱਠੇ ਆ ਰਹੇ ਹਨ।

ਜੀ ਹਾਂ, ਤੁਸੀਂ ਠੀਕ ਸੁਣਿਆ ਹੈ, ਨਿਮਰਤ ਖਹਿਰਾ ਜੋ ਅਜੇ ਵੀ ਆਪਣੀ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨਾਲ ਰਿਲੀਜ਼ ਹੋਈ ਫ਼ਿਲਮ 'ਜੋੜੀ' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਹੁਣ ਜਲਦੀ ਹੀ ਨਿਮਰਤ ਬਾਲੀਵੁੱਡ ਇੰਡਸਟਰੀ ਵਿੱਚ ਆਪਣਾ ਰਾਹ ਬਨਾਉਣ ਜਾ ਰਹੀ ਹੈ। ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਨਿਮਰਤ ਜਲਦੀ ਹੀ ਬਾਲੀਵੁੱਡ ਦੇ ਖੂਬਸੂਰਤ ਹੰਕ ਅਰਮਾਨ ਨਾਲ ਕੰਮ ਕਰੇਗੀ। 

ਜਲਦ ਹੀ ਪੰਜਾਬੀ ਗਾਇਕਾ ਨਿਮਰਤ ਖਹਿਰਾ, ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਮਾਨ ਮਲਿਕ ਇੱਕ ਆਉਣ ਵਾਲੇ ਨਵੇਂ ਬਾਲੀਵੁੱਡ ਪ੍ਰੋਜੈਕਟ 'ਚ ਇੱਕਠੇ ਨਜ਼ਰ ਆਉਣਗੇ।  

ਨਿਮਰਤ ਅਤੇ ਗਾਇਕ ਅਰਮਾਨ ਮਲਿਕ ਦਾ ਪਹਿਲਾਂ ਹੀ ਇੱਕ ਵੱਡੀ ਫੈਨ ਫਾਲੋਇੰਗ ਹੈ ਅਤੇ ਉਹ ਆਪਣੇ ਕੰਮ ਲਈ ਦਰਸ਼ਕਾਂ ਤੋਂ ਬਹੁਤ ਪਿਆਰ ਹਾਸਿਲ ਕਰਦੇ ਹਨ। ਹਲਾਂਕਿ ਇਸ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਨਿਮਰਤ ਅਤੇ ਅਰਮਾਨ ਮਲਿਕ ਨਾਲ ਜ਼ਰੂਰ ਕੋਈ ਨਵਾਂ ਗੀਤ ਕਰਨ ਵਾਲੀ ਹੈ।

ਹੋਰ ਪੜ੍ਹੋ: Good News: ਟੀਵੀ ਅਦਾਕਾਰਾ ਦਿਸ਼ਾ ਪਰਮਾਰ ਬਨਣ ਵਾਲੀ ਹੈ ਮਾਂ, ਪਤੀ ਰਾਹੁਲ ਨਾਲ ਤਸਵੀਰ ਸਾਂਝੀ ਕਰ ਕੀਤਾ ਪ੍ਰੈਗਨੈਂਸੀ ਦਾ ਐਲਾਨ  

ਇਹ ਖ਼ਬਰ ਸਾਹਮਣੇ ਆਉਣ ਮਗਰੋਂ ਗਾਇਕਾ ਦੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਫੈਨਜ਼ ਗਾਇਕਾ ਨਿਮਰਤ ਖਹਿਰਾ ਨੂੰ ਲਗਾਤਾਰ ਵਧਾਈ ਦੇ ਰਹੇ ਹਨ ਤੇ ਜਲਦ ਹੀ ਉਸ ਨੂੰ ਨਵੇਂ ਪ੍ਰੋਜੈਕਟ ਦੇ ਲਈ ਉਤਸ਼ਾਹਿਤ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network