ਹਿਨਾ ਖ਼ਾਨ ਦੀਆਂ ਹਸਪਤਾਲ ਤੋਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਮਾਂ ਦਾ ਰੋ-ਰੋ ਕੇ ਬੁਰਾ ਹਾਲ
ਅਦਾਕਾਰਾ ਹਿਨਾ ਖ਼ਾਨ (Hina khan) ਨੂੰ ਬਰੈਸਟ ਕੈਂਸਰ ਦੀ ਸਟੇਜ ਤਿੰਨ ਦਾ ਕੈਂਸਰ ਹੈ। ਜਿਸ ਤੋਂ ਬਾਅਦ ਅਦਾਕਾਰਾ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਅੱਜ ਅਦਾਕਾਰਾ ਨੇ ਆਪਣੇ ਫੈਨਸ ਦੇ ਨਾਲ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਵਾਲ ਕਟਵਾਉਂਦੀ ਹੋਈ ਦਿਖਾਈ ਦਿੱਤੀ ਸੀ । ਇਸ ਵੀਡੀਓ ਦੇ ਨਾਲ ਉਸ ਨੇ ਇੱਕ ਲੰਮਾ ਚੌੜਾ ਕੈਪਸ਼ਨ ਵੀ ਲਿਖਿਆ ਹੈ। ਜਿਸ ਤੋਂ ਬਾਅਦ ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ।
ਹੋਰ ਪੜ੍ਹੋ : ਬੱਬੂ ਮਾਨ ਦਾ ਸ਼ਾਗਿਰਦ ਤੇ ਗਾਇਕ ਦਰਸ਼ਨ ਲੱਖੇਵਾਲ ਦੇ ਪਿਤਾ ਦਾ ਹੋਇਆ ਦਿਹਾਂਤ, ਫੈਨਸ ਨੇ ਜਤਾਇਆ ਦੁੱਖ
ਜਿਸ ‘ਚ ਉਹ ਡਾਕਟਰ ਦੀ ਦੇਖ ਰੇਖ ਹੇਠ ‘ਚ ਆਪਣਾ ਇਲਾਜ ਕਰਵਾ ਰਹੀ ਹੈ । ਅਦਾਕਾਰਾ ਚੜ੍ਹਦੀਕਲਾ ‘ਚ ਹੈ ਅਤੇ ਖੁਸ਼ ਦਿਖਾਈ ਦੇ ਰਹੀ ਹੈ । ਅਦਾਕਾਰਾ ਨੁੰ ਉਸ ਦੇ ਫੈਨਸ ਵੀ ਵਧੀਆ ਸਿਹਤ ਲਈ ਦੁਆਵਾਂ ਦੇ ਰਹੇ ਹਨ । ਇਸ ਦੇ ਨਾਲ ਹੀ ਉਸ ਦੀ ਹੌਸਲਾ ਅਫਜ਼ਾਈ ਵੀ ਕਰ ਰਹੇ ਹਨ । ਇੱਕ ਹੋਰ ਵੀਡੀਓ ਵੀ ਅਦਾਕਾਰਾ ਦੇ ਫੈਨ ਪੇਜ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ। ਜਿਸ ‘ਚ ਅਦਾਕਾਰਾ ਦੀ ਮਾਂ ਕੇਕ ਕੱਟਦੀ ਹੋਈ ਭਾਵੁਕ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਮਾਂ ਧੀ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
ਹਿਨਾ ਖ਼ਾਨ ਦਾ ਵਰਕ ਫ੍ਰੰਟ
ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ। ਪਰ ਉਸ ਨੂੰ ਪਛਾਣ ਟੀਵੀ ਸੀਰੀਅਲ ‘ਚ ਨਿਭਾਏ ਗਏ ‘ਅਕਸ਼ਰਾ’ ਦੇ ਕਿਰਦਾਰ ਨਾਲ ਮਿਲੀ ਸੀ । ਇਸ ਤੋਂ ਇਲਾਵਾ ਹਾਲ ਹੀ ‘ਚ ਹਿਨਾ ਖ਼ਾਨ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਵੀ ਦਿਖਾਈ ਦਿੱਤੀ ਸੀ । ਇਸ ਫ਼ਿਲਮ ‘ਚ ਉਸ ਨੇ ਸ਼ਿੰਦੇ ਦੀ ਮੰਮੀ ਦਾ ਕਿਰਦਾਰ ਨਿਭਾਇਆ ਸੀ।
- PTC PUNJABI