ਨੀਰੂ ਬਾਜਵਾ ਨੇ ਆਪਣੀ ਧੀਆਂ ਦੇ ਨਾਲ ਇੰਝ ਮਨਾਇਆ ਮਦਰਸ ਡੇਅ, ਅਦਾਕਾਰਾ ਨੇ ਵੀਡੀਓ ਕੀਤੀ ਸਾਂਝੀ
Neeru Bajwa celebrates mothers day: ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅਕਸਰ ਹੀ ਆਪਣੇ ਚੰਗੀ ਅਦਾਕਾਰੀ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਨੀਰੂ ਬਾਜਵਾ ਨੇ ਵੀਡੀਓ ਸਾਂਝੀ ਕਰ ਫੈਨਜ਼ ਨੂੰ ਦੱਸਿਆ ਕਿ ਉਸ ਦੀਆਂ ਧੀਆਂ ਨੇ ਉਸ ਲਈ ਮਦਰਸ ਡੇਅ ਨੂੰ ਕਿਵੇਂ ਸਪੈਸ਼ਲ ਬਣਾਇਆ।
ਦੱਸ ਦਈਏ ਕਿ ਨੀਰੂ ਬਾਜਵਾ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਹੀ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓ ਸਾਂਝੀ ਕੀਤੀ ਹੈ। ਨੀਰੂ ਬਾਜਵਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਧੀਆਂ ਨੇ ਉਨ੍ਹਾਂ ਨਾਲ ਮਦਰਸ ਡੇਅ ਮਨਾਇਆ ਤੇ ਇਸ ਦਿਨ ਨੂੰ ਕਿਵੇਂ ਖਾਸ ਬਣਾਇਆ।
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਦੀਆਂ ਦੋਵੇਂ ਵੱਡੀਆਂ ਧੀਆਂ ਉਨ੍ਹਾਂ ਨੂੰ ਪਿਆਰ ਨਾਲ ਹੈਪੀ ਮਦਰਸ ਡੇਅ ਵਿਸ਼ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਦੋਵੇਂ ਆਪਣੀ ਮਾਂ ਨੀਰੂ ਲਈ ਕੋਈ ਚੰਗਾ ਜਿਹਾ ਤੋਹਫਾ ਖਰੀਦਣ ਦੀਆਂ ਗੱਲਾਂ ਕਰਦਿਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਨੀਰੂ ਬਾਜਵਾ ਆਪਣੀ ਧੀਆਂ ਦੇ ਨਾਲ ਖੂਬ ਮਸਤੀ ਵੀ ਕਰਦੀ ਹੋਈ ਨਜ਼ਰ ਆ ਰਹੀ ਹੈ।
ਨੀਰੂ ਬਾਜਵਾ ਨੇ ਇਸ ਵੀਡੀਓ ਦੇ ਨਾਲ-ਨਾਲ ਆਪਣੀ ਇੰਸਟਾ ਸਟੋਰੀ ਵਿੱਚ ਧੀਆਂ ਵੱਲੋਂ ਦਿੱਤੇ ਗਏ ਖਾਸ ਕੇਕ ਦੀ ਵੀ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਨੀਰੂ ਨੇ ਕੈਪਸ਼ਨ ਵਿੱਚ ਲਿਖਿਆ, 'Happy Mother’s Day everyone ❤️। '
ਹੋਰ ਪੜ੍ਹੋ : ਨਿੱਕੇ ਸਿੱਧੂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ, ਵੇਖੋ ਵੀਡੀਓ
ਵੱਡੀ ਗਿਣਤੀ ਵਿੱਚ ਨੀਰੂ ਦੇ ਫੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਬੀਤੇ ਦਿਨੀਂ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
- PTC PUNJABI