ਨੀਰੂ ਬਾਜਵਾ ਨੇ ਕੀਤਾ ਸਾਲਸਾ ਡਾਂਸ, ਵੇਖੋ ਵੀਡੀਓ
ਨੀਰੂ ਬਾਜਵਾ (Neeru Bajwa)ਬੇਸ਼ੱਕ ਆਪਣੇ ਕੰਮ ਕਾਜ ‘ਚ ਬਹੁਤ ਜ਼ਿਆਦਾ ਰੁੱਝੀ ਰਹਿੰਦੀ ਹੈ। ਪਰ ਉਹ ਆਪਣੇ ਪਰਿਵਾਰ ‘ਤੇ ਮਸਤੀ ਦੇ ਲਈ ਸਮਾਂ ਕੱਢ ਹੀ ਲੈਂਦੀ ਹੈ। ਉਹ ਸੋਸ਼ਲ ਮੀਡੀਆ ਤੇ ਅਕਸਰ ਆਪਣੇ ਮਸਤੀ ਭਰੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਇਕ ਡਾਂਸਰ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਸਾਲਸਾ ਡਾਂਸ (Dance Video)ਕਰ ਰਹੀ ਹੈ । ਇਸ ਵੀਡੀਓ ‘ਚ ਅਦਾਕਾਰਾ ਦੀ ਵੱਡੀ ਧੀ ਵੀ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀ ਭੈਣ ਸਬਰੀਨਾ ਬਾਜਵਾ ਵੀ ਇਸ ਮਸਤੀ ‘ਚ ਸ਼ਾਮਿਲ ਹੈ। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ ।
ਹੋਰ ਪੜ੍ਹੋ : ਜਾਣੋਂ ਉਨ੍ਹਾਂ ਬੁਰੀਆਂ ਆਦਤਾਂ ਬਾਰੇ, ਜੋ ਤੁਹਾਡੀ ਜ਼ਿੰਦਗੀ ‘ਚ ਬਣਦੀਆਂ ਹਨ ਤਣਾਅ ਦਾ ਕਾਰਨ
ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ ‘ਚ ਜੱਟ ਐਂਡ ਜੂਲੀਅਟ, ਕਲੀ ਜੋਟਾ, ਛੜਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਸ ਤੋਂ ਇਲਾਵਾ ਉਹ ਬਤੌਰ ਮਾਡਲ ਵੀ ਕਈ ਗੀਤਾਂ ‘ਚ ਕੰਮ ਕਰ ਚੁੱਕੀ ਹੈ ਅਤੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਸ ਨੇ ਕਮਲਹੀਰ ਦੇ ਨਾਲ ‘ਕੁੜੀਏ ਨੀ ਸੱਗੀ ਫੁੱਲ ਵਾਲੀਏ’ ਦੇ ਨਾਲ ਬਤੌਰ ਮਾਡਲ ਕੰਮ ਕੀਤਾ ਸੀ । ਜਲਦ ਹੀ ਅਦਾਕਾਰਾ ਸਤਿੰਦਰ ਸਰਤਾਜ ਦੇ ਨਾਲ ਫ਼ਿਲਮ ‘ਸ਼ਾਇਰ’ ‘ਚ ਦਿਖਾਈ ਦੇਵੇਗੀ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਕੁਝ ਸਾਲ ਪਹਿਲਾਂ ਹੈਰੀ ਜਵੰਦਾ ਦੇ ਨਾਲ ਵਿਆਹ ਕਰਵਾਇਆ ਸੀ । ਅਦਾਕਾਰਾ ਦੇ ਘਰ ਤਿੰਨ ਧੀਆਂ ਦਾ ਜਨਮ ਹੋਇਆ । ਦੋ ਟਵਿਨਸ ਜਦੋਂਕਿ ਇਸ ਤੋਂ ਪਹਿਲਾਂ ਵੱਡੀ ਧੀ ਦਾ ਜਨਮ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਅਰਸ਼ਪ੍ਰੀਤ ਕੌਰ ਬਾਜਵਾ ਹੈ, ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਨੀਰੂ ਬਾਜਵਾ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ।ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਅਦਾਕਾਰਾ ਕੈਨੇਡਾ ‘ਚ ਗ੍ਰੋਸਰੀ ਦੇ ਸਟੋਰ ‘ਚ ਕੰਮ ਕਰਦੇ ਸਨ ।
ਫਿੱਟਨੈੱਸ ਦਾ ਖ਼ਾਸ ਧਿਆਨ
ਅਦਾਕਾਰਾ ਖੁਦ ਨੂੰ ਫਿੱਟ ਰੱਖਣ ਦੇ ਲਈ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾਉਂਦੀ ਹੈ। ਇਸ ਤੋਂ ਇਲਾਵਾ ਦੌੜ ਵੀ ਲਗਾਉਂਦੀ ਹੈ ਅਤੇ ਆਪਣੀ ਡਾਈਟ ਦਾ ਵੀ ਖ਼ਾਸ ਧਿਆਨ ਰੱਖਦੀ ਹੈ।
-