Neeru Bajwa: ਨੀਰੂ ਬਾਜਵਾ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਪੂਰੇ ਕੀਤੇ 20 ਸਾਲ, ਫੈਨਜ਼ ਦੇ ਰਹੇ ਵਧਾਈ
Neeru Bajwa complete 20 years in Punjabi Film Industry: ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਆਪਣੀ ਅਦਾਕਾਰੀ ਦੇ ਹੁਨਰ ਨਾਲ ਨੀਰੂ ਬਾਜਵਾ ਨੇ ਪਾਲੀਵੁੱਡ 'ਚ ਵੱਖਰੀ ਪਛਾਣ ਬਣਾਈ ਹੈ। ਅੱਜ ਨੀਰੂ ਬਾਜਵਾ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੇ 20 ਸਾਲ ਪੂਰੇ ਕਰ ਲਏ ਹਨ।
ਨੀਰੂ ਬਾਜਵਾ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਪੂਰੇ ਕੀਤੇ 20 ਸਾਲ
ਦੱਸ ਦਈਏ ਕਿ ਨੀਰੂ ਬਾਜਵਾ ਪਿਛਲੇ ਲੰਮੇਂ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਬਤੌਰ ਅਦਾਕਾਰਾ ਆਪਣੀ ਸੇਵਾਵਾਂ ਦੇ ਰਹੀ ਹੈ। ਨੀਰੂ ਬਾਜਵਾ ਨੇ ਪੰਜਾਬੀ ਫਿਲਮਾਂ ਵਿੱਚ ਇੱਕ ਤੋਂ ਇੱਕ ਚੰਗੇ ਕਿਰਦਾਰ ਨਿਭਾਏ ਹਨ। ਕਈ ਫਿਲਮਾਂ ਵਿੱਚ ਲੀਡ ਰੋਲ ਨੀਰੂ ਬਾਜਵਾ ਡਾਇਰੈਕਟਰਾਂ ਦੀ ਪਹਿਲੀ ਪਸੰਦ ਰਹੇ ਹਨ।
ਨੀਰੂ ਬਾਜਵਾ ਨੇ ਆਪਣੀਆਂ ਯਾਦਗਾਰ ਫਿਲਮਾਂ ਨਾਲ ਪੰਜਾਬੀ ਉਦਯੋਗ ਵਿੱਚ ਆਪਣੇ 20 ਸਾਲ ਪੂਰੇ ਕੀਤੇ ਹਨ। ਨੀਰੂ ਬਾਜਵਾ, ਜੋ ਕਿ ਪੰਜਾਬੀ ਫਿਲਮ ਉਦਯੋਗ ਦੀ ਇੱਕ ਮਸ਼ਹੂਰ ਅਦਾਕਾਰਾ ਹਨ। ਨੀਰੂ ਬਾਜਵਾ ਨੇ ਆਪਣੇ ਅਦਾਕਾਰੀ ਦੇ ਕੌਸ਼ਲ ਅਤੇ ਖੂਬਸੂਰਤੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਉਨ੍ਹਾਂ ਦੇ ਕੰਮ ਨੇ ਨਾਂ ਸਿਰਫ ਪੰਜਾਬੀ ਸਿਨੇਮਾ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ, ਬਲਕਿ ਉਨ੍ਹਾਂ ਨੇ ਆਪਣੇ ਕਿਰਦਾਰਾਂ ਨਾਲ ਕਈ ਯਾਦਗਾਰ ਪਲ ਵੀ ਬਣਾਏ ਹਨ।
ਨੀਰੂ ਬਾਜਵਾ ਨੇ ਆਪਣੀ ਚੰਗੀ ਅਦਾਕਾਰੀ ਤੇ ਹੁਨਰ ਦੇ ਨਾਲ-ਨਾਲ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਬੀਤੇ ਸਾਲਾਂ ਵਿੱਚ ਵੀ ਨੀਰੂ ਬਾਜਵਾ ਨੇ ਕਈ ਚੰਗੇ ਕਿਰਦਾਰ ਨਿਭਾਏ ਹਨ। ਜਿਨ੍ਹਾਂ ਵਿੱਚ ਫਿਲਮ 'ਕਲੀ ਜੋਟਾ' , 'ਬੂਰੇ ਬਾਰੀਆਂ' ਵਰਗੀ ਕਈ ਫਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ ਹਨ ਜੋ ਕਿ ਸਮਾਜਿਕ ਮੁੱਦਿਆਂ ਨੂੰ ਦਰਸਾਉਂਦੇ ਹਨ। ਹੁਣ ਜਲਦ ਹੀ ਨੀਰੂ ਬਾਜਵਾ ਗਾਇਕ ਸਤਿੰਦਰ ਸਰਤਾਜ ਨਾਲ ਨਵੀਂ ਫਿਲਮ 'ਸ਼ਾਇਰ' ਵਿੱਚ ਨਜ਼ਰ ਆਵੇਗੀ ਫੈਨਜ਼ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਹੋਰ ਪੜ੍ਹੋ : ਸ਼ਰਧਾ ਕਪੂਰ ਨੇ ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ 'ਜੀ ਨਹੀਂ ਲੱਗਦਾ' 'ਤੇ ਬਣਾਈ ਰੀਲ, ਵੇਖੋ ਵੀਡੀਓ
ਆਪਣੇ ਕਰੀਅਰ ਦੌਰਾਨ, ਨੀਰੂ ਨੇ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਉਹਨਾਂ ਦੀ ਅਦਾਕਾਰੀ ਦੀ ਹਰ ਕੋਈ ਪ੍ਰਸ਼ੰਸਾ ਕਰਦਾ ਹੈ। ਉਹਨਾਂ ਦੇ ਯੋਗਦਾਨ ਨੇ ਪੰਜਾਬੀ ਸਿਨੇਮਾ ਨੂੰ ਵਿਸ਼ਵ ਪੱਧਰ 'ਤੇ ਪਛਾਣ ਬਣਾਉਣ ਵਿੱਚ ਮਦਦ ਕੀਤੀ ਹੈ। ਨੀਰੂ ਬਾਜਵਾ ਦੇ 20 ਸਾਲ ਪੂਰੇ ਹੋਣਾ ਪੰਜਾਬੀ ਉਦਯੋਗ ਲਈ ਇੱਕ ਮੀਲ ਪੱਥਰ ਹੈ ਅਤੇ ਉਹਨਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।
- PTC PUNJABI