ਨੀਰੂ ਬਾਜਵਾ ਨੇ ਜਨਤਾ ਕੋਲੋਂ ਮੰਗੀ ਮੁਆਫੀ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
Neeru Bajwa apologizes video: ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ (Neeru Bajwa) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ 'ਸ਼ਾਇਰ' (Film Shayar) ਨੂੰ ਲੈ ਕੇ ਸੁਰਖੀਆਂ 'ਚ ਹੈ। ਇਸੇ ਵਿਚਾਲੇ ਸੋਸ਼ਲ ਮੀਡੀਆ ਉੱਤੇ ਨੀਰੂ ਬਾਜਵਾ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਨੀਰੂ ਬਾਜਵਾ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫੈਨਜ਼ ਨਾਲ ਜੁੜੀ ਰਹਿੰਦੀ ਹੈ ਤੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰਫੈਸ਼ਨਲ ਲਾਈਫ ਦੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਦਾਕਾਰਾ ਨੇ ਜਨਤਾ ਕੋਲੋਂ ਮੁਆਫੀ ਮੰਗੀ ਹੈ। ਦਰਅਸਲ ਇਹ ਮੁਆਫੀ ਅਦਾਕਾਰਾ ਨੇ ਆਪਣੀ ਬੀਤੇ ਦਿਨੀਂ ਰਿਲੀਜ਼ ਹੋਈ ਫਿਲਮ ਬੂਹੇ ਬਾਰੀਆਂ ਦੇ ਇੱਕ ਸੀਨ ਨੂੰ ਲੈ ਕੇ ਮੰਗੀ ਹੈ। ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ 'ਬੂਹੇ ਬਾਰੀਆਂ' ਨੂੰ ਲੈ ਕੇ ਬੀਤੇ ਦਿਨੀਂ ਵਿਵਾਦ ਚੱਲ ਰਿਹਾ ਸੀ ਕਿ ਫਿਲਮ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਦੇ ਲਈ ਉਹ ਆਪਣੇ ਅਤੇ ਆਪਣੇ ਪੂਰੀ ਟੀਮ ਵੱਲੋਂ ਮੁਆਫੀ ਮੰਗਦੇ ਹਨ। ਕਿਉਂਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਇਰਾਦਾ ਨਹੀਂ ਸੀ ਕਿ ਉਹ ਕਿਸੇ ਵੀ ਤਰ੍ਹਾਂ ਕਿਸੇ ਵਿਅਕਤੀ ਨੂੰ ਸਾਮਾਜਿਕ ਤੇ ਵਿਅਕਤੀਗਤ ਤੌਰ 'ਤੇ ਠੇਸ ਪਹੁੰਚਾਉਣ। ਇਸ ਦੇ ਲਈ ਉਨ੍ਹਾਂ ਵੱਲੋਂ ਅੱਗੇ ਤੋਂ ਪੂਰਾ ਧਿਆਨ ਰੱਖਿਆ ਜਾਵੇਗਾ।
ਨੀਰੂ ਬਾਜਵਾ ਅਤੇ ਉਸ ਦੀ ਟੀਮ ਵੱਲੋਂ ਪੰਜਾਬੀ ਫਿਲਮ ਬੁੱਹੇ ਬਰਿਆਨ ਵਿੱਚ ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਰੋਸ ਵਜੋਂ ਵਾਲਮੀਕਿ ਭਾਈਚਾਰੇ ਨੇ 19 ਫਰਵਰੀ ਯਾਨੀ ਸੋਮਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਭਾਈਚਾਰੇ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਨੀਰੂ ਬਾਜਵਾ ਅਤੇ ਫਿਲਮ ਦੀ ਟੀਮ ਖਿਲਾਫ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਟੀਮ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ: ਸੁਹਾਨੀ ਭਟਨਾਗਰ ਦੇ ਦਿਹਾਂਤ 'ਤੇ ਆਮਿਰ ਖਾਨ ਨੇ ਪ੍ਰਗਟਾਇਆ ਸੋਗ, ਕਿਹਾ- ਤੁਹਾਡੇ ਬਿਨਾਂ 'ਦੰਗਲ' ਅਧੂਰੀ ਹੁੰਦੀ
ਫ਼ਿਲਮ ਅਦਾਕਾਰਾ ਨੀਰੂ ਬਾਜਵਾ, ਲੇਖਕ ਜਗਦੀਪ, ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਨੇ ਵੀਡੀਓ ਜਾਰੀ ਕਰਕੇ ਵਾਲਮੀਕਿ ਸਮਾਜ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਕਿਸੇ ਸਮਾਜ ਜਾਂ ਵਿਅਕਤੀ ਵਿਸ਼ੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕਾਰਨ ਜਾਣੇ-ਅਣਜਾਣੇ 'ਚ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਅਸੀਂ ਉਨ੍ਹਾਂ ਤੋਂ ਮੁਆਫੀ ਮੰਗਦੇ ਹਾਂ।
-