Mothers Day Special : ਸਿੱਧੂ ਮੂਸੇਵਾਲਾ ਦਾ ਉਸ ਦੀ ਮਾਂ ਨਾਲ ਸੀ ਬੇਹੱਦ ਕਰੀਬੀ ਰਿਸ਼ਤਾ, ਮਾਂ ਲਈ ਸਿੱਧੂ ਨੇ ਬਣਾਇਆ ਸੀ ਇਹ ਖ਼ਾਸ ਗੀਤ
Sidhu Moosewala with Mom : ਸਿੱਧੂ ਮੂਸੇਵਾਲਾ (Sidhu MooseWala ) ਬੇਸ਼ੱਕ ਇਸ ਦੁਨੀਆ ‘ਤੇ ਨਹੀਂ ਰਿਹਾ । ਪਰ ਉਸ ਨੇ ਜੋ ਰੁਤਬਾ ਛੋਟੀ ਜਿਹੀ ਉਮਰ ‘ਚ ਹਾਸਲ ਕਰ ਲਿਆ ਸੀ ਅਤੇ ਦੁਨੀਆ ਭਰ ‘ਚ ਲੋਕਾਂ ਦੇ ਦਿਲਾਂ ‘ਚ ਖ਼ਾਸ ਥਾਂ ਸਥਾਪਿਤ ਕਰ ਲਈ ਸੀ । ਪੂਰੀ ਦੁਨੀਆ ‘ਚ ਫੈਨਸ ਅਤੇ ਸੈਲੀਬ੍ਰੇਟੀਜ ਗਾਇਕ ਦੇ ਦਿਹਾਂਤ ਤੋਂ ਬਾਅਦ ਅੱਜ ਵੀ ਉਸ ਨੂੰ ਯਾਦ ਕਰਦੇ ਹਨ ਤੇ ਉਸ ਦੀ ਮਾਂ ਚਰਨ ਕੌਰ ਨੂੰ ਸਲਾਮ ਕਰਦੇ ਹਨ। ਮਦਰਸ ਡੇਅ ਦੇ ਇਸ ਖ਼ਾਸ ਮੌਕੇ 'ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਸਿੱਧੂ ਮੂਸੇਵਾਲਾ ਤੇ ਉਨ੍ਹਾਂ ਦੀ ਮਾਂ ਦੇ ਰਿਸ਼ਤੇ ਬਾਰੇ।
ਮਦਰਸ ਡੇਅ ਮੌਕੇ ਜਿੱਥੇ ਹਰ ਕੋਈ ਆਪਣੀ ਮਾਂ ਦਾ ਸਨਮਾਨ ਕਰ ਰਿਹਾ ਹੈ, ਉਨ੍ਹਾਂ ਨੂੰ ਵਧਾਈ ਸੰਦੇਸ਼ ਦੇ ਰਿਹਾ ਹੈ। ਉੱਥੇ ਹੀ ਅੱਜ ਸਿੱਧੂ ਮੂਸੇਵਾਲਾ ਦੀ ਮਾਂ ਤੇ ਉਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਕੁਝ ਖ਼ਾਸ ਗੱਲਾਂ।
ਦੱਸ ਦਈਏ ਕਿ ਮਾਂ ਦੇ ਨਾਲ ਸਿੱਧੂ ਮੂਸੇਵਾਲਾ ਦਾ ਬਹੁਤ ਜਿਆਦਾ ਪਿਆਰ ਸੀ ।ਮਾਂ ਦਾ ਲਾਡਲਾ ਇਹ ਗਾਇਕ ਗੀਤਾਂ ‘ਚ ਵੀ ਅਕਸਰ ਮਾਂ ਦਾ ਜਿਕਰ ਕਰਦਾ ਸੀ ਅਤੇ ਉਸ ਨੇ ਮਾਂ ਦੇ ਨਾਲ ਇੱਕ ਗੀਤ ਤਿਆਰ ਕੀਤਾ ਸੀ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਬਹੁਤ ਜਿਆਦਾ ਪਸੰਦ ਕੀਤਾ ਗਿਆ ਸੀ ।
ਸਿੱਧੂ ਮੂਸੇਵਾਲਾ ਦਾ ਮਾਂ 'ਤੇ ਇਹ ਵਿਸ਼ੇਸ਼ ਗੀਤ Dear Mama ਸੀ। ਇਸ ਗੀਤ ਦੇ ਬੋਲ ਖ਼ੁਦ ਸਿੱਧੂ ਨੇ ਲਿਖੇ ਸਨ ਤੇ ਇਸ ਨੂੰ ਗਾਇਕ ਨੇ ਖ਼ੁਦ ਹੀ ਗਾਇਆ ਵੀ ਸੀ। ਇਹ ਗੀਤ ਸਿੱਧੂ ਮੂਸੇਵਾਲਾ ਵੱਲੋਂ ਉਸ ਦੀ ਮਾਂ ਚਰਨ ਕੌਰ ਸਣੇ ਦੁਨੀਆ ਦੀਆਂ ਸਾਰੀਆਂ ਹੀ ਮਾਂਵਾਂ ਨੂੰ ਡੈਡੀਕੇਟ ਕੀਤਾ ਗਿਆ ਸੀ। ਇਸ ਗੀਤ ਦੇ ਬੋਲ ਹਰ ਕਿਸੇ ਨੂੰ ਮਾਂ ਤੇ ਬੱਚੇ ਦੇ ਰਿਸ਼ਤੇ ਤੇ ਆਪਸੀ ਸਾਂਝ ਤੋਂ ਜਾਣੂ ਕਰਵਾਉਂਦੇ ਹਨ। ਇਸ ਦੇ ਨਾਲ-ਨਾਲ ਇਹ ਗੀਤ ਇੱਕ ਮਾਂ ਦੇ ਪਿਆਰ ਨੂੰ ਸਮਝਾਉਂਦਾ ਹੈ।
ਹੋਰ ਪੜ੍ਹੋ : Mothers Day Special 2024: ਜਾਣੋਂ ਬਾਲੀਵੁੱਡ ਦੇ ਮਸ਼ਹੂਰ ਉਨ੍ਹਾਂ ਡਾਇਲਾਗਸ ਬਾਰੇ ਜਿਨ੍ਹਾਂ 'ਚ ਕੀਤਾ ਗਿਆ ਹੈ ਮਾਂ ਦਾ ਜ਼ਿਕਰ
ਸਿੱਧੂ ਮੂਸੇਵਾਲਾ ਨੇ ਇਹ ਗੀਤ ਖ਼ਾਸ ਤੌਰ 'ਤੇ ਆਪਣੀ ਮਾਂ ਚਰਨ ਕੌਰ ਲਈ ਤਿਆਰ ਕੀਤਾ ਸੀ ਤੇ ਮਦਰਸ ਡੇਅ ਮੌਕੇ ਰਿਲੀਜ਼ ਵੀ ਕੀਤਾ ਸੀ। ਗਾਇਕ ਨੇ ਆਪਣੇ ਇਸ ਗੀਤ ਰਾਹੀਂ ਇਹ ਦੱਸ ਦਿੱਤਾ ਕਿ ਮਾਂ ਤੋਂ ਵੱਧ ਪਿਆਰ ਕੋਈ ਨਹੀਂ ਕਰ ਸਕਦਾ। ਇਨਸਾਨ ਕੁਝ ਵੀ ਕਰ ਲਵੇ ਪਰ ਮਾਂ ਦਾ ਦਰਜਾ ਸਭ ਤੋਂ ਉੱਚਾ ਹੁੰਦਾ ਹੈ। ਗਾਇਕ ਦਾ ਇਹ ਗੀਤ ਸੁਣ ਕੇ ਫੈਨਜ਼ ਮਦਰਸ ਡੇਅ ਦੇ ਮੌਕੇ ਬੇਹੱਦ ਭਾਵੁਕ ਹੋ ਗਏ ਹਨ। ਫੈਨਜ਼ ਗਾਇਕ ਦੀ ਮਾਂ ਨੂੰ ਸੋਸ਼ਲ ਮੀਡੀਆ ਰਾਹੀਂ ਦਰਅਸ ਡੇਅ ਵਿਸ਼ ਕਰ ਰਹੇ ਹਨ।
- PTC PUNJABI