Mother's Day special: ਜਾਣੋ ਉਨ੍ਹਾਂ ਅਭਿਨੇਤਰੀਆਂ ਬਾਰੇ ਜਿਨ੍ਹਾਂ ਨੇ ਪੰਜਾਬੀ ਫਿਲਮਾਂ 'ਚ ਬਖੂਬੀ ਨਿਭਾਇਆ 'ਮਾਂ' ਦਾ ਕਿਰਦਾਰ

'ਮਾਂ' ਮਹਿਜ਼ ਇੱਕ ਸ਼ਬਦ ਹੀ ਨਹੀਂ ਸਗੋਂ ਆਪਣੇ ਆਪ ਵਿੱਚ ਪੂਰਾ ਸੰਸਾਰ ਹੈ। ਇੱਕ ਮਾਂ ਤੇ ਬੱਚੇ ਦਾ ਰਿਸ਼ਤਾ ਇਸ ਸੰਸਾਰ ਵਿਚ ਸਭ ਤੋਂ ਖ਼ੂਬਸੂਰਤ ਅਤੇ ਅਨਮੋਲ ਹੁੰਦਾ ਹੈ। 'ਮਾਂ' ਮਹਿਜ਼ ਇੱਕ ਸ਼ਬਦ ਹੀ ਨਹੀਂ ਸਗੋਂ ਆਪਣੇ ਆਪ ਵਿੱਚ ਪੂਰਾ ਸੰਸਾਰ ਹੈ। ਇੱਕ ਮਾਂ ਤੇ ਬੱਚੇ ਦਾ ਰਿਸ਼ਤਾ ਇਸ ਸੰਸਾਰ ਵਿਚ ਸਭ ਤੋਂ ਖ਼ੂਬਸੂਰਤ ਅਤੇ ਅਨਮੋਲ ਹੁੰਦਾ ਹੈ। ਮਾਂ ਦੇ ਕਿਰਦਾਰ ਤੋਂ ਬਿਨਾਂ ਕੋਈ ਵੀ ਫਿਲਮ ਅਧੂਰੀ ਲੱਗਦੀ ਹੈ। ਮਦਰਸ ਡੇਅ ਦੇ ਖਾਸ ਮੌਕੇ ਉੱਤੇ ਅਸੀਂ ਤੁਹਾਨੂੰ ਉਨ੍ਹਾਂ ਅਭਿਨੇਤਰੀਆਂ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਫਿਲਮਾਂ 'ਚ 'ਮਾਂ' ਦੇ ਕਿਰਦਾਰ ਨੂੰ ਬਖੂਬੀ ਨਿਭਾਇਆ ਹੈ ਤੇ ਮਾਂ ਦੀ ਮਮਤਾ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।

Reported by: PTC Punjabi Desk | Edited by: Pushp Raj  |  May 09th 2024 01:17 PM |  Updated: May 09th 2024 01:20 PM

Mother's Day special: ਜਾਣੋ ਉਨ੍ਹਾਂ ਅਭਿਨੇਤਰੀਆਂ ਬਾਰੇ ਜਿਨ੍ਹਾਂ ਨੇ ਪੰਜਾਬੀ ਫਿਲਮਾਂ 'ਚ ਬਖੂਬੀ ਨਿਭਾਇਆ 'ਮਾਂ' ਦਾ ਕਿਰਦਾਰ

Mother's day special: 'ਮਾਂ' ਮਹਿਜ਼ ਇੱਕ ਸ਼ਬਦ ਹੀ ਨਹੀਂ ਸਗੋਂ ਆਪਣੇ ਆਪ ਵਿੱਚ ਪੂਰਾ ਸੰਸਾਰ ਹੈ। ਇੱਕ  ਮਾਂ ਤੇ ਬੱਚੇ ਦਾ ਰਿਸ਼ਤਾ ਇਸ ਸੰਸਾਰ ਵਿਚ ਸਭ ਤੋਂ ਖ਼ੂਬਸੂਰਤ ਅਤੇ ਅਨਮੋਲ ਹੁੰਦਾ ਹੈ। ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਦਰਸ ਡੇਅ ਮਨਾਇਆ ਜਾਂਦਾ ਹੈ ਤੇ ਇਹ ਦਿਨ ਦੁਨੀਆਂ ਭਰ ਦੀਆਂ ਮਾਵਾਂ ਨੂੰ ਸਮਰਪਿਤ ਹੁੰਦਾ ਹੈ।

ਮਾਂ ਦੇ ਕਿਰਦਾਰ ਤੋਂ ਬਿਨਾਂ ਕੋਈ ਵੀ ਫਿਲਮ ਅਧੂਰੀ ਲੱਗਦੀ ਹੈ। ਮਦਰਸ ਡੇਅ ਦੇ ਖਾਸ ਮੌਕੇ ਉੱਤੇ ਅਸੀਂ ਤੁਹਾਨੂੰ ਉਨ੍ਹਾਂ ਅਭਿਨੇਤਰੀਆਂ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਫਿਲਮਾਂ 'ਚ 'ਮਾਂ' ਦੇ ਕਿਰਦਾਰ ਨੂੰ ਬਖੂਬੀ ਨਿਭਾਇਆ ਹੈ ਤੇ ਮਾਂ ਦੀ ਮਮਤਾ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।  

ਨਿਰਮਲ ਰਿਸ਼ੀ (ਸੂਬੇਦਾਰ ਜੋਗਿੰਦਰ ਸਿੰਘ)

ਨਿਰਮਲ ਰਿਸ਼ੀ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਹਨ। ਅਕਸਰ ਤੁਸੀਂ ਉਨ੍ਹਾਂ ਨੂੰ ਹਰ ਫਿਲਮ ਵਿੱਚ ਵੇਖਦੇ ਹੋ। ਹਾਲ ਹੀ ਵਿੱਚ ਨਿਰਮਲ ਰਿਸ਼ੀ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। 

ਮਸ਼ਹੂਰ ਪੰਜਾਬੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਵਿੱਚ ਨਿਰਮਲ ਰਿਸ਼ੀ ਨੇ ਗਿੱਪੀ ਗਰੇਵਾਲ ਉਰਫ਼ ਸੂਬੇਦਾਰ ਜੋਗਿੰਦਰ ਸਿੰਘ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਆਪਣੇ ਇਸ ਕਿਰਦਾਰ ਰਾਹੀਂ ਨਿਰਮਲ ਰਿਸ਼ੀ ਨੇ ਇਹ ਸੰਦੇਸ਼ ਦਿੱਤਾ ਕਿ ਜਿਨ੍ਹਾਂ ਇੱਕ ਫੌਜੀ ਨੂੰ ਦੇਸ਼ ਸੇਵਾ ਲਈ ਆਪਣੀ ਮਾਂ ਤੇ ਪਰਿਵਾਰ ਪਿੱਛੇ ਛੱਡ ਕੇ ਜਾਣਾ ਔਖਾ ਹੁੰਦਾ ਹੈ, ਉਂਝ ਹੀ ਇੱਕ ਫੌਜੀ ਦੀ ਮਾਂ ਲਈ ਵੀ ਆਪਣੇ ਪੁੱਤ ਨੂੰ ਦੇਸ਼ ਦੀ ਰਾਖੀ ਲਈ ਸਰਹੱਦਾਂ ਉੱਤੇ ਭੇਜਣਾ ਮੁਸ਼ਕਲ ਹੁੰਦਾ ਹੈ, ਪਰ ਇੱਕ ਫੌਜੀ ਦੀ ਮਾਂ ਵੀ ਉਸ ਵਾਂਗ ਆਪਣੀ ਭਾਵਨਾਵਾਂ ਉੱਤੇ ਕਾਬੂ ਰੱਖ ਪੁੱਤਰ ਨੂੰ ਉਸ ਦਾ ਫਰਜ਼ ਪੂਰਾ ਕਰਨ ਲਈ ਭੇਜਦੀ ਹੈ। 

ਕਿਰਨ ਖੇਰ (ਪੰਜਾਬ 1984)

 ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਨਾਉਣ ਵਾਲੀ ਅਦਾਕਾਰ ਕਿਰਨ ਖੇਰ ਵੀ ਆਪਣੀ ਅਦਾਕਾਰੀ ਨਾਲ ਕਿਰਦਾਰ ਵਿੱਚ ਜਾਨ ਪਾ ਦਿੰਦੀ ਹੈ। ਮਸ਼ਹੂਰ ਪੰਜਾਬੀ ਫਿਲਮ ਪੰਜਾਬ 1984 ਵਿੱਚ ਕਿਰਨ ਖੇਰ ਨੇ ਦਿਲਜੀਤ ਦੋਸਾਂਝ ਦੀ ਮਾਂ  ਸਤਵੰਤ ਕੌਰ ਦੀ ਭੂਮਿਕਾ ਨਿਭਾਈ ਹੈ । ਇਹ ਫਿਲਮ ਸਾਲ 1984 ਵਿੱਚ ਹੋਏ ਦੰਗਿਆਂ ਦੌਰਾਨ ਪੰਜਾਬ ਦੇ ਇੱਕ ਨੌਜਵਾਨ ਦੀ ਕਹਾਣੀ ਹੈ ਜੋ ਕਿ ਬਦਲਾ ਲੈਣ ਲਈ ਜਾਂਦਾ ਹੈ ਪਰ ਲਾਪਤਾ ਹੋ ਜਾਂਦਾ ਹੈ।

ਕਿਰਨ ਖੇਰ ਨੇ ਆਪਣੇ ਇਸ ਕਿਰਦਾਰ ਰਾਹੀਂ ਦਰਸਾਇਆ ਕਿ ਕਿਵੇਂ ਇੱਕ ਮਾਂ ਲਈ ਆਪਣੇ ਬੱਚੇ ਦਾ ਵਿਛੋੜਾ ਬੇਹੱਦ ਔਖਾ ਹੁੰਦਾ ਹੈ ਅਤੇ ਇੱਕ ਮਾਂ ਆਪਣੇ ਲਾਪਤਾ ਬੱਚੇ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ ਤੇ ਇਥੋਂ ਤੱਕ ਉਹ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੈ। ਇਸ ਫਿਲਮ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਸੀ। 

ਗੁਰਪ੍ਰੀਤ ਕੌਰ ਭੰਗੂ (ਸੂਬੇਦਾਰ ਜੋਗਿੰਦਰ ਸਿੰਘ)

ਗੁਰਪ੍ਰੀਤ ਕੌਰ ਭੰਗੂ ਨੂੰ ਵੀ ਤੁਸੀਂ ਕਈ ਪੰਜਾਬੀ ਫਿਲਮਾਂ ਵਿੱਚ ਮਾਂ ਅਤੇ ਸੱਸ ਦਾ ਰੋਲ ਅਦਾ ਕਰਦੇ ਹੋਏ ਵੇਖਿਆ ਹੋਵੇਗਾ। ਗੁਰਪ੍ਰੀਤ ਭੰਗੂ ਨੇ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਵਿੱਚ ਇੱਕ ਫੌਜੀ ਸਤੋਖ ਸਿੰਘ ਦੀ ਮਾਂ ਦਾ ਕਿਰਦਾਰ ਅਦਾ ਕੀਤਾ ਸੀ ਜੋ ਕਿ ਸੂਬੇਦਾਰ ਜੋਗਿੰਦਰ ਸਿੰਘ ਦੀ ਰੈਜੀਮੈਂਟ ਦਾ ਇੱਕ ਸਿਪਾਹੀ ਸੀ। ਫਿਲਮ ਵਿੱਚ ਭਾਵੇਂ ਥੋੜ੍ਹੇ ਸਮੇਂ ਲਈ ਨਜ਼ਰ ਆਏ ਪਰ ਉਸ ਦੇ ਕਿਰਦਾਰ ਨੇ ਦਰਸ਼ਕਾਂ ਦੇ ਮਨਾਂ ਵਿੱਚ ਆਪਣੀ ਛਾਪ ਛੱਡੀ। 

ਅਨੀਤਾ ਦੇਵਗਨ ਫਿਲਮ ਜੱਟ ਐਂਡ ਜੂਲੀਅਟ )

ਪੰਜਾਬੀ ਅਦਾਕਾਰਾ ਅਨੀਤਾ ਦੇਵਗਨ ਜਿੱਥੇ ਆਪਣੇ ਹਸਮੁਖ ਸੁਭਾਅ ਤੇ ਚੰਗੀ ਕਾਮੇਡੀ ਲਈ ਮਸ਼ਹੂਰ ਹਨ, ਉੱਥੇ ਹੀ ਕਈ ਫਿਲਮਾਂ ਵਿੱਚ ਮਾਂ ਦਾ ਕਿਰਦਾਰ ਅਦਾਕਾਰ ਕਰਦੇ ਹੋਏ ਵੀ ਨਜ਼ਰ ਆਏ। ਅਨੀਤਾ ਦੇਵਗਨ ਦਾ ਸਭ ਤੋਂ ਚਰਚਿਤ ਮਾਂ ਦਾ ਕਿਰਦਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫਿਲਮ ਜੱਟ ਐਂਡ ਜੂਲੀਅਟ ਤੇ ਫਿਲਮ ਜੱਟ ਐਂਡ ਜੂਲੀਅਟ 2  ਵਿੱਚ ਵੇਖਣ ਨੂੰ ਮਿਲਿਆ ਸੀ ਜੋ ਕਿ ਇੱਕ ਭੋਲੀ ਤੇ ਪਿਆਰੀ ਮਾਂ ਦੇ ਕਿਰਦਾਰ ਨੂੰ ਦਰਸਾਉਂਦਾ ਹੈ।  

ਸੁਨੀਤਾ ਧੀਰ (ਕੰਡੇ)

ਆਨ ਸਕ੍ਰੀਨ ਪਿਆਰੀਆਂ ਮਾਵਾਂ ਦੀ ਗੱਲ ਕਰਦਿਆਂ, ਸੁੰਦਰ ਸੁਨੀਤਾ ਧੀਰ ਦਾ ਜ਼ਿਕਰ ਵੀ ਸਾਹਮਣੇ ਆਉਂਦਾ ਹੈ। ਸੁਨੀਤਾ ਧੀਰ ਨੇ ਪੰਜਾਬੀ ਫਿਲਮਾਂ ਦੀ ਸ਼ੁਰੂਆਤ ਸਮੇਂ ਕਈ ਫਿਲਮਾਂ ਵਿੱਚ ਮਾਂ ਦਾ ਕਿਰਦਾਰ ਅਦਾ ਕੀਤਾ ਹੈ। ਫਿਲਮ 'ਕੰਡੇ' 'ਚ ਉਨ੍ਹਾਂ ਵੱਲੋਂ ਕੀਤਾ ਗਿਆ ਮਾਂ ਦਾ ਕਿਰਦਾਰ ਦਰਸ਼ਕਾਂ ਨੂੰ ਕਾਫੀ ਪੰਸਦ ਆਇਆ। ਇਸ ਫਿਲਮ ਵਿੱਚ ਉਨ੍ਹਾਂ ਨੇ ਦਰਸਾਇਆ ਕਿ ਕਿਵੇਂ ਕਈ ਮੁਸ਼ਕਲਾਂ ਦੇ ਬਾਵਜੂਦ, ਇੱਕ ਮਾਂ ਆਪਣੇ ਪੁੱਤਰ ਨੂੰ ਇਕੱਲੀ  ਪਾਲਦੀ ਹੈ ਤੇ ਜਦੋਂ ਉਸ ਦਾ ਪੁੱਤਰ ਵਿਰੋਧੀਆਂ ਦੇ ਜਾਲ ਵਿੱਚ ਫਸ ਜਾਂਦਾ ਹੈ, ਤਾਂ ਉਹ ਉਸ ਨੂੰ ਵਾਪਸ ਲਿਆਉਣ ਲਈ ਹਰ ਤਰ੍ਹਾਂ ਨਾਲ ਲੜਦੀ ਹੈ।

ਹੋਰ ਪੜ੍ਹੋ : ਜੈਜੀ ਬੀ ਨੇ ਆਪਣੇ ਗੀਤ 'ਰੱਬ ਰੱਖੇ ਸੁਖ' ਬਾਰੇ ਫੈਨਜ਼ ਨਾਲ ਸਾਂਝੀ ਕੀਤੀ ਨਵੀਂ ਅਪਡੇਟ, ਕਿਹਾ 'ਜਲਦ ਰਿਲੀਜ਼ ਹੋਵੇਗੀ ਵੀਡੀਓ'   

ਦਿਵਿਆ ਦੱਤਾ (ਮਾਂ)

ਬਾਲੀਵੁੱਡ ਅਦਾਕਾਰਾ ਦਿਵਿਆ ਦੱਤਾ ਨੂੰ ਵੀ ਤੁਸੀਂ ਕਈ ਪੰਜਾਬੀ ਫਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਵੇਖ ਸਕਦੇ ਹੋ। ਫਿਲਮ 'ਭਾਗ ਮਿਲਖਾ ਭਾਗ ਤੋਂ ਲੈ ਕੇ ਫਿਲਮ 'ਮਾਂ' ਤੱਕ ਦਿਵਿਆ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਗਿੱਪੀ ਗਰੇਵਾਲ ਸਟਾਰਰ ਫਿਲਮ 'ਮਾਂ' ਵਿੱਚ ਦਿਵਿਆ ਦੱਤਾ ਨੇ ਗਿੱਪੀ ਗਰੇਵਾਲ ਦੀ ਮਾਂ ਕਿਰਦਾਰ ਨਿਭਾਇਆ ਹੈ ਤੇ ਦਰਸਾਇਆ ਹੈ ਕਿਵੇਂ ਉਹ ਇੱਕ ਅਨਾਥ ਬੱਚੇ ਨੂੰ ਆਪਣੇ ਜਿਗਰ ਦੇ ਟੁੱਕੜੇ ਵਾਂਗ ਪਾਲਦੀ ਹੈ ਤੇ ਆਪਣੇ ਪੁੱਤ ਦੇ ਨਾਲ ਹੀ ਬਰਾਬਰੀ ਨਾਲ ਪਾਲਦੀ ਹੈ ਤੇ ਇੱਕ ਦਮਦਾਰ ਸਖ਼ਸ਼ੀਅਤ ਦਾ ਕਿਰਦਾਰ ਨਿਭਾਇਆ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network