ਅੱਜ ਹੈ ਮੁਹੰਮਦ ਰਫ਼ੀ ਦੀ ਬਰਸੀ, ਬਰਸੀ ‘ਤੇ ਜਾਣੋ ਕਿਵੇਂ ਇੱਕ ਫ਼ਕੀਰ ਦੀ ਵਜ੍ਹਾ ਕਾਰਨ ਆਏ ਗਾਇਕੀ ਦੇ ਖੇਤਰ ‘ਚ
ਮੁਹੰਮਦ ਰਫ਼ੀ (Mohammad Rafi) ਦੀ ਅੱਜ ਬਰਸੀ (Death Anniversary) ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ । ਅੱਜ ਉਨ੍ਹਾਂ ਦੀ ਬਰਸੀ ਦੇ ਮੌਕੇ ‘ਤੇ ਅਸੀ ਤੁਹਾਨੂੰ ਉਨ੍ਹਾਂ ਦੇ ਮਿਊੁਜ਼ਿਕ ਕਰੀਅਰ ਦੇ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਗਾਇਕੀ ਦੇ ਖੇਤਰ ‘ਚ ਐਂਟਰੀ ਹੋਈ । ਸੁਰਾਂ ਦੇ ਸਰਤਾਜ ਮੁਹੰਮਦ ਰਫੀ ਦਾ ਜਨਮ ਪਾਕਿਸਤਾਨੀ ਪੰਜਾਬ ਦੇ ਕੋਟਲਾ ਸੁਲਤਾਨ ਸਿੰਘ ਪਿੰਡ ‘ਚ 1924 ‘ਚ ਹੋਇਆ ਸੀ । ਉਨ੍ਹਾਂ ਦੇ ਪਰਿਵਾਰ ‘ਚ ਸੰਗੀਤ ਪ੍ਰਤੀ ਕਿਸੇ ਨੂੰ ਵੀ ਕੋਈ ਜ਼ਿਆਦਾ ਲਗਾਅ ਨਹੀਂ ਸੀ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !
ਪਰ ਇੱਕ ਦਿਨ ਇੱਕ ਦੁਕਾਨ ‘ਤੇ ਇੱਕ ਫਕੀਰ ਦੇ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦਾ ਝੁਕਾਅ ਸੰਗੀਤ ਦੇ ਵੱਲ ਹੋਇਆ ।ਜਿਸ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਨੂੰ ਕਿਸੇ ਵੱਡੇ ਸੰਗੀਤਕਾਰ ਤੋਂ ਗਾਇਕੀ ਦੇ ਗੁਰ ਸਿੱਖਣ ਦੇ ਲਈ ਕਿਹਾ ।ਤੇਰਾਂ ਸਾਲ ਦੀ ਉਮਰ ‘ਚ ਮੁਹੰਮਦ ਰਫ਼ੀ ਨੇ ਆਪਣੀ ਪਹਿਲੀ ਪਰਫਾਰਮੈਂਸ ਦਿੱਤੀ।ਉਸ ਸਮੇਂ ਸੰਗੀਤਕਾਰ ਸ਼ਾਮ ਸੁੰਦਰ ਕਾਫੀ ਪ੍ਰਸਿੱਧ ਸਨ । ਮੁਹੰਮਦ ਰਫ਼ੀ ਦਾ ਗੀਤ ਸੁਣਨ ਤੋਂ ਬਾਅਦ ਉਨ੍ਹਾਂ ਨੇ ਰਫ਼ੀ ਨੂੰ ਗਾਉਣ ਦਾ ਮੌਕਾ ਦਿੱਤਾ । ਜਿਸ ਤੋੋਂ ਬਾਅਦ ਮੁਹੰਮਦ ਰਫ਼ੀ ਨੇ ਪੰਜਾਬੀ ਫ਼ਿਲਮ ‘ਗੁਲ ਬਲੋਚ’ ਦੇ ਲਈ ਆਪਣਾ ਪਹਿਲਾ ਗੀਤ ਗਾਇਆ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ।
31 ਜੁਲਾਈ 1980 ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
ਮੁਹੰਮਦ ਰਫੀ ਦਾ 31 ਜੁਲਾਈ 1980 ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨ ਦਿਹਾਂਤ ਹੋ ਗਿਆ ਸੀ ।ਉਸ ਵੇਲੇ ਉਨ੍ਹਾਂ ਦੀ ਉਮਰ ਮਹਿਜ਼ ੫੫ ਸਾਲ ਦੀ ਸੀ । ਮੁਹੰਮਦ ਰਫ਼ੀ ਦੀ ਆਵਾਜ਼ ਕਈ ਗਾਇਕਾਂ ਦੀ ਪ੍ਰੇਰਣਾ ਬਣੀ ਹੈ । ਮੁਹੰਮਦ ਰਫੀ ਜਿੰਨੇ ਵਧੀਆ ਗਾਇਕ ਸਨ ਓਨੇਂ ਹੀ ਵਧੀਆ ਇਨਸਾਨ ਸਨ । ਰਫੀ ਬਹੁਤ ਹੀ ਨੇਕਦਿਲ ਤੇ ਭਾਵੁਕ ਵਿਅਕਤੀ ਸਨ । ਉਹ ਅਕਸਰ ਕਈ ਮਾਮਲਿਆਂ ਵਿੱਚ ਲੋਕਾਂ ਦੀ ਮਦਦ ਵੀ ਕਰਦੇ ਸਨ । ਜਿਸ ਦਾ ਜ਼ਿਕਰ ਅਕਸਰ ਉਹਨਾਂ ਦੇ ਚਾਹੁਣ ਵਾਲੇ ਕਰ ਦਿੰਦੇ ਹਨ ।
- PTC PUNJABI