ਮਾਡਲ ਪ੍ਰਾਂਜਲ ਦਹੀਆ ਨੇ ਆਪਣੀ ਸਹੇਲੀ ਸਰੁਸ਼ਟੀ ਮਾਨ ਨੂੰ ਦਿੱਤੀ ਵਧਾਈ, ਤਸਵੀਰਾਂ ਕੀਤੀਆਂ ਸਾਂਝੀਆਂ

Reported by: PTC Punjabi Desk | Edited by: Shaminder  |  January 10th 2024 05:42 PM |  Updated: January 10th 2024 05:42 PM

ਮਾਡਲ ਪ੍ਰਾਂਜਲ ਦਹੀਆ ਨੇ ਆਪਣੀ ਸਹੇਲੀ ਸਰੁਸ਼ਟੀ ਮਾਨ ਨੂੰ ਦਿੱਤੀ ਵਧਾਈ, ਤਸਵੀਰਾਂ ਕੀਤੀਆਂ ਸਾਂਝੀਆਂ

ਬੀਤੇ ਦਿਨੀਂ ਮਾਡਲ ਅਤੇ ਅਦਾਕਾਰਾ ਸਰੁਸ਼ਟੀ ਮਾਨ (sruishty mann)ਦਾ ਵਿਆਹ ਹੋ ਗਿਆ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ । ਜਿਸ ‘ਚ ਹਰਿਆਣਵੀਂ ਮਾਡਲ ਪ੍ਰਾਂਜਲ ਦਹੀਆ ਵੀ ਨਜ਼ਰ ਆਏ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਪ੍ਰਾਂਜਲ ਦਹੀਆ ਨੇ ਆਪਣੀ ਸਹੇਲੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਵੀ ਦਿੱਤੀ ਹੈ। ਮਾਡਲ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਅਦਾਕਾਰਾ ਨੇ ਆਪਣੀ ਸਹੇਲੀ ਦੇ ਸਾਰੇ ਵਿਆਹ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ । ਇਸ ਵੀਡੀਓ ‘ਚ ਪ੍ਰਾਂਜਲ ਦਹੀਆ ਨੇ ਮਹਿੰਦੀ, ਹਲਦੀ ਦੀ ਰਸਮ ਤੋਂ ਇਲਾਵਾ ਵਿਆਹ ਦੀ ਹਰ ਰਸਮ ਨੂੰ ਸਾਂਝਾ ਕੀਤਾ ਹੈ। 

 sruishty mann (2).jpg

ਹੋਰ ਪੜ੍ਹੋ  : ਇਸ ਮੁੰਡੇ ਦਾ ਡਾਂਸ ਵੇਖ ਪਰਫਾਰਮ ਕਰਦੇ ਹੋਏ ਕੌਰ ਬੀ ਨਹੀਂ ਰੋਕ ਸਕੀ ਹਾਸਾ, ਵੇਖੋ ਵੀਡੀਓ

ਪ੍ਰਾਂਜਲ ਦਹੀਆ ਦਾ ਵਰਕ ਫ੍ਰੰਟ 

ਪ੍ਰਾਂਜਲ ਦਹੀਆ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ‘ਚ ਮਨਕਿਰਤ ਔਲਖ ਦੇ ਨਾਲ ਗੀਤ ਕੀਤਾ ਸੀ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ ਉਹ ਹੋਰ ਕਈ ਹਰਿਆਣਵੀਂ ਗੀਤਾਂ ‘ਚ ਵੀ ਨਜ਼ਰ ਆਏਗੀ ।

  Sruishty mann (3).jpgਸਰੁਸ਼ਟੀ ਮਾਨ ਦਾ ਵਰਕ ਫ੍ਰੰਟ    

 ਸਰੁਸ਼ਟੀ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ।ਸਰੁਸ਼ਟੀ ਮਾਨ ਨੇ ‘ਤਗੜਾ ਹੋ ਜੱਟਾ’ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆਏ   ।ਸਰੁਸ਼ਟੀ ਨੇ ਆਪਣੀ ਪੜ੍ਹਾਈ ਜਲੰਧਰ ਤੋਂ ਹੀ ਪੂਰੀ ਕੀਤੀ ਹੈ ਅਤੇ ਇਸ ਤੋਂ ਬਾਅਦ ਬੀ ਕਾਮ ਦੀ ਪੜ੍ਹਾਈ ਚੰਡੀਗੜ੍ਹ ‘ਚ ਕੀਤੀ ।ਉਹ ਫ਼ਿਲਹਾਲ ਮੋਹਾਲੀ ‘ਚ ਹੀ ਰਹਿ ਰਹੀ ਹੈ । ਜਿੱਥੇ ਉਹ ਆਪਣੇ ਕੰਮ ਕਾਜ ਦੇ ਸਿਲਸਿਲੇ ਕਾਰਨ ਸ਼ਿਫਟ ਹੋਈ ਹੈ। ਉਸ ਨੂੰ ਨਵੀਂ ਜ਼ਿੰਦਗੀ ਦੇ ਸ਼ੁਰੂਆਤ ਦੇ ਲਈ ਹਰ ਕੋਈ ਵਧਾਈ ਦੇ ਰਿਹਾ ਹੈ। ਉਨ੍ਹਾਂ ਦਾ ਪਤੀ ਪਿੰਡ ਲੈਵਲ ਦੀ ਸਿਆਸਤ ‘ਚ ਸਰਗਰਮ ਹੈ ।

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network