Mitran Da Naa Chalda: 'ਮਿੱਤਰਾਂ ਦਾ ਨਾਂਅ ਚੱਲਦਾ' ਤੋਂ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਰਿਲੀਜ਼ ਹੋਇਆ ਗੀਤ 'ਚੰਬਾ', ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਤਾਨੀਆ ਇਹ ਅੰਦਾਜ਼

ਗਿੱਪੀ ਗਰੇਵਾਲ ਤੇ ਤਾਨੀਆ ਸਟਾਰਰ ਫਿਲਮ 'ਮਿੱਤਰਾਂ ਦਾ ਨਾਂਅ ਚੱਲਦਾ' ਲਗਾਤਾਰ ਚਰਚਾ ਦੇ ਵਿੱਚ ਹੈ।ਜਲਦ ਹੀ ਇਹ ਫ਼ਿਲਮ ਵੀ ਰਿਲੀਜ਼ ਹੋਣ ਲਈ ਤਿਆਰ ਹੈ। ਦੱਸ ਦਈਏ ਕਿ ਇਹ ਫ਼ਿਲਮ 8 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਇਸ ਫ਼ਿਲਮ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦਾ ਟਾਈਟਲ ਹੈ 'ਚੰਬਾ'।

Reported by: PTC Punjabi Desk | Edited by: Pushp Raj  |  March 04th 2023 05:02 PM |  Updated: March 04th 2023 05:02 PM

Mitran Da Naa Chalda: 'ਮਿੱਤਰਾਂ ਦਾ ਨਾਂਅ ਚੱਲਦਾ' ਤੋਂ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਰਿਲੀਜ਼ ਹੋਇਆ ਗੀਤ 'ਚੰਬਾ', ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਤਾਨੀਆ ਇਹ ਅੰਦਾਜ਼

Mitran Da Naa Chalda Song Chamba: ਗਿੱਪੀ ਗਰੇਵਾਲ ਤੇ ਤਾਨੀਆ ਸਟਾਰਰ ਫਿਲਮ 'ਮਿੱਤਰਾਂ ਦਾ ਨਾਂਅ ਚੱਲਦਾ' ਲਗਾਤਾਰ ਚਰਚਾ ਦੇ ਵਿੱਚ ਹੈ।ਜਲਦ ਹੀ ਇਹ ਫ਼ਿਲਮ ਵੀ ਰਿਲੀਜ਼ ਹੋਣ ਲਈ ਤਿਆਰ ਹੈ। ਦੱਸ ਦਈਏ ਕਿ ਇਹ ਫ਼ਿਲਮ 8 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਇਸ ਫ਼ਿਲਮ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦਾ ਟਾਈਟਲ ਹੈ 'ਚੰਬਾ'। 

ਇਸ ਗੀਤ ਦੇ ਬਾਰੇ ਵਿੱਚ ਗੱਲ ਕੀਤੀ ਜਾਵੇ ਤਾਂ ਇਸ ਨੂੰ ਪੰਜਾਬ ਦੀ ਮਸ਼ਹੂਰ ਗਾਇਕਾ ਗੁਰਲੇਜ਼ ਅਖਤਰ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ। ਇਸ ਗੀਤ ਨੂੰ ਤਾਨੀਆ ਤੇ ਫ਼ਿਲਮ ਦੀਆਂ ਹੋਰਨਾਂ 3 ਅਭਿਨੇਤਰੀਆਂ 'ਤੇ ਫਿਲਮਾਇਆ ਗਿਆ ਹੈ। ਇਸ ਗੀਤ 'ਚ ਤਾਨੀਆ ਦਾ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। 

ਦੱਸਣਯੋਗ ਹੈ ਕਿ 'ਮਿੱਤਰਾਂ ਦਾ ਨਾਂਅ ਚੱਲਦਾ' ਫਿਲਮ 8 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਬੇਹੱਦ ਸੰਵੇਦਨਸ਼ੀਲ ਸਮਾਜਿਕ ਮੁੱਦੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ਦੀ ਕਹਾਣੀ 4 ਕੁੜੀਆਂ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਦੂਰ ਦੂਰ ਤੋਂ ਆਪੋ ਆਪਣੇ ਘਰ ਛੱਡ ਕੇ ਬਾਹਰ ਨੌਕਰੀ ਕਰਨ ਲਈ ਆਈਆਂ ਹਨ, ਪਰ ਇੱਥੇ ਮਰਦ ਪ੍ਰਧਾਨ ਸਮਾਜ ਵਿੱਚ ਉਨ੍ਹਾਂ ਨੂੰ ਆਪਣੀ ਥਾਂ ਬਨਾਉਣ ਲਈ ਕਿਸ ਤਰ੍ਹਾਂ ਦਾ ਸੰਘਰਸ਼ ਕਰਨਾ ਪੈਂਦਾ ਹੈ ਅਤੇ ਇਸ ਦਾ ਕੀ ਨਤੀਜਾ ਨਿਕਲਦਾ ਹੈ। ਇਹ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

 ਹੋਰ ਪੜ੍ਹੋ: Reena Rai: ਰੀਨਾ ਰਾਏ ਨੇ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਇਸ ਦੇ ਨਾਲ ਨਾਲ ਦੱਸ ਦਈਏ ਕਿ ਇਸ ਗੁਰਲੇਜ਼ ਅਖ਼ਤਰ ਦੀ ਆਵਾਜ਼ 'ਚ ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਹੈ। ਗੁਰਲੇਜ਼ ਅਖਤਰ ਹਾਲ ਹੀ 'ਚ ਕਾਫੀ ਸੁਰਖੀਆਂ 'ਚ ਰਹੀ ਸੀ। ਗਾਇਕ ਨੇ ਕੁੱਝ ਦਿਨ ਪਹਿਲਾਂ ਹੀ ਧੀ ਨੂੰ ਜਨਮ ਦਿੱਤਾ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network