ਮੀਕਾ ਸਿੰਘ ਨੇ ਖ਼ੁਦ ਨੂੰ 'DAD' ਦੱਸ ਕੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਜਾਣੋ ਕੀ ਕਿਹਾ ?
Mikka Singh Targets Diljit Dosanjh: ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਮੁੜ ਇੱਕ ਵਾਰ ਫਿਰ ਤੋਂ ਮੀਕ ਸਿੰਘ ਆਪਣੀ ਇੱਕ ਪੋਸਟ ਦੇ ਚੱਲਦੇ ਖਬਰਾਂ 'ਚ ਹਨ, ਜਿਸ 'ਚ ਉਨ੍ਹਾਂ ਨੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਉੱਤੇ ਨਿਸ਼ਾਨਾ ਸਾਧਿਆ ਹੈ।
ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਮੀਕਾ ਸਿੰਘ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਰਹਿੰਦੇ ਹਨ ਤੇ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਮੀਕਾ ਸਿੰਘ ਨੇ ਇੱਕ ਅਜਿਹੀ ਪੋਸਟ ਪਾਈ ਹੈ ਜਿਸ ਨੂੰ ਵੇਖ ਕੇ ਯੂਜ਼ਰਸ ਦੁਚਿੱਤੀ ਵਿੱਚ ਪੈ ਗਏ ਹਨ। ਮੀਕਾ ਸਿੰਘ ਨੇ ਆਪਣੇ ਅਧਿਕਾਰਿਤ ਫੇਸਬੁੱਕ ਪੇਜ਼ ਉੱਤੇ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ' ਮੈਂ ਸਾਲ 2001 ਵਿੱਚ ਆਪਣੇ ਗੀਤ 'ਗੱਭਰੂ' ਦੇ ਵਿੱਚ ਪੱਗ ਦਾ ਇਹ ਸਟਾਈਲ ਫੀਚਰ ਕੀਤਾ ਸੀ ਤੇ ਇਹ ਹੁਣ ਮੁੜ ਇੱਕ ਵਾਰ ਫਿਰ ਤੋਂ ਟ੍ਰੈਂਡਿੰਗ ਵਿੱਚ ਆ ਗਿਆ ਹੈ। ਕਿਰਪਾ ਕਰਕੇ ਮੈਨੂੰ ਦੱਸੋ ਜੇ ਤੁਸੀਂ ਆਪਣੇ ਪਿਤਾ ਦੀ ਨਕਲ ਕਰ ਰਹੇ ਹੋ।'
ਮੀਕਾ ਸਿੰਘ ਨੇ ਆਪਣੀ ਇਸ ਪੋਸਟ ਵਿੱਚ ਇੱਕ ਗਲੋਬਰ ਸਟਾਰ ਵੱਲੋਂ ਉਨ੍ਹਾਂ ਦੀ ਪੱਗ ਦੇ ਸਟਾਈਲ ਨੂੰ ਕਾਪੀ ਕਰਨ ਬਾਰੇ ਗੱਲ ਕੀਤੀ ਹੈ। ਹਲਾਂਕਿ ਇੱਥੇ ਮੀਕਾ ਸਿੰਘ ਨੇ ਕਿਸੇ ਦਾ ਨਾਂਅ ਨਹੀਂ ਲਿਆ ਪਰ ਸੋਸ਼ਲ ਮੀਡੀਆ ਯੂਜ਼ਰਸ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਇਸ ਪੋਸਟ ਦੇ ਜ਼ਰੀਏ ਮੀਕਾ ਸਿੰਘ ਨੇ ਦਿਲਜੀਤ ਦੋਸਾਂਝ ਉੱਤੇ ਨਿਸ਼ਾਨਾ ਸਾਧਿਆ ਹੈ। ਕਿਉਂਕਿ ਹਾਲ ਹੀ ਵਿੱਚ ਦਿਲਜੀਤ ਆਪਣੇ ਮਿਊਜ਼ਿਕਲ ਟੂਰ ਅਤੇ ਇਸ ਤੋਂ ਪਹਿਲਾਂ ਕੈਚੋਲਾ ਵਿੱਚ ਇਸੇ ਤਰੀਕੇ ਦੀ ਪੱਗ ਬੰਨ ਕੇ ਪਰਫਾਰਮ ਕਰਦੇ ਨਜ਼ਰ ਆਏ ਹਨ।
ਮੀਕਾ ਸਿੰਘ ਦੀ ਇਸ ਪੋਸਟ ਉੱਤੇ ਸੋਸ਼ਲ ਮੀਡੀਆ ਯੂਜ਼ਰ ਦੀ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜਿੱਥੇ ਇੱਕ ਪਾਸੇ ਮੀਕਾ ਦੇ ਫੈਨਜ਼ ਉਨ੍ਹਾਂ ਨੂੰ ਮਿਊਜ਼ਿਕ ਇੰਡਸਟਰੀ ਦਾ ਕਿੰਗ ਦੱਸ ਰਹੇ ਹਨ ਉੱਥੇ ਹੀ ਦੂਜੇ ਪਾਸੇ ਕੁਝ ਯੂਜ਼ਰਸ ਮੀਕਾ ਸਿੰਘ ਨੂੰ ਟ੍ਰੋਲ ਵੀ ਕਰ ਰਹੇ ਹਨ।
ਹੋਰ ਪੜ੍ਹੋ : ਰਵੀਨਾ ਟੰਡਨ ਨੇ ਧੀ ਰਾਸ਼ਾ ਥਡਾਨੀ ਨਾਲ ਭੀਮਾਸ਼ੰਕਰ ਮੰਦਿਰ ਦੇ ਕੀਤੇ ਦਰਸ਼ਨ , ਵੇਖੋ ਤਸਵੀਰਾਂ
ਇੱਕ ਯੂਜ਼ਰ ਨੇ ਮੀਕਾ ਸਿੰਘ ਲਈ ਲਿਖਿਆ, 'ਮੀਕਾ ਜੀ ਤੁਹਾਡੇ ਤੋਂ ਪਹਿਲਾਂ ਯਮਲਾ ਜੱਟ ਨੇ 1970 ਦੇ ਦਹਾਕੇ ਵਿੱਚ ਇਸ ਪੱਗ ਨੂੰ ਪ੍ਰਦਰਸ਼ਿਤ ਕੀਤਾ ਸੀ ... ਇਸ ਮਗਰੋਂ ਕੁਲਦੀਪ ਮਾਣਕ ਅਤੇ ਚਮਕੀਲਾ ਨੇ ਵੀ ਅਜਿਹੀ ਪੱਗਾਂ ਬੰਨਿਆ ਹਨ। ਇਸ ਲਈ ਮੈਂ ਸੋਚਦਾ ਹਾਂ ਕਿ ਉਹ 2001 ਵਿੱਚ ਟੀਨਜ਼ ਦੇ ਮਹਾਨ ਪਿਤਾ ਹਨ ... ਅੰਗੂਰ ਖੱਟੇ ਹਨ ... #diljitdosanjh 👍 real Turbanator Diljit Dosanjh। ' ਇੱਕ ਹੋਰ ਨੇ ਲਿਖਿਆ ਕਿ ਦਿਲਜੀਤ ਦੀ ਕਾਮਯਾਬੀ ਇਨ੍ਹਾਂ ਤੋਂ ਜ਼ਰੀ ਨਹੀਂ ਜਾਂਦੀ। ਇਸ ਦੌਰਾਨ ਕਈ ਮੀਕਾ ਸਿੰਘ ਨੂੰ ਸਲਾਹ ਵੀ ਦਿੰਦੇ ਨਜ਼ਰ ਆਏ ਭਾਈ ਸਾਰੇ ਕਲਾਕਾਰ ਮਿਲ ਕੇ ਪਿਆਰ ਨਾਲ ਆਪੋ ਆਪਣਾ ਕੰਮ ਕਰੋ ਤੇ ਇੱਕਠੇ ਹੋ ਕੇ ਰਹੋ ਕਿਉਂਕਿ ਤੁਸੀਂ ਸਾਰੇ ਹੀ ਪੰਜਾਬੀ ਹੋ ਤੇ ਪੱਗ ਕਦੇ ਵੀ ਆਊਟ ਆਫ ਟ੍ਰੈਂਡ ਨਹੀਂ ਹੁੰਦੀ ਇਹ ਤਾਂ ਸਾਡੇ ਗੁਰੂਆਂ ਦੀ ਦਾਤ ਹੈ।'
- PTC PUNJABI