ਮੀਕਾ ਸਿੰਘ ਨੇ ਆਪਣੀ ਸਾਥੀ ਗਾਇਕ ਨੂੰ ਕਰੋੜਾਂ ਦੀ ਕਾਰ ਕੀਤੀ ਗਿਫਟ

ਮੀਕਾ ਸਿੰਘ ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਪਣੇ ਦੋਸਤ ਨੂੰ ਕਰੋੜਾਂ ਦਾ ਘਰ ਗਿਫਟ ਕੀਤਾ ਸੀ।ਇਸ ਤੋਂ ਇਲਾਵਾ ਇੱਕ ਸੰਗੀਤਕਾਰ ਨੂੰ ਹੀਰੇ ਦੀ ਅੰਗੂਠੀ ਵੀ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੀ ਸਾਥੀ ਗਾਇਕਾ ਨੂੰ ਕਰੋੜਾਂ ਰੁਪਏ ਦੀ ਕਾਰ ਗਿਫਟ ਕੀਤੀ ਹੈ।

Reported by: PTC Punjabi Desk | Edited by: Shaminder  |  July 27th 2024 04:18 PM |  Updated: July 27th 2024 04:18 PM

ਮੀਕਾ ਸਿੰਘ ਨੇ ਆਪਣੀ ਸਾਥੀ ਗਾਇਕ ਨੂੰ ਕਰੋੜਾਂ ਦੀ ਕਾਰ ਕੀਤੀ ਗਿਫਟ

ਮੀਕਾ ਸਿੰਘ (Mika Singh) ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਪਣੇ ਦੋਸਤ ਨੂੰ ਕਰੋੜਾਂ ਦਾ ਘਰ ਗਿਫਟ ਕੀਤਾ ਸੀ।ਇਸ ਤੋਂ ਇਲਾਵਾ ਇੱਕ ਸੰਗੀਤਕਾਰ ਨੂੰ ਹੀਰੇ ਦੀ ਅੰਗੂਠੀ ਵੀ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣੀ ਸਾਥੀ ਗਾਇਕਾ ਨੂੰ ਕਰੋੜਾਂ ਰੁਪਏ ਦੀ ਕਾਰ ਗਿਫਟ ਕੀਤੀ ਹੈ। ਜਿਸ ਦੀ ਇੱਕ ਤਸਵੀਰ ਵੀ ਮੀਕਾ ਸਿੰਘ ਦੇ ਫੈਨ ਪੇਜ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਤਸਵੀਰ ‘ਚ ਗਾਇਕਾ ਆਪਣੀ ਨਵੀਂ ਕਾਰ ਦੇ ਨਾਲ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਮੀਕਾ ਸਿੰਘ ਦੀ ਇਸ ਦਰਿਆਦਿਲੀ ਦੀ ਖੂਬ ਤਾਰੀਫ ਹੋ ਰਹੀ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । 

ਹੋਰ ਪੜ੍ਹੋ : ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਅਮਨ ਰਾਮਗੜ੍ਹੀਆ ਦਾ ਇਤਰਾਜ਼ਯੋਗ ਵੀਡੀਓ ਵਾਇਰਲ, ਹੁਣ ਰੋ-ਰੋ ਕੇ ਪਾ ਰਹੀ ਦੁਹਾਈ

ਨਿੱਕੀ ਸਿੰਘ ਨੂੰ ਦਿੱਤੀ 1.35 ਕਰੋੜ ਦੀ ਕਾਰ 

ਮੀਕਾ ਸਿੰਘ ਨੇ ਹਾਲ ਹੀ ‘ਚ ਆਪਣੇ ਲਾਈਵ ਸ਼ੋਅ ਦੇ ਦੌਰਾਨ ਪਰਫਾਰਮ ਕਰਨ ਵਾਲੀ ਗਾਇਕਾ ਨਿੱਕੀ ਸਿੰਘ ਨੂੰ 1.35 ਕਰੋੜ ਦੀ ਇਹ ਕਾਰ ਗਿਫਟ ਕੀਤੀ ਹੈ।ਨਿੱਕੀ ਸਿੰਘ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੰਮ ਕਰ ਰਹੀ ਹੈ ਅਤੇ ਅਕਸਰ ਗਾਇਕ ਦੇ ਨਾਲ ਨਜ਼ਰ ਆਉਂਦੀ ਹੈ ।

ਦੋਵਾਂ ਨੇ ਅਨੰਤ ਅੰਬਾਨੀ ਦੇ ਵਿਆਹ ‘ਚ ਵੀ ਪਰਫਾਰਮ ਕੀਤਾ ਸੀ।ਦੱਸ ਦਈਏ ਕਿ ਮੀਕਾ ਸਿੰਘ ਸੇਵਾ ਭਾਵ ਦੇ ਲਈ ਵੀ ਜਾਣੇ ਜਾਂਦੇ ਹਨ । ਮੁੰਬਈ ‘ਚ ਉਨ੍ਹਾਂ ਦੇ ਵੱਲੋਂ ਗਰੀਬਾਂ ਦੇ ਲਈ ਲੰਗਰ ਵੀ ਲਗਾਇਆ ਜਾਂਦਾ ਹੈ। ਜੋ ਕਿ ਹਮੇਸ਼ਾ ਚੱਲਦਾ ਰਹਿੰਦਾ ਹੈ ।

  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network