ਪੰਜਾਬੀਆਂ ਲਈ ਮਾਣ ਦੀ ਗੱਲ, ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਪੀਐੱਮ ਦੀ ਮੌਜੂਦਗੀ ‘ਚ ਕਿਹਾ ‘ਅਸੀਂ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਨੱਚਦੇ ਹਾਂ’
ਪੰਜਾਬੀਆਂ ਨੇ ਹਰ ਖੇਤਰ ‘ਚ ਮੱਲਾਂ ਮਾਰੀਆਂ ਹਨ । ਭਾਵੇਂ ਉਹ ਖੇਡਾਂ ਦਾ ਖੇਤਰ ਹੋਵੇ,ਬਿਜਨੇਸ, ਜੰਗ ਦਾ ਮੈਦਾਨ ਹੋਵੇ ਜਾਂ ਫਿਰ ਕਲਾ ਦਾ ਖੇਤਰ । ਹਰ ਖੇਤਰ ‘ਚ ਪੰਜਾਬੀ ਮੋਹਰੀ ਭੂਮਿਕਾ ਨਿਭਾਉਂਦੇ ਆਏ ਹਨ ।ਹੁਣ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਦੇਸ਼ ਦੌਰੇ ਦੇ ਦੌਰਾਨ ਪੀਐੱਮ ਦੇ ਸਵਾਗਤ ਲਈ ਲੰਚ ਦਾ ਆਯੋਜਨ ਕੀਤਾ ਗਿਆ ਸੀ । ਇਸ ਦੌਰਾਨ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦਿਲਜੀਤ ਦੋਸਾਂਝ ਦਾ ਜ਼ਿਕਰ ਕੀਤਾ ।
ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ
ਇਸ ਦਾ ਇੱਕ ਵੀਡੀਓ ਅਦਾਕਾਰ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕਰਦਿਆਂ ਹੋਇਆਂ ਲਿਖਿਆ ‘ਸਾਡੇ ਲਈ ਮਾਣ ਦੇ ਪਲ’ ।
ਵੀਡੀਓ ‘ਚ ਤੁਸੀਂ ਵੇਖ ਅਤੇ ਸੁਣ ਸਕਦੇ ਹੋ ਕਿ ਬਲਿੰਕਨ ਨੇ ਕਿਹਾ ਕਿ ‘ਸੰਯੁਕਤ ਰਾਸ਼ਟਰ ਅਮਰੀਕਾ ‘ਚ, ਭਾਰਤ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ ।ਅਸੀਂ ਮਿੰਡੀ ਕਲਿੰਗ ਦੀ ਕਾਮੇਡੀ 'ਤੇ ਹੱਸਦੇ ਹਾਂ ਅਤੇ ਕੋਚੇਲਾ ਵਿੱਚ ਦਿਲਜੀਤ ਦੋਸਾਂਝ ਦੀਆਂ ਧੁਨਾਂ 'ਤੇ ਨੱਚਦੇ ਹਾਂ’।
ਦਿਲਜੀਤ ਦੋਸਾਂਝ ਨੇ ਦਿੱਤੇ ਕਈ ਹਿੱਟ ਗੀਤ
ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਸ ਦੇ ਨਾਲ ਹੀ ਉਹ ਆਪਣੀ ਵਧੀਆ ਅਦਾਕਾਰੀ ਦੇ ਲਈ ਵੀ ਜਾਣੇ ਜਾਂਦੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਜੋੜੀ’ ਆਈ ਸੀ, ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਨਿਮਰਤ ਖਹਿਰਾ ਉਨ੍ਹਾਂ ਦੇ ਨਾਲ ਦਿਖਾਈ ਦਿੱਤੀ ਸੀ ।
ਹੋਰ ਪੜ੍ਹੋ
- PTC PUNJABI