ਮਾਤਾ ਚਰਨ ਕੌਰ ਨੂੰ ਆਪਣੇ ਜਨਮਦਿਨ 'ਤੇ ਆਈ ਵੱਡੇ ਪੁੱਤ ਸਿੱਧੂ ਮੂਸੇਵਾਲਾ ਦੀ ਯਾਦ, ਮਾਂ ਨੇ ਸਾਂਝੀ ਕੀਤੀ ਭਾਵੁਕ ਪੋਸਟ
Mata Charan Kaur remember Sidhu Moosewala : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਬੀਤੇ ਦਿਨੀਂ ਨਿੱਕੇ ਪੁੱਤਰ ਸ਼ੁਭ ਨਾਲ ਆਪਣਾ ਜਨਮਦਿਨ ਮਨਾਇਆ। ਆਪਣੇ ਜਨਮਦਿਨ ਦੇ ਮੌਕੇ ਮਾਂ ਚਰਨ ਕੌਰ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਏ ਤੇ ਉਨ੍ਹਾਂ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਨੂੰ ਦੂਜੀ ਵਾਰ ਮਾਪੇ ਬਨਣ ਦਾ ਸੁਖ ਮਿਲਿਆ ਹੈ। ਆਪਣੇ ਜਨਮਦਿਨ ਉੱਤੇ ਮਾਤਾ ਚਰਨ ਕੌਰ ਨੇ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲਾ ਨੂੰ ਮੁੜ ਯਾਦ ਕਰਕੇ ਭਾਵੁਕ ਹੋ ਗਏ।
ਮਾਂ ਚਰਨ ਕੌਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਲਿਖੀ ਹੈ। ।
ਮਾਂ ਚਰਨ ਕੌਰ ਨੇ ਆਪਣੇ ਪੋਸਟ ਵਿੱਚ ਦੋਹਾਂ ਪੁੱਤਰਾਂ ਦਾ ਜ਼ਿਕਰ ਕਰਦਿਆਂ ਲਿਖਿਆ, 'ਸ਼ੁੱਭ ਪੁੱਤ ਅੱਜ ਮੇਰਾ ਜਨਮਦਿਨ ਐ ਪਰ ਮੇਰਾ ਮੁੜ ਜਨਮ ਤਾਂ ਉਸੇ ਦਿਨ ਤੁਹਾਡੇ ਨਿੱਕੇ ਵੀਰ ਦਾ ਦੀਦਾਰ ਕਰ ਹੋ ਗਿਆ ਸੀ, ਬੇਟਾ ਤੁਹਾਡਾ ਖਿਆਲ ਬੇਸ਼ੱਕ ਹਮੇਸ਼ਾ ਮੇਰੀਆਂ ਅੱਖਾਂ ਨਮ ਕਰ ਦਿੰਦਾ | ਪਰ ਅੱਜ ਦੋ ਸਾਲ ਦਾ ਤੁਹਾਡਾ। ਵਿਛੋੜਾ ਮੈਨੂੰ ਦੋਹਰਾ ਹੋਕੇ ਨਿੱਕੇ ਸ਼ੁੱਭ ਦੇ ਰੂਪ 'ਚ ਪ੍ਰਾਪਤ ਹੋਇਆ, ਤੇ ਪੁੱਤ ਵਾਹਿਗੁਰੂ ਦੀ ਇਸ ਰਹਿਮਤ ਨੇ ਮੇਰਾ ਜਨਮ ਸਫ਼ਲ ਕੀਤਾ । ਤੇ ਪੁੱਤ ਮੈਨੂੰ ਮੇਰੇ ਦੋਵੇਂ ਪੁੱਤਰਾਂ ਤੇ ਮਾਣ ਐ।'
ਹੋਰ ਪੜ੍ਹੋ : ਗੁਲਾਬ ਸਿੱਧੂ ਦਾ ਨਵਾਂ ਗੀਤ 'Raule' ਹੋਇਆ ਰਿਲੀਜ਼, ਗੀਤ 'ਚ ਨਜ਼ਰ ਆਏ ਸਿੱਧੂ ਮੂਸੇਵਾਲਾ ਦੇ ਪਿਤਾ, ਵੇਖੋ ਵੀਡੀਓ
ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੇ ਦਿਲ ਦੇ ਭਾਵ ਤੇ ਜਜ਼ਬਾਤ ਸ਼ੇਅਰ ਕੀਤੇ ਹਨ। ਮੁੜ ਮਾਤਾ ਚਰਨ ਕੌਰ ਇੱਕ ਵਾਰ ਫਿਰ ਤੋਂ ਆਪਣੇ ਪੁੱਤਰ ਸਿੱਧੂ ਨੂੰ ਯਾਦ ਕਰਦੀ ਹੋਈ ਨਜ਼ਰ ਆਏ। ਫੈਨਜ਼ ਮਾਤਾ ਚਰਨ ਕੌਰ ਦਾ ਸਮਰਥਨ ਕਰਦੇ ਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ। ਕਈ ਫੈਨਜ਼ ਕਮੈਂਟ ਕਰਕੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ।
- PTC PUNJABI