Master Saleem: ਸਾਈਂ ਭਗਤੀ 'ਚ ਡੁੱਬੇ ਨਜ਼ਰ ਆਏ ਮਾਸਟਰ ਸਲੀਮ , ਸਾਂਝਾ ਕੀਤਾ ਆਪਣੇ ਵੱਲੋਂ ਗਾਇਆ ਭਜਨ
Master Saleem: ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਅਕਸਰ ਆਪਣੇ ਭਗਤੀ ਸੰਗੀਤ ਤੇ ਭਜਨ ਗਾਇਨ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਬੀਤੇ ਦਿਨੀਂ ਮਾਸਟਰ ਸਲੀਮ, ਕਨ੍ਹਈਆ ਮਿੱਤਲ ਦੇ ਨਾਲ ਵਿਵਾਦ ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ।
ਮਾਸਟਰ ਸਲੀਮ ਗਾਇਕੀ ਦੇ ਖੇਤਰ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ । ਅਕਸਰ ਉਹ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਆ ਰੁਬਰੂ ਹੋ ਕੇ ਲਾਈਵ ਚੈਟ ਜ਼ਰੀਏ ਗੱਲਬਾਤ ਕਰਦੇ ਹਨ।
ਹਾਲ ਹੀ ਵਿੱਚ ਮਾਸਟਰ ਸਲੀਮ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਮਾਸਟਰ ਸਲੀਮ 'ਸਾਈਂ ਬਾਬਾ' ਦਾ ਇੱਕ ਭਜਨ ਗਾ ਰਹੇ ਹਨ। ਦੱਸ ਦਈਏ ਕਿ ਮਾਸਟਰ ਸਲੀਮ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਉਨ੍ਹਾਂ ਵੱਲੋਂ ਹ ਗਾਏ ਇੱਕ ਭਜਨ ਦੀ ਹੈ।
ਮਾਸਟਰ ਸਲੀਮ ਵੱਲੋਂ ਗਾਇਆ ਗਿਆ ਇਹ ਭਜਨ 'ਸਾਈਂ ਤੇਰੇ ਨਾਮ ਕੇ ਦੀਵਾਨੇ ਹੋ ਗਏ' ਸਾਲ 2018 'ਚ ਰਿਲੀਜ਼ ਕੀਤਾ ਗਿਆ ਸੀ। ਇਸ ਭਜਨ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਹਾਲ ਹੀ 'ਚ ਮੁੜ ਇਹ ਭਜਨ ਸ਼ੇਅਰ ਕਰਨ 'ਤੇ ਫੈਨਜ਼ ਗਾਇਕ ਦੀ ਜਮ ਕੇ ਤਾਰੀਫ ਕਰ ਰਹੇ ਹਨ।
ਮਾਸਟਰ ਸਲੀਮ ਬਾਰੇ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਨਾਮੀ ਗਾਇਕ ਹਨ। ਉਨ੍ਹਾਂ ਨੇ ਜਾਗਰਣ 'ਚ ਭਜਨ ਗਾ ਕੇ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਤੇ ਉਨ੍ਹਾਂ ਨੇ ਪੰਜਾਬੀ ਤੇ ਹਿੰਦੀ ਵਿੱਚ ਕਈ ਭਜਨ ਤੇ ਗੀਤ ਗਾਏ ਹਨ।
- PTC PUNJABI